ਟੀਮ ਮੋਦੀ 2.0: ਰਾਜਨਾਥ, ਸੁਸ਼ਮਾ ਸਮੇਤ 40 ਤੋਂ ਵੱਧ ਨੇਤਾਵਾਂ ਨੂੰ ਆਇਆ ਫ਼ੋਨ, ਵੇਖੋ ਲਿਸਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਜ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

Team Modi 2

ਨਵੀਂ ਦਿੱਲੀ: ਲੋਕਸਭਾ ਚੋਣਾਂ ਵਿਚ ਮਿਲੀ ਵੱਡੀ ਜਿੱਤ ਮਗਰੋਂ ਅੱਜ ਨਰਿੰਦਰ ਮੋਦੀ ਇਕ ਵਾਰ ਫਿਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਸ਼ਾਮ 7 ਵਜੇ ਅਪਣੇ ਮੰਤਰੀ ਮੰਡਲ ਦੇ ਨਾਲ ਮੋਦੀ ਦਾ ਸਹੁੰ ਚੁੱਕ ਸਮਾਗਮ ਹੈ। ਇਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ’ਤੇ ਕੀਤੀਆਂ ਜਾ ਰਹੀਆਂ ਹਨ। ਅੱਜ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਸੰਭਾਵਿਤ ਮੰਤਰੀਆਂ ਨੂੰ ਫ਼ੋਨ ਆਉਣ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਸੰਭਾਵਿਤ ਮੰਤਰੀਆਂ ਦੇ ਨਾਲ ਮੋਦੀ ਅੱਜ ਸ਼ਾਮ 4:30 ਵਜੇ ਬੈਠਕ ਕਰ ਸਕਦੇ ਹਨ।

ਇਨ੍ਹਾਂ ਨੇਤਾਵਾਂ ਨੂੰ ਕੀਤਾ ਗਿਆ ਫ਼ੋਨ

1. ਸਦਾਨੰਦ ਗੌੜਾ (ਬੈਂਗਲੁਰੂ ਨਾਰਥ)

2. ਰਾਜਨਾਥ ਸਿੰਘ (ਲਖਨਊ)

3. ਅਰਜੁਨ ਰਾਮ ਮੇਘਵਾਲ (ਬੀਕਾਨੇਰ)

4. ਪ੍ਰਕਾਸ਼ ਜਾਵੇਦਕਰ (ਰਾਜ ਸਭਾ ਮੈਂਬਰ)

5. ਰਾਮਦਾਸ ਅਠਾਵਲੇ (ਆਰਪੀਆਈ)

6. ਮੁਖਤਾਰ ਅੱਬਾਸ ਨਕਵੀ (ਰਾਜ ਸਭਾ ਮੈਂਬਰ)

7. ਬਾਬੁਲ ਸੁਪ੍ਰਿਯੋ (ਆਸਨਸੋਲ)

8. ਸੁਰੇਸ਼ ਅੰਗਾੜੀ (ਬੈਲਗਾਮ)

9. ਜੀਤੇਂਦਰ ਸਿੰਘ (ਉਧਮਪੁਰ)

10. ਪੀਊਸ਼ ਗੋਇਲ (ਰਾਜ ਸਭਾ ਮੈਂਬਰ)

11. ਰਵੀ ਸ਼ੰਕਰ ਪ੍ਰਸਾਦ (ਪਟਨਾ ਸਾਹਿਬ)

12. ਜੀ ਕਿਸ਼ਨ ਰੈੱਡੀ (ਸਿਕੰਦਰਾਬਾਦ)

13. ਪ੍ਰਹਲਾਦ ਜੋਸ਼ੀ (ਧਾਰਵਾੜ)

14. ਨਿਰਮਲਾ ਸੀਤਾਰਮਨ (ਰਾਜ ਸਭਾ ਮੈਂਬਰ)

15. ਸਮਰਿਤੀ ਈਰਾਨੀ (ਅਮੇਠੀ)

16. ਪ੍ਰਹਲਾਦ ਪਟੇਲ (ਦਮੋਹ)

17. AIADMK  ਦੇ ਰਵੀਂਦਰਨਾਥ (ਥੇਨੀ)

18 .  ਪੁਰਸ਼ੋਤਮ ਰੁਪਾਲਾ  ( ਰਾਜ ਸਭਾ ਮੈਂਬਰ )

19. ਮਨਸੁਖ ਮੰਡਾਵਿਆ

20. ਰਾਵ ਇੰਦਰਜੀਤ ਸਿੰਘ (ਗੁਰੂਗਰਾਮ)

21. ਕ੍ਰਿਸ਼ਣ ਪਾਲ ਗੁੱਜਰ (ਫਰੀਦਾਬਾਦ)

22. ਅਪਨਾ ਦਲ ਦੀ ਅਨੁਪ੍ਰਿਆ ਪਟੇਲ (ਮਿਰਜਾਪੁਰ)

23. ਕਿਰਨ ਰਿਜਿਜੂ (ਅਰੁਣਾਚਲ ਈਸਟ)

24. ਕੈਲਾਸ਼ ਚੌਧਰੀ (ਬਾੜਮੇਰ)

25. ਸੰਜੀਵ ਬਾਲਿਆਨ (ਮੁਜ਼ੱਫਰਨਗਰ)

26. ਜੇਡੀਯੂ ਦੇ ਆਰਸੀਪੀ ਸਿੰਘ (ਰਾਜ ਸਭਾ ਮੈਂਬਰ)

27.  ਨਿਤਿਆਨੰਦ ਰਾਏ   ( ਉਜਿਆਰਪੁਰ )

28. ਥਾਵਰਚੰਦ ਗਹਿਲੋਤ

29. ਦੇਬਾਸ਼ਰੀ ਚੌਧਰੀ (ਰਾਇਗੰਜ ਸੀਟ)

30. ਰਮੇਸ਼ ਪੋਖਰਿਆਲ ਨਿਸ਼ੰਕ (ਹਰਿਦੁਆਰ)

31. ਮਨਸੁਖ ਵਸਾਵਾ (ਭੜੂਚ)

32. ਰਾਮੇਸ਼ਵਰ ਤੇਲੀ (ਡਿਬਰੂਗੜ)

33. ਅਕਾਲੀ ਦਲ ਦੀ ਹਰਸਿਮਰਤ ਕੌਰ (ਬਠਿੰਡਾ)

34. ਸੁਸ਼ਮਾ ਸਵਰਾਜ

35. ਸੋਮ ਪ੍ਰਕਾਸ਼ (ਹੁਸ਼ਿਆਰਪੁਰ)

36. ਸੰਤੋਸ਼ ਗੰਗਵਾਰ (ਬਰੇਲੀ)

37. ਰਾਮਵਿਲਾਸ ਪਾਸਵਾਨ

38. ਨਰੇਂਦਰ ਸਿੰਘ ਤੋਮਰ (ਮੁਰੈਨਾ)

39. ਸੁਬਰਤ ਪਾਠਕ (ਕੰਨੌਜ)

40. ਗਜੇਂਦਰ ਸਿੰਘ ਸ਼ੇਖਾਵਤ (ਜੋਧਪੁਰ)

41. ਹਰਦੀਪ ਸਿੰਘ ਨਗਰੀ

42. ਸ਼ਰੀਪਦ ਨਾਇਕ (ਨਾਰਥ ਗੋਵਾ)

43. ਹਰਸ਼ਵਰਧਨ (ਨਵੀਂ ਦਿੱਲੀ)

ਮੋਦੀ ਕੈਬਨਿਟ ਵਿਚ ਐਨਡੀਏ ਦੇ ਸਾਥੀ ਦਲਾਂ ਦੇ ਕੋਟੇ ਵਿਚੋਂ ਇਕ-ਇਕ ਮੰਤਰੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ। ਸ਼ਿਵਸੇਨਾ ਦੇ ਅਰਵਿੰਦ ਸਾਵੰਤ ਮੰਤਰੀ ਬਣਨਗੇ। ਅਕਾਲੀ ਦਲ ਦੀ ਹਰਸਿਮਰਤ ਕੌਰ ਨੂੰ ਦੁਬਾਰਾ ਮੰਤਰੀ ਦੀ ਕੁਰਸੀ ਮਿਲੇਗੀ। ਜੇਡੀਯੂ ਕੋਟੇ ਦੇ ਆਰਸੀਪੀ ਸਿੰਘ ਨੂੰ ਮੰਤਰੀ ਬਣਾਇਆ ਜਾਵੇਗਾ। ਲੋਕ ਜਨਸ਼ਕਤੀ ਪਾਰਟੀ ਦੇ ਰਾਮ ਵਿਲਾਸ ਪਾਸਵਾਨ ਦਾ ਮੰਤਰੀ ਬਣਨਾ ਤੈਅ ਹੈ।