ਮੋਦੀ ਦਾ ਐਮਰਜੈਂਸੀ ਵਿਰੁਧ ਰੌਲਾ ਮਹਿਜ਼ ਤਮਾਸ਼ਾ : ਸ਼ਿਵ ਸੈਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰ ਅਤੇ ਮਹਾਰਾਸ਼ਟਰ ਸਰਕਾਰ ਦੇ ਨਾਨਰ ਰਿਫ਼ਾਈਨਰੀ ਪ੍ਰਾਜੈਕਟ ਦੇ ਮਾਮਲੇ ਵਿਚ ਆਲੋਚਨਾ ਕਰਦਿਆਂ ਸ਼ਿਵ ਸੈਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ...

Shiv Sena

ਮੁੰਬਈ, ਕੇਂਦਰ ਅਤੇ ਮਹਾਰਾਸ਼ਟਰ ਸਰਕਾਰ ਦੇ ਨਾਨਰ ਰਿਫ਼ਾਈਨਰੀ ਪ੍ਰਾਜੈਕਟ ਦੇ ਮਾਮਲੇ ਵਿਚ ਆਲੋਚਨਾ ਕਰਦਿਆਂ ਸ਼ਿਵ ਸੈਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੂੰ ਤਾਨਾਸ਼ਾਹ ਦਸਿਆ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਦੁਆਰਾ ਐਮਰਜੈਂਸੀ ਵਿਰੁਧ ਪਾਇਆ ਜਾ ਰਿਹਾ ਰੌਲਾ ਮਹਿਜ਼ ਤਮਾਸ਼ਾ ਹੈ। 

ਸ਼ਿਵ ਸੈਨਾ ਨੇ ਕਿਹਾ ਕਿ 44 ਅਰਬ ਡਾਲਰ ਦੀ ਲਾਗਤ ਨਾਲ ਰਿਫ਼ਾਈਨਰੀ ਪ੍ਰਾਜੈਕਟ ਦਾ ਨੀਂਹ ਪੱਥਰ ਰਖਣਾ ਕੈਂਸਰ ਹਸਪਤਾਲ ਦਾ ਨੀਂਹ ਪੱਥਰ ਰੱਖਣ ਜਿਹਾ ਹੈ। ਇਸ ਪ੍ਰਾਜੈਕਟ ਕਾਰਨ ਲੋਕਾਂ ਨੂੰ ਕੈਂਸਰ, ਤਪਦਿਕ ਅਤੇ ਹੋਰ ਬੀਮਾਰੀਆਂ ਲਗਣਗੀਆਂ। ਉਨ੍ਹਾਂ ਕਿਹਾ, 'ਮੋਦੀ ਨੂੰ ਕੇਂਦਰ ਅਤੇ ਰਾਜ ਪੱਧਰ 'ਤੇ ਵਾਤਾਵਰਣ ਮੰਤਰਾਲੇ ਬੰਦ ਕਰ ਦੇਣੇ ਚਾਹੀਦੇ ਹਨ। ' ਉਨ੍ਹਾਂ ਕਿਹਾ, 'ਮੋਦੀ-ਫੜਨਵੀਸ ਤਾਨਾਸ਼ਾਹੀ ਕਰ ਰਹੇ ਹਨ।

ਜੇ ਉਹ ਤਾਨਾਸ਼ਾਹ ਬਣਨਾ ਚਾਹੁੰਦੇ ਹਨ ਤਾਂ 43 ਸਾਲ ਪਹਿਲਾਂ ਲਾਈ ਗਈ ਐਮਰਜੈਂਸੀ ਵਿਰੁਧ ਉਨ੍ਹਾਂ ਦੁਆਰਾ ਪਾਇਆ ਜਾ ਰਿਹਾ ਰੌਲਾ ਮਹਿਜ਼ ਤਮਾਸ਼ਾ ਹੈ। ਜਿਵੇਂ ਹਿਟਲਰ ਨੇ ਲੱਖਾਂ ਯਹੂਦੀਆਂ ਦੀ ਹਤਿਆ ਅਤੇ ਹਿੰਸਾ ਕੀਤੀ ਤਿਵੇਂ ਹੀ ਇਸ ਪ੍ਰਾਜੈਕਟ ਰਾਹੀਂ ਲੋਕਾਂ ਦੀ ਹਤਿਆ ਕਰਨ ਅਤੇ ਉਨ੍ਹਾਂ ਦੀ ਜ਼ਮੀਨ ਖੋਹਣ ਦੀ ਸਾਜ਼ਸ਼ ਹੋ ਰਹੀ ਹੈ। ਜੇ ਜਮਹੂਰੀਅਤ ਵਿਚ ਬਹੁਮਤ ਦੀ ਇੱਛਾ ਦਾ ਸਨਮਾਨ ਨਹੀਂ ਕੀਤਾ ਜਾਵੇਗਾ ਤਾਂ ਇਹ ਤਾਨਾਸ਼ਾਹੀ ਵਾਂਗ ਹੈ।' (ਪੀ.ਟੀ.ਆਈ.)