ਸੈਰ-ਸਪਾਟਾ ਖੇਤਰ ਵਿਚ ਨੌਕਰੀਆਂ ’ਚ 36 ਫੀਸਦੀ ਵਾਧਾ, ਜੁਲਾਈ ਵਿਚ ਮਿਲੀਆਂ 11% ਜ਼ਿਆਦਾ ਨੌਕਰੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪਿਛਲੇ ਸਾਲ ਅਪ੍ਰੈਲ-ਮਈ ਵਿਚ ਬੇਰੁਜ਼ਗਾਰੀ ਦਾ ਅੰਕੜਾ 20 ਫੀਸਦੀ ਤੋਂ ਵੀ ਉੱਪਰ ਪਹੁੰਚ ਗਿਆ ਸੀ।

Jobs in tourism sector

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪਿਛਲੇ ਸਾਲ ਅਪ੍ਰੈਲ-ਮਈ ਵਿਚ ਬੇਰੁਜ਼ਗਾਰੀ ਦਾ ਅੰਕੜਾ 20 ਫੀਸਦੀ ਤੋਂ ਵੀ ਉੱਪਰ ਪਹੁੰਚ ਗਿਆ ਸੀ। ਇਸ ਦੌਰਾਨ ਵੱਡੀ ਗਿਣਤੀ ਵਿਚ ਨੌਕਰੀਆਂ ਵਿਚ ਕਟੌਤੀ ਹੋਈ ਹੈ। ਹਾਲ ਹੀ ਵਿਚ ਆਈਆਂ ਕਈ ਰਿਪੋਰਟਾਂ ਨਾਲ ਨੌਜਵਾਨਾਂ ਨੂੰ ਰਾਹਤ ਮਿਲੀ ਹੈ। ਨੌਕਰੀ ਡਾਟ ਕਾਮ ਦੀ ਜਾਬਸਪੀਕ ਰਿਪੋਰਟ ਅਨੁਸਾਰ ਜੁਲਾਈ 2021 ਵਿਚ ਜੂਨ ਦੇ ਮੁਕਾਬਲੇ 11 ਫੀਸਦੀ ਜ਼ਿਆਦਾ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਹਨ।

ਹੋਰ ਪੜ੍ਹੋ: ਉਦਘਾਟਨ ਕਰਨ ਪਹੁੰਚੇ ਨਵਜੋਤ ਸਿੱਧੂ ਦਾ ਵਿਰੋਧ, ਦੁਕਾਨਦਾਰਾਂ ਨੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ

ਕੋਰੋਨਾ ਤੋਂ ਪਹਿਲਾਂ ਦੇ ਅੰਕੜਿਆਂ ਨੂੰ ਦੇਖੀਏ ਤਾਂ ਇਹ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਨੌਕਰੀਆਂ ਦੇਣ ਵਾਲਾ ਮਹੀਨਾ ਹੈ। ਰਿਪੋਰਟ ਅਨੁਸਾਰ ਲਗਭਗ ਸਾਰੇ ਖੇਤਰਾਂ ਨੇ ਜੁਲਾਈ ਵਿਚ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ। ਇਸ ਤਰ੍ਹਾਂ ਮਾਨਸਟਰ ਡਾਟ ਕਾਮ ਦੇ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ ਮਹੀਨੇ ਵਿਚ 6 ਫੀਸਦ ਜ਼ਿਆਦਾ ਨਿਯੁਕਤੀਆਂ ਹੋਈਆਂ। ਇਸ ਦੇ ਨਾਲ ਹੀ ਜੂਨ 2020 ਦੀ ਤੁਲਨਾ ਵਿਚ ਜੂਨ 2021 ਤੱਕ 7 ਫੀਸਦੀ ਜ਼ਿਆਦਾ ਨੌਜਵਾਨਾਂ ਨੂੰ ਨੌਕਰੀ ਮਿਲੀ ਹੈ।  

ਹੋਰ ਪੜ੍ਹੋ: ਕੋਰੋਨਾ ਜਾਗਰੂਕਤਾ: ਚੰਡੀਗੜ੍ਹ ਦੇ ਸਰਕਾਰੀ ਦਫ਼ਤਰਾਂ ਵਿਚ ਐਂਟਰੀ ਲਈ ਵੈਕਸੀਨ ਜਾਂ RTPCR ਰਿਪੋਰਟ ਜ਼ਰੂਰੀ

ਜੁਲਾਈ ਵਿਚ ਸੈਰ-ਸਪਾਟਾ ਖੇਤਰ ਨੇ 36 ਫੀਸਦ ਜ਼ਿਆਦਾ ਨੌਜਵਾਨਾਂ ਨੂੰ ਨੌਕਰੀ ਦਿੱਤੀ ਹੈ। ਇਸ ਖੇਤਰ ਵਿਚ ਮਈ ਦੀ ਤੁਲਨਾ ਵਿਚ ਜੂਨ ਵਿਚ 3 ਫੀਸਦੀ ਇਜ਼ਾਫਾ ਹੋਇਆ ਹੈ। ਨੌਕਰੀ ਦੇਣ ਵਾਲੇ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਜੂਨ 2020 ਦੀ ਤੁਲਨਾ ਵਿਚ ਜੂਨ 2021 ਵਿਚ ਬੰਗਲੁਰੂ ਸ਼ਹਿਰ ਨੇ 50 ਫੀਸਦੀ ਜ਼ਿਆਦਾ ਨੌਕਰੀਆਂ ਦਿੱਤੀਆਂ ਹਨ। ਪੁਣੇ, ਹੈਦਰਾਬਾਦ ਤੇ ਚੇਨਈ ਆਦਿ ਮਹਾਨਗਰਾਂ ਵਿਚ 20 ਫੀਸਦੀ ਤੋਂ ਜ਼ਿਆਦਾ ਦਾ ਇਜ਼ਾਫਾ ਹੋਇਆ ਹੈ।

ਹੋਰ ਪੜ੍ਹੋ: ਕਾਬੁਲ ਏਅਰਪੋਰਟ 'ਤੇ ਦਾਗੇ ਗਏ ਰਾਕੇਟ, ਮਿਜ਼ਾਈਲ ਰੱਖਿਆ ਪ੍ਰਣਾਲੀ ਨੇ ਹਮਲੇ ਨੂੰ ਕੀਤਾ ਨਾਕਾਮ

ਪਿਛਲੇ ਕੁਝ ਸਾਲਾਂ ਵਿਚ ਖ਼ਾਸ ਤੌਰ ’ਤੇ ਕੋਵਿਡ ਵਿਚ ਸਾਰੇ ਉਦਯੋਗਾਂ ਦੀ ਡਿਜੀਟਲ ਮਾਧਿਅਮ ਉੱਤੇ ਨਿਰਭਰਤਾ ਵਧੀ ਹੈ। ਇਹੀ ਕਾਰਨ ਹੈ ਕਿ ਪਿਛਲੇ ਸਾਲ ਦੀ ਤੁਲਨਾ ਵਿਚ ਸਾਫਟਵੇਅਰ, ਹਾਰਡਵੇਅਰ, ਦੂਰਸੰਚਾਰ ਆਦਿ ਖੇਤਰਾਂ ਵਿਚ ਇਸ ਸਾਲ 35 ਫੀਸਦ ਜ਼ਿਆਦਾ ਨੌਕਰੀਆਂ ਮਿਲੀਆਂ ਹਨ।

ਹੋਰ ਪੜ੍ਹੋ: Tokyo Paralympics: ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ, ਅੱਜ ਦੇਸ਼ ਦੀ ਝੋਲੀ ਪਾਏ 4 ਤਮਗੇ

ਜੁਲਾਈ 2021 ਵਿਚ ਫਾਰਮਾ, ਬਾਇਓਟੈਕ, ਕਲੀਨੀਕਲ ਰਿਸਰਚ ਆਦਿ ਖੇਤਰਾਂ ਵਿਚ ਨੌਕਰੀਆਂ ਵਿਚ 5 ਫੀਸਦੀ ਦੀ ਮਾਮੂਲੀ ਗਿਰਾਵਟ ਆਈ ਜਦਕਿ ਮੀਡੀਆ ਜਾਂ ਮਨੋਰੰਜਨ ਖੇਤਰ ਵਿਚ 15 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਸੀਐਮਆਈਈ ਮੁਤਾਬਕ ਮਈ 2021 ਵਿਚ ਬੇਰੁਜ਼ਗਾਰੀ ਦਰ 12 ਫੀਸਦੀ ਸੀ ਪਰ ਜੁਲਾਈ ਵਿਚ ਇਹ ਅੰਕੜਾ 7 ਫੀਸਦੀ ਤੱਕ ਪਹੁੰਚ ਗਿਆ ਹੈ।