ਸਾਨੂੰ ਰਾਜਨੀਤੀ ਦੀ ਏਬੀਸੀ ਵੀ ਨਹੀਂ ਆਉਂਦੀ: ਧਰਮਿੰਦਰ
ਧਰਮਿੰਦਰ ਨੇ 2004 ਦੀਆਂ ਲੋਕ ਸਭਾ ਚੋਣਾਂ ਵਿਚ ਬੀਜੇਪੀ ਸੀਟ ਦੀ ਬੀਕਾਨੇਰ ਸੀਟ ਤੋਂ ਜਿੱਤ ਹਾਸਲ ਕੀਤੀ ਸੀ।
ਮੁੰਬਈ: ਅਦਾਕਾਰ ਸੰਨੀ ਦਿਓਲ ਦੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਤੇ ਧਰਮਿੰਦਰ ਨੇ ਕਿਹਾ ਕਿ ਸਾਡੇ ਪਰਵਾਰ ਨੂੰ ਰਾਜਨੀਤੀ ਨਹੀਂ ਆਉਂਦੀ ਪਰ ਉਹਨਾਂ ਦੇ ਖ਼ੂਨ ਵਿਚ ਦੇਸ਼ ਭਗਤੀ ਦੀ ਲਹਿਰ ਹੈ। ਅਸੀਂ ਰਾਜਨੀਤੀ ਦੀ ਏਬੀਸੀ ਵੀ ਨਹੀਂ ਜਾਣਦੇ। ਅਸੀਂ ਦੇਸ਼ ਦੀ ਸੇਵਾ ਕਰਾਂਗੇ। ਧਰਮਿੰਦਰ ਨੇ ਅੱਗੇ ਕਿਹਾ ਕਿ ਮੈਂ ਬੀਕਾਨੇਰ ਵਿਚ ਕੀ ਕੰਮ ਕੀਤਾ ਸੀ। ਦਸ ਦਈਏ ਧਰਮਿੰਦਰ ਨੇ ਸਾਲ 2004 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਟਿਕਟ ਤੇ ਬੀਕਾਨੇਰ ਤੋਂ ਚੋਣਾਂ ਲੜੀਆਂ ਸਨ ਅਤੇ ਜਿੱਤ ਵੀ ਹਾਸਲ ਕੀਤੀ ਸੀ।
ਗੁਰਦਾਸਪੁਰ ਵਿਚ ਨਾਮਜ਼ਦਗੀ ਭਰਨ ਤੋਂ ਬਾਅਦ ਸੰਨੀ ਨੇ ਕਿਹਾ ਸੀ ਮੈਂ ਰਾਜਨੀਤੀ ਬਾਰੇ ਜ਼ਿਆਦਾ ਨਹੀਂ ਜਾਣਦਾ ਪਰ ਦੇਸ਼ ਭਗਤ ਜ਼ਰੂਰ ਹਾਂ। ਸੰਨੀ ਅਪਣੇ ਪਰਿਵਾਰ ਦੇ ਤੀਜੇ ਮੈਂਬਰ ਹਨ ਜੋ ਰਾਜਨੀਤੀ ਵਿਚ ਸ਼ਾਮਲ ਹੋਏ ਹਨ। ਹੇਮਾ ਮਾਲਿਨੀ ਵੀ ਮਥੂਰਾ ਤੋਂ ਭਾਜਪਾ ਮੈਂਬਰ ਹਨ ਅਤੇ ਮਥੂਰਾ ਤੋਂ ਹੀ ਦੁਬਾਰਾ ਲੋਕ ਸਭਾ ਚੋਣਾਂ ਲੜ ਰਹੀ ਹੈ। ਸੰਨੀ ਦਿਓਲ ਜਦੋਂ ਭਾਜਪਾ ਸ਼ਾਮਲ ਹੋਏ ਸਨ ਤਾਂ ਉਹਨਾਂ ਨੇ ਅਪਣੇ ਪਿਤਾ ਧਰਮਿੰਦਰ ਦਾ ਜ਼ਿਕਰ ਵੀ ਕੀਤਾ ਸੀ।
ਉਹਨਾਂ ਨੇ ਮੀਡੀਆ ਨਾਲ ਗਲਬਾਤ ਦੌਰਾਨ ਦਸਿਆ ਕਿ ਜਿਵੇਂ ਮੇਰੇ ਪਿਤਾ ਜੀ ਅਟਲ ਬਿਹਾਰੀ ਵਾਜਪਾਈ ਨਾਲ ਜੁੜੇ ਹੋਏ ਸਨ, ਮੈਂ ਪ੍ਰਧਾਨ ਮੰਤਰੀ ਨਾਲ ਜੁੜਨ ਦਾ ਫੈਸਲਾ ਕੀਤਾ ਹੈ। ਮੈਂ ਚਾਹੁੰਦਾ ਹਾਂ ਕਿ ਅਗਲੇ ਪੰਜ ਸਾਲ ਵੀ ਮੋਦੀ ਦੀ ਹੀ ਸਰਕਾਰ ਰਹੇ। ਗੁਰਦਾਸਪੁਰ ਵਿਚ ਸੰਨੀ ਦਿਓਲ ਦਾ ਮੁਕਾਬਲਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਹੈ।
ਦਸ ਦਈਏ ਕਿ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਕਾਂਗਰਸ ਦੇ ਮਨੀਸ਼ ਤਿਵਾਰੀ ਸ਼ਿਅਦ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਕਈ ਉਮੀਦਵਾਰਾਂ ਨੇ ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੇ ਆਖਰੀ ਦਿਨ ਅਪਣੇ ਨਾਮ ਦਾਖਲ ਕੀਤੇ ਸਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰੂਣ ਰਾਜੂ ਨੇ ਇਕ ਰਿਲੀਜ਼ਿੰਗ ਵਿਚ ਕਿਹਾ ਸੀ ਕਿ ਸੋਮਵਾਰ ਨੂੰ 188 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ..
...ਜਿਸ ਨਾਲ ਪੰਜਾਬ ਵਿਚ 13 ਲੋਕ ਸਭਾ ਸੀਟਾਂ ਲਈ ਦਾਖਲ ਨਾਮਜ਼ਦਗੀ ਪੱਤਰਾਂ ਦੀ ਕੁੱਲ ਗਿਣਤੀ 385 ਹੋ ਗਈ ਹੈ। ਅਦਾਕਾਰ ਤੋਂ ਰਾਜਨੀਤੀ ਵਿਚ ਆਏ ਸੰਨੀ ਦਿਓਲ ਨੇ ਗੁਰਦਾਸਪੁਰ ਸੀਟ ਤੋਂ ਨਾਮਜ਼ਦਗੀ ਦਾਖਲਾ ਪੱਤਰ ਭਰਿਆ ਹੈ ਜਦਕਿ ਸਾਬਕਾ ਕੇਂਦਰੀ ਮੰਤਰੀ ਤਿਵਾਰੀ ਅਤੇ ਮੌਜੂਦਾ ਸਾਂਸਦ ਚੰਦੂਮਾਜਰਾ ਨੇ ਅਨੰਦਪੁਰ ਸਾਹਿਬ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਹੈ।