ਅਰੁਣਾਚਲ ਪ੍ਰਦੇਸ਼ 'ਚ ਢਿੱਗ ਡਿਗਣ ਨਾਲ ਆਈਟੀਬੀਪੀ ਦੇ 5 ਜਵਾਨਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ-ਤਿੱਬਤ ਸਰਹੱਦੀ ਪੁਲਿਸ (ਆਈਟੀਬੀਪੀ) ਦੇ 5 ਜਵਾਨਾਂ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਅਰੁਣਾਚਲ ਪ੍ਰਦੇਸ਼ ਦੇ ਲੋਅਰ ਸਿਆਂਗ ਜ਼ਿਲ੍ਹੇ ਵਿਚ ਬਸਰ-ਅਕਾਜਨ ...

itbp vehicle accident in arunachal pradesh

ਨਵੀਂ ਦਿੱਲੀ : ਭਾਰਤ-ਤਿੱਬਤ ਸਰਹੱਦੀ ਪੁਲਿਸ (ਆਈਟੀਬੀਪੀ) ਦੇ 5 ਜਵਾਨਾਂ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਅਰੁਣਾਚਲ ਪ੍ਰਦੇਸ਼ ਦੇ ਲੋਅਰ ਸਿਆਂਗ ਜ਼ਿਲ੍ਹੇ ਵਿਚ ਬਸਰ-ਅਕਾਜਨ ਮਾਰਗ 'ਤੇ ਬਾਰਿਸ਼ ਦੇ ਕਾਰਨ ਜ਼ਮੀਨ ਖਿਸਕਣ ਨਾਲ ਪਹਾੜ ਤੋਂ ਇਕ ਵੱਡਾ ਪੱਥਰ ਟੁੱਟ ਕੇ ਉਨ੍ਹਾਂ ਦੇ ਵਾਹਨ 'ਤੇ ਡਿੱਗ ਪਿਆ। ਪੁਲਿਸ ਸੂਤਰਾਂ ਨੇ ਦਸਿਆ ਕਿ ਘਟਨਾ ਵੀਰਵਾਰ ਦੇਰ ਰਾਤ ਲਗਭਗ ਢਾਈ ਵਜੇ ਲੋਅਰ ਸਿਆਂਗ ਦੇ ਜ਼ਿਲ੍ਹਾ ਮੁੱਖ ਦਫ਼ਤਰ ਲਿਕਾਬਲੀ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਉਸ ਸਮੇਂ ਵਾਪਰੀ ਜਦੋਂ ਭਾਰਤ ਤਿੱਬਤ ਸਰਹੱਦੀ ਪੁਲਿਸ (ਆਈਟੀਬੀਪੀ) ਦੇ ਜਵਾਨ ਪੱਛਮੀ ਸਿਆਂਗ ਜ਼ਿਲ੍ਹੇ ਦੇ ਬਸਰ ਤੋਂ ਹੇਠਲੇ ਸਿਆਂਗ ਜਾ ਰਹੇ ਸਨ।