ਗਯਾ ਦੇ ਇਸ ਮੁਹੱਲੇ 'ਚ ਛੱਤਾਂ ਤੋਂ ਹੋ ਕੇ ਲੰਘਦੀ ਹੈ ਮੌਤ, 1100 ਵੋਲਟ ਦੀ ਤਾਰ ਤੋਂ ਲੋਕ ਪ੍ਰੇਸ਼ਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੁੱਧ ਦੀ ਨਗਰੀ ਗਯਾ 'ਚ ਇੱਕ ਅਜਿਹਾ ਪਿੰਡ ਹੈ, ਜਿੱਥੇ ਘਰਾਂ ਦੀ ਛੱਤ ਤੋਂ ਮੌਤ ਲੰਘਦੀ ਹੈ। ਜੀ ਹਾਂ ਇੱਥੇ ਘਰਾਂ ਦੀ ਛੱਤ ਤੋਂ ਬਿਜਲੀ ਦੀ ਤਾਰ ਗੁਜਰਦੀ ਹੈ।

High voltage electric wire on head of roof in Gaya

ਗਯਾ : ਬੁੱਧ ਦੀ ਨਗਰੀ ਗਯਾ 'ਚ ਇੱਕ ਅਜਿਹਾ ਪਿੰਡ ਹੈ, ਜਿੱਥੇ ਘਰਾਂ ਦੀ ਛੱਤ ਤੋਂ ਮੌਤ ਲੰਘਦੀ ਹੈ। ਜੀ ਹਾਂ ਇੱਥੇ ਘਰਾਂ ਦੀ ਛੱਤ ਤੋਂ ਬਿਜਲੀ ਦੀ ਤਾਰ ਗੁਜਰਦੀ ਹੈ। ਇੱਥੇ ਅਜਿਹੇ ਲੱਗਭੱਗ 50 ਘਰ ਹਨ, ਜਿੱਥੇ ਲੋਕ ਮੌਤ ਦੇ ਸਾਏ 'ਚ ਆਪਣਾ ਜੀਵਨ ਬਤੀਤ ਰਹੇ ਹਨ। ਤਾਰਾਂ ਦੇ ਟਕਰਾਉਣ 'ਤੇ ਤੇਜ਼ ਅਵਾਜ਼ ਆਉਂਦੀ ਹੈ ਤਾਂ ਲੋਕ ਡਰ ਕੇ ਘਰ ਛੱਡ ਭੱਜ ਜਾਂਦੇ ਹਨ। ਇੱਥੇ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਜ਼ਮੀਨ 'ਤੇ ਬਿਜਲੀ ਦੇ ਖੰਭੇ ਜਰੂਰ ਦੇਖੇ ਹੋਣਗੇ ਪਰ ਗਯਾ ਦੇ ਇਸ ਇਲਾਕੇ 'ਚ ਛੱਤਾਂ 'ਤੇ ਖੰਭੇ ਲੱਗੇ ਹੋਏ ਹਨ।

ਇਸ ਪਿੰਡ 'ਚ ਜ਼ਮੀਨ ਤੋਂ ਲੈ ਕੇ ਛੱਤ ਤੱਕ ਖੰਭੇ ਹੀ ਗੱਡੇ ਹਨ। ਲੋਕਾਂ ਦਾ ਕਹਿਣਾ ਹੈ ਕਿ ਬੀਤੇ 15 ਸਾਲਾਂ ਤੋਂ ਅਜਿਹੀ ਹੀ ਹਾਲਤ ਬਣੀ ਹੋਈ ਹੈ। ਹਰ ਸਾਲ ਦੋ ਤੋਂ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ। ਬਿਜਲੀ ਵਿਭਾਗ ਤੋਂ ਲੈ ਕੇ ਸਥਾਨਕ ਲੀਡਰਾਂ ਨੂੰ ਵੀ ਇਸ ਬਾਰੇ ਜਾਣੂ ਕਰਵਾਇਆ ਗਿਆ ਹੈ  ਪਰ ਕੋਈ ਹੱਲ ਨਹੀਂ ਨਿਕਲਿਆ। 11 ਹਜ਼ਾਰ ਵੋਲਟ ਦੀ ਤਾਰ ਦਾ ਕਹਿਰ ਅਜਿਹਾ ਹੈ ਕਿ ਰਾਤ ਨੂੰ ਜਦੋਂ ਕਦੇ ਤੇਜ ਹਵਾ ਚੱਲਦੀ ਜਾਂ ਮੀਂਹ ਪੈਂਦਾ ਹੈ ਤਾਂ ਤਾਾਂਰ ਆਪਸ ਵਿੱਚ ਟਕਰਾਉਂਦੀਆਂ ਹਨ ਤਾਂ ਜ਼ੋਰ ਦੀ ਅਵਾਜ ਹੁੰਦੀ ਹੈ।

ਘਰ ਵਿੱਚ ਚੱਲ ਰਿਹਾ ਸਾਰਾ ਇਲੈਕਟ੍ਰੋਨਿਕ ਸਮਾਨ ਜਲ ਜਾਂਦਾ ਹੈ। ਲੋਕ ਜਾਨ ਬਚਾਉਣ ਲਈ ਘਰ ਤੋਂ ਬਾਹਰ ਭੱਜ ਜਾਂਦੇ ਹਨ। ਬੱਚੇ ਛੱਤ 'ਤੇ ਨਾ ਜਾਣ ਇਸਦੇ ਲਈ ਜ਼ਿੰਦਾ ਲਗਾ ਰਹਿੰਦਾ ਹੈ। ਉਥੇ ਹੀ ਸਾਊਥ ਬਿਹਾਰ ਪਾਵਰ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ ਲਿ.  ਦੇ ਗਯਾ ਜਿਲੇ ਦੇ ਜਨਰਲ ਮੈਨੇਜਰ ਦਾ ਕਹਿਣਾ ਹੈ ਕਿ ਤਾਰ ਬਦਲਨ ਦੀ ਗੱਲ ਹੋਵੇ ਤਾਂ ਉਸਨੂੰ ਕੀਤਾ ਜਾ ਸਕਦਾ ਹੈ ਪਰ ਇਹ ਘਰ ਤੋਂ ਹੋ ਕੇ ਨਾ ਗੁਜਰੇ ਇਹ ਤੁਰੰਤ ਨਹੀਂ ਹੋ ਸਕਦਾ।