ਪੁਲਵਾਮਾ ਹਮਲੇ ਤੋਂ ਬਾਅਦ ਮਸੂਦ ਅਜ਼ਹਰ 'ਤੇ ਰੋਕ ਲਗਾਉਣ ਨੂੰ ਰਾਜੀ ਹੋਇਆ ਪਾਕਿਸਤਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਵਾਮਾ ਹਮਲੇ  ਦੇ ਬਾਅਦ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜਹਰ ਨੂੰ ਵਿਸ਼ਵ ਅਤਿਵਾਦੀ ਐਲਾਨ ਕਰਾਉਣ...

Masood Azhar leader of Jaish-e-Mohammed

ਨਵੀਂ ਦਿੱਲੀ : ਪੁਲਵਾਮਾ ਹਮਲੇ  ਦੇ ਬਾਅਦ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜਹਰ ਨੂੰ ਵਿਸ਼ਵ ਅਤਿਵਾਦੀ ਐਲਾਨ ਕਰਾਉਣ ਦੇ ਭਾਰਤ ਦਿਆਂ ਹੰਭਲਿਆਂ ਵਿੱਚ ਪਾਕਿਸਤਾਨ ਵੀ ਆਖ਼ਰਕਾਰ ਮਸੂਦ ‘ਤੇ ਰੋਕ ਲਗਾਉਣ ਨੂੰ ਰਾਜੀ ਹੋ ਗਿਆ ਹੈ ਲੇਕਿਨ ਨਾਲ ਹੀ ਉਸਨੇ ਇੱਕ ਸ਼ਰਤ ਵੀ ਰੱਖ ਦਿੱਤੀ ਹੈ। ਪਾਕ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੁਹੰਮਦ ਫੈਸਲ ਨੇ ਐਤਵਾਰ ਨੂੰ ਇੱਕ ਟੀਵੀ ਸ਼ੋਅ ਵਿੱਚ ਕਿਹਾ ਕਿ ਸਾਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਏਨਏਸਸੀ) ਵੱਲੋਂ ਮਸੂਦ ਅਜਹਰ ਨੂੰ ਵਿਸ਼ਵ ਅਤਿਵਾਦੀਆਂ ਦੀ ਸੂਚੀ ‘ਚ ਪਾਉਣਾ ਕੋਈ ਮੁਸ਼ਕਲ ਨਹੀਂ ਹੈ, ਇਸਦਾ ਆਧਾਰ ਪੁਲਵਾਮਾ ਹਮਲਾ ਨਾ ਹੋਵੇ।

ਫੈਸਲ ਨੇ ਕਿਹਾ ਕਿ ਪਹਿਲਾਂ ਭਾਰਤ ਨੂੰ ਇਸ ਗੱਲ ਦਾ ਸਬੂਤ ਦੇਣਾ ਹੋਵੇਗਾ ਕਿ ਪੁਲਵਾਮਾ ਹਮਲੇ ਨਾਲ ਮਸੂਦ ਅਜਹਰ ਦਾ ਕੋਈ ਸੰਬੰਧ ਹੈ।  ਇਸ ਤੋਂ ਬਾਅਦ ਹੀ ਅਸੀਂ ਉਸ ‘ਤੇ ਰੋਕ ਲਗਾਉਣ ਦੇ ਬਾਰੇ ਗੱਲ ਕਰ ਸਕਦੇ ਹਾਂ। ਪੁਲਵਾਮਾ ਹਮਲਾ ਇਕ ਵੱਖ ਮੁੱਦਾ ਹੈ। ਅਸੀਂ ਕਈ ਵਾਰ ਕਹਿ ਚੁੱਕੇ ਹਾਂ ਕਿ ਭਾਰਤ ਕਸ਼ਮੀਰ ਵਿਚ ਵਿਰੋਧ ਨੂੰ ਕੁਚਲਨ ਦੀ ਕੋਸ਼ਿਸ਼ ਕਰ ਰਿਹਾ ਹੈ।

ਧਿਆਨ ਯੋਗ ਹੈ ਕਿ ਫੈਸਲ ਦਾ ਇਹ ਬਿਆਨ ਅਜਿਹੇ ਸਮਾਂ ਆਇਆ ਹੈ ਜਦੋਂ ਹਾਲ ਹੀ ਵਿੱਚ ਬਰੀਟੇਨ ਨੇ ਉਮੀਦ ਜਤਾਈ ਸੀ ਕਿ ਮਸੂਦ ਨੂੰ ਕੁਝ ਦਿਨਾਂ ‘ਚ ਜਰੂਰ ਵਿਸ਼ਵ ਅਤਿਵਾਦੀ ਐਲਾਨਿਆ ਜਾਵੇਗਾ। ਧਿਆਨ ਯੋਗ ਹੈ ਕਿ ਇਸ ਸਾਲ 14 ਫਰਵਰੀ ਨੂੰ ਪੁਲਵਾਮਾ ‘ਚ ਸੀਆਰਪੀਐਫ ਦੇ ਕਾਫਿਲੇ ‘ਤੇ ਹੋਏ ਹਮਲੇ ਦੀ ਜ਼ਿੰਮੇਦਾਰੀ ਜੈਸ਼-ਏ- ਮੁਹੰਮਦ ਨੇ ਲਈ ਸੀ।

ਚੀਨ ਲਗਾਤਾਰ ਅਟਕਾਉਂਦਾ ਆ ਰਿਹੈ ਰਾਹ ‘ਚ ਰੋੜਾ: ਪਿਛਲੇ ਮਹੀਨੇ ਚੀਨ ਨੇ ਮਸੂਦ ਉੱਤੇ ਰੋਕ ਦੇ ਤਾਜ਼ਾ ਪ੍ਰਸਤਾਵ ਦਾ ਵਿਰੋਧ ਕੀਤਾ ਸੀ।  ਇਹ ਚੌਥਾ ਮੌਕਾ ਸੀ ਜਦੋਂ ਚੀਨ ਨੇ ਰੋੜਾ ਅਟਕਾਇਆ ਸੀ। ਇਹ ਪ੍ਰਸਤਾਵ ਫ਼ਰਾਂਸ,  ਅਮਰੀਕਾ ਅਤੇ ਬਰੀਟੇਨ ਨੇ ਦਿੱਤਾ ਸੀ, ਜਿਸ ਵਿੱਚ ਮਸੂਦ ਨੂੰ ਯੂਐਨਐਸਸੀ ਦੀ 1267 ਅਲਕਾਇਦਾ ਰੋਕ ਕਮੇਟੀ ਦੇ ਪ੍ਰਾਵਧਾਨਾਂ ਦੇ ਅਧੀਨ ਰੋਕ ਲਗਾਉਣ ਦੀ ਗੱਲ ਕਹੀ ਗਈ ਸੀ।