ਇੰਦਰਾਣੀ ਮੁਖ਼ਰਜੀ ਨੇ ਚਿਦੰਬਰਮ ਦੀ ਗ੍ਰਿਫ਼ਤਾਰੀ ਨੂੰ ਦੱਸਿਆ ‘ਗੁੱਡ ਨਿਊਜ਼’

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਣੋ ਕੀ ਐ ਰਾਜ?

Indrani Mukerjea says P Chidambaram’s arrest is good news

ਨਵੀਂ ਦਿੱਲੀ: ਅਪਣੀ ਬੇਟੀ ਦੀ ਹੱਤਿਆ ਦੇ ਦੋਸ਼ ਤਹਿਤ ਜੇਲ੍ਹ ਵਿਚ ਬੰਦ ਆਈਐਨਐਕਸ ਮੀਡੀਆ ਗਰੁੱਪ ਦੀ ਸਾਬਕਾ ਪ੍ਰਮੋਟਰ ਇੰਦਰਾਣੀ ਮੁਖ਼ਰਜੀ ਨੇ ਖ਼ੁਸ਼ੀ ਜਤਾਉਂਦੇ ਹੋਏ ਸਾਬਕਾ ਵਿੱਤ ਮੰਤਰੀ ਪੀ ਚਿੰਦਬਰਮ ਦੀ ਗਿ੍ਰਫ਼ਤਾਰੀ ਨੂੰ ‘ਚੰਗੀ ਖ਼ਬਰ’ ਦੱਸਿਆ ਹੈ। ਆਈਐਨਐਕਸ ਮੀਡੀਆ ਮਾਮਲੇ ਵਿਚ ਸੀਬੀਆਈ ਨੇ ਸਾਬਕਾ ਵਿੱਤ ਮੰਤਰੀ ਚਿਦੰਬਰਮ ਨੂੰ ਪਿਛਲੇ ਦਿਨੀਂ ਗਿ੍ਰਫ਼ਤਾਰ ਕੀਤਾ ਸੀ, ਉਹ ਅਜੇ ਵੀ ਸੀਬੀਆਈ ਦੀ ਕਸਟੱਡੀ ਵਿਚ ਹਨ। ਆਓ ਜਾਣਦੇ ਹਾਂ ਕਿ ਚਿਦੰਬਰਮ ਦੀ ਗਿ੍ਰਫ਼ਤਾਰੀ ਮਗਰੋਂ ਆਖ਼ਰ ਕੀ ਹੈ ਕਿ ਇੰਦਰਾਣੀ ਮੁਖ਼ਰਜੀ ਦਾ ਖ਼ੁਸ਼ੀ ਦਾ ਰਾਜ।

ਦਰਅਸਲ ਸੀਬੀਆਈ ਨੇ 15 ਮਈ 2007 ਨੂੰ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ’ਤੇ ਇਕ ਐਫਆਈਆਰ ਦਾਇਰ ਕੀਤੀ ਸੀ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਚਿਦੰਬਰਮ ਨੇ ਅਪਣੇ ਕਾਰਜਕਾਲ ਦੌਰਾਨ ਆਈਐਨਐਕਸ ਮੀਡੀਆ ਸਮੂਹ ਨੂੰ ਵਿਦੇਸ਼ ਤੋਂ 305 ਕਰੋੜ ਦਾ ਨਿਵੇਸ਼ ਹਾਸਲ ਕਰਨ ਲਈ ਵਿਦੇਸ਼ੀ ਫੌਰਨ ਇਨਵੈਸਟਮੈਂਟ ਪ੍ਰਮੋਸ਼ਨ ਬੋਰਡ ਦੀ ਮਨਜ਼ੂਰੀ ਦੇਣ ਵਿਚ ਬੇਨਿਯਮੀਆਂ ਕੀਤੀਆਂ ਗਈਆਂ।

ਇਸ ਤੋਂ ਬਾਅਦ ਈਡੀ ਨੇ ਵੀ ਚਿਦੰਬਰਮ ਵਿਰੁੱਧ ਮਨੀ ਲਾਂਡਿੰ੍ਰਗ ਦਾ ਮਾਮਲਾ ਦਰਜ ਕਰ ਲਿਆ ਸੀ ਅਤੇ ਇੰਦਰਾਣੀ ਮੁਖ਼ਰਜੀ ਇਸ ਮਾਮਲੇ ਵਿਚ ਸਰਕਾਰੀ ਗਵਾਹ ਬਣ ਗਈ ਸੀ, ਜਿਸ ਨੇ ਅਪਣੇ ਬਿਆਨ ਵਿਚ ਚਿਦੰਬਰਮ ਅਤੇ ਉਸ ਦੇ ਬੇਟੇ ਕਾਰਤੀ ਚਿਦੰਬਰਮ ਦਾ ਨਾਂਅ ਲਿਆ ਸੀ।  ਇੰਦਰਾਣੀ ਵੱਲੋਂ ਦਿੱਤੇ ਬਿਆਨ ਦੇ ਆਧਾਰ ’ਤੇ ਹੀ ਕਾਰਤੀ ਚਿਦੰਬਰਮ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।

ਚਿਦੰਬਰਮ ਦੀ ਗਿ੍ਰਫ਼ਤਾਰੀ ’ਤੇ ਇੰਦਰਾਣੀ ਮੁਖ਼ਰਜੀ ਦੀ ਖ਼ੁਸ਼ੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੇਸ਼ੀ ’ਤੇ ਅਕਸਰ ਚਿੱਟੇ ਵਾਲਾਂ ਵਿਚ ਨਜ਼ਰ ਆਉਣ ਵਾਲੀ ਇੰਦਰਾਣੀ ਮੁਖ਼ਰਜੀ ਦੇ ਇਸ ਵਾਰ ਵਾਲ ਕਾਲੇ ਕੀਤੇ ਹੋਏ ਸਨ। ਇੰਦਰਾਣੀ ਨੇ ਕਾਂਗਰਸ ਦੇ ਇੰਨੇ ਵੱਡੇ ਦਿੱਗਜ਼ ਵਿਰੁੱਧ ਗਵਾਹੀ ਦਿੱਤੀ ਹੈ। ਆਖ਼ਰ ਉਸ ਦਾ ਫ਼ਾਇਦਾ ਤਾਂ ਉਸ ਨੂੰ ਮਿਲਣਾ ਹੀ ਸੀ, ਚਿਦੰਬਰਮ ਕਾਂਗਰਸ ਦੇ ਵੱਡੇ ਦਿੱਗਜ਼ਾਂ ਵਿਚ ਸ਼ੁਮਾਰ ਹਨ ਪਰ ਇੰਦਰਾਣੀ ਦੀ ਗਵਾਹੀ ਨੇ  ਚਿਦੰਬਰਮ ਅਤੇ ਚਿਦੰਬਰਮ ਦੇ ਬੇਟੇ ਨੂੰ ਲੰਬੇ ਚੱਕਰ ਵਿਚ ਪਾ ਦਿੱਤਾ ਹੈ। ਸ਼ਾਇਦ ਇੰਦਰਾਣੀ ਮੁਖ਼ਰਜੀ ਨੂੰ ਚਿਦੰਬਰਮ ਨੂੰ ਗਿ੍ਰਫ਼ਤਾਰੀ ਪਿੱਛੇ ਆਪਣੀ ਆਜ਼ਾਦੀ ਨਜ਼ਰ ਆ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।