ਕਿਸਾਨ ਪਵਿੱਤਰ ਸ਼ਬਦ ਹੈ, ਪਰ ਕੁਝ ਮੰਦਭਾਗੀਆਂ ਘਟਨਾਵਾਂ ਕਾਰਨ ਇਹ ਬਦਨਾਮ ਹੋ ਗਿਆ- ਸੀਐਮ ਖੱਟਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨ ਅੰਦੋਲਨ ’ਤੇ ਇਕ ਵਾਰ ਫਿਰ ਵਿਵਾਦਤ ਬਿਆਨ ਦਿੱਤਾ ਹੈ।

Haryana CM Manohar Khattar's attack on farmers' protest

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Haryana CM Manohar Lal Khattar') ਨੇ ਕਿਸਾਨ ਅੰਦੋਲਨ (Farmers Protest) ’ਤੇ ਇਕ ਵਾਰ ਫਿਰ ਵਿਵਾਦਤ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ, ‘ਕਿਸਾਨ ਬਹੁਤ ਹੀ ਪਵਿੱਤਰ ਸ਼ਬਦ ਹੈ ਸਭ ਇਸ ਦਾ ਬਹੁਤ ਸਤਿਕਾਰ ਕਰਦੇ ਹਨ ਪਰ ਕੁਝ ਮੰਦਭਾਗੀਆਂ ਘਟਨਾਵਾਂ ਕਾਰਨ ਇਸ ਸ਼ਬਦ ਨੂੰ ਨੁਕਸਾਨ ਪਹੁੰਚਿਆ ਹੈ। ਧੀਆਂ- ਭੈਣਾਂ ਦੀ ਇੱਜ਼ਤ ਖੋਹ ਲਈ ਗਈ ਹੈ, ਕਤਲ ਹੋ ਰਹੇ ਹਨ, ਸੜਕਾਂ ਜਾਮ ਕੀਤੀਆਂ ਜਾ ਰਹੀਆਂ ਹਨ। ਮੈਂ ਉਹਨਾਂ ਸਾਰੀਆਂ ਗਤੀਵਿਧੀਆਂ ਦੀ ਨਿੰਦਾ ਕਰਦਾ ਹਾਂ ਜੋ ਲੋਕਤੰਤਰ ਦੇ ਵਿਰੁੱਧ ਹਨ’।

ਹੋਰ ਪੜ੍ਹੋ: ਪਿਤਾ ਨੇ ਆਈਸਕ੍ਰੀਮ ਵਿਚ ਜ਼ਹਿਰ ਮਿਲਾ ਕੇ ਬੱਚਿਆਂ ਨੂੰ ਖਵਾਇਆ, ਇਕ ਦੀ ਮੌਤ ਤੇ ਦੋ ਦੀ ਹਾਲਤ ਗੰਭੀਰ

ਮਨੋਹਰ ਲਾਲ ਖੱਟਰ ਨੇ ਅੱਗੇ ਕਿਹਾ ਕਿ ਅਸੀਂ ਲਗਾਤਾਰ ਸੰਜਮ ਵਰਤ ਰਹੇ ਹਾਂ। ਸਾਡੇ ਬਾਰੇ ਕੁਝ ਵੀ ਕਿਹਾ ਜਾਂਦਾ ਹੈ ਪਰ ਅਸੀਂ ਸਹਿ ਰਹੇ ਹਾਂ। ਸਬਰ ਦੀ ਇਕ ਹੱਦ ਹੁੰਦੀ ਹੈ ਅਤੇ ਇਸ ਹੱਦ ਨੂੰ ਪਾਰ ਕਰਨਾ ਕਿਸੇ ਦੇ ਹਿੱਤ ਵਿਚ ਨਹੀਂ ਹੈ। ਕੇਂਦਰ ਅਤੇ ਹਰਿਆਣਾ ਸਰਕਾਰ ਕਿਸਾਨਾਂ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਕਈ ਵਾਰ ਲੋਕਾਂ ਨੂੰ ਨਵੇਂ ਖੇਤੀ ਕਾਨੂੰਨਾਂ (Farming Laws) ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ ਹੈ ਅਤੇ ਹੁਣ ਵੀ ਦੱਸ ਰਹੇ ਹਾਂ।

ਹੋਰ ਪੜ੍ਹੋ: ਅਨਿਲ ਵਿਜ ਦਾ ਕੇਜਰੀਵਾਲ ’ਤੇ ਹਮਲਾ, ‘ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸਥਿਤੀ ਬਾਰੇ ਜਾਣਕਾਰੀ ਨਹੀਂ’

ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨ ਅਪਣੇ ਹੱਥ ਵਿਚ ਲੈਣ ਵਾਲੇ ਲੋਕਾਂ ਖਿਲਾਫ਼ ਸਰਕਾਰ ਸਖ਼ਤ ਕਾਰਵਾਈ ਤੋਂ ਵੀ ਪਰਹੇਜ ਨਹੀਂ ਕਰੇਗੀ। ਉਹਨਾਂ ਕਿਹਾ ਕਿ ਹਾਲ ਹੀ ਵਿਚ ਕੇਂਦਰੀ ਸੜਕ ਆਵਾਜਾਈ ਮੰਤਰੀ ਨਾਲ ਮੁਲਾਕਾਤ ਹੋਈ ਸੀ। ਉਹਨਾਂ ਨੇ ਕਿਸਾਨ ਅੰਦੋਲਨ ਕਾਰਨ ਬੰਦ ਪਏ ਟੋਲ ਨੂੰ ਖੁਲਵਾਉਣ ਸਬੰਧੀ ਚਰਚਾ ਕੀਤੀ ਸੀ। ਨਿਤਿਨ ਗਡਕਰੀ ਨੇ ਜਲਦੀ ਉਚਿਤ ਕਦਮ ਚੁੱਕਣ ਦਾ ਭਰੋਸਾ ਦਿੱਤਾ ਸੀ।

ਹੋਰ ਪੜ੍ਹੋ: ਆਧੁਨਿਕ ਤਕਨਾਲੋਜੀ ਰਾਹੀਂ ਅਵਾਰਾ ਪਸ਼ੂਆਂ ਦੀ ਸਮੱਸਿਆ ਸੁਲਝਾਏਗੀ ਪੰਜਾਬ ਸਰਕਾਰ