ਦਿੱਲੀ ਦੀ ਅਜ਼ਾਦਪੁਰ ਮੰਡੀ ਦੇ 11 ਵਪਾਰੀ ਕੋਰੋਨਾ ਪਾਜ਼ੀਟਿਵ, ਕਈ ਦੁਕਾਨਾਂ ਸੀਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਰਾਜਧਾਨੀ ਦਿੱਲੀ ਦੀ ਅਜ਼ਾਦਪੁਰ ਮੰਡੀ ਦੇ 11 ਵਪਾਰੀ ਕੋਰੋਨਾ ਪਾਜ਼ੀਟਿਵ ਮਿਲੇ ਹਨ।

Photo

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੀ ਅਜ਼ਾਦਪੁਰ ਮੰਡੀ ਦੇ 11 ਵਪਾਰੀ ਕੋਰੋਨਾ ਪਾਜ਼ੀਟਿਵ ਮਿਲੇ ਹਨ। ਇਸ ਤੋਂ ਬਾਅਦ ਕਈ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਵਪਾਰੀਆਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।

ਅਜ਼ਾਦਪੁਰ ਮੰਡੀ ਵਿਚ ਕੋਰੋਨਾ ਨਾਲ ਇਕ ਵਪਾਰੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਦੇ ਸੰਪਰਕ ਵਿਚ ਆਏ ਵਪਾਰੀਆਂ ਦਾ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਅਜ਼ਾਦਪੁਰ ਮੰਡੀ ਦੇ ਇਕ ਦਰਜਨ ਤੋਂ ਜ਼ਿਆਦਾ ਵਪਾਰੀ ਕੋਰੋਨਾ ਪਾਜ਼ੀਟਿਵ ਮਿਲ ਚੁੱਕੇ ਹਨ।

ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਵਪਾਰੀ ਡਰੇ ਹੋਏ ਹਨ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 3000 ਤੋਂ ਪਾਰ ਚਲੀ ਗਈ ਹੈ, ਇਹਨਾਂ ਵਿਚ 54 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1078 ਲੋਕ ਠੀਕ ਹੋ ਚੁੱਕੇ ਹਨ।

ਇਸ ਤੋਂ ਪਹਿਲਾਂ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਸੀਆਰਪੀਐਫ ਦੇ ਜਵਾਨ ਮੁਹੰਮਦ ਇਕਰਾਮ ਕੋਰੋਨਾ ਦੀ ਜੰਗ ਹਾਰ ਗਏ, ਜਿਸ ਤੋਂ ਬਾਅਦ ਸੀਆਰਪੀਐਫ ਦੀ ਇਕ ਬਟਾਲੀਅਨ ਨੂੰ ਸੀਲ ਕਰ ਦਿੱਤਾ ਗਿਆ ਹੈ। ਦਿੱਲੀ ਵਿਚ ਸੀਆਰਪੀਐਫ ਦੇ 46 ਜਵਾਨ ਕੋਰੋਨਾ ਪਾਜ਼ੀਟਿਵ ਆ ਚੁੱਕੇ ਹਨ।

ਇਸ ਤੋਂ ਬਾਅਦ 1100 ਜਵਾਨਾਂ ਦੀ ਬਟਾਲੀਅਨ ਨੂੰ ਕੁਆਰੰਟੀਨ ਕਰਨ ਦਾ ਫੈਸਲਾ ਕੀਤਾ ਗਿਆ। ਦਿੱਲੀ ਵਿਚ ਕੋਰੋਨਾ ਦੇ ਹੁਣ 3300 ਤੋਂ ਜ਼ਿਆਦਾ ਮਾਮਲੇ ਪਾਜ਼ੀਟਿਵ ਹਨ ਪਰ ਚੰਗੀ ਖ਼ਬਰ ਇਹ ਹੈ ਕਿ ਦਿੱਲੀ ਵਿਚ ਮਰੀਜ਼ਾਂ ਦਾ ਰਿਕਵਰੀ ਰੇਟ ਵਧ ਕੇ 32.52 ਪਹੁੰਚ ਗਿਆ ਹੈ ਅਤੇ ਇਕ ਹਜ਼ਾਰ ਤੋਂ ਜ਼ਿਆਦਾ  ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ।