ਇੰਡੀਗੋ ਦੇ 2 ਜਹਾਜ਼ਾਂ ਦੇ ਇੰਜਣ ਹਵਾ ਵਿਚ ਹੋਏ ਬੰਦ; ਕਰਵਾਈ ਗਈ ਸੁਰੱਖਿਅਤ ਲੈਂਡਿੰਗ
ਇੰਜਣ ਫੇਲ੍ਹ ਹੋਣ ਦੀ ਪਹਿਲੀ ਘਟਨਾ ਦਿਨ ਵੇਲੇ ਇੰਡੀਗੋ ਦੀ ਮਦੁਰਾਈ-ਮੁੰਬਈ ਫਲਾਈਟ ਵਿਚ ਵਾਪਰੀ।
ਨਵੀਂ ਦਿੱਲੀ: ਕੋਲਕਾਤਾ-ਬੈਂਗਲੁਰੂ ਇੰਡੀਗੋ ਦੀ ਉਡਾਣ ਦਾ ਇਕ ਇੰਜਣ ਮੰਗਲਵਾਰ ਨੂੰ ਹਵਾ ਵਿਚ ਬੰਦ ਹੋ ਗਿਆ। ਹਾਲਾਂਕਿ ਪਾਇਲਟ ਦੀ ਸਮਝਦਾਰੀ ਕਾਰਨ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਇਆ ਗਿਆ। ਇਸ ਤੋਂ ਇਲਾਵਾ ਏਅਰਲਾਈਨਜ਼ ਦੇ ਇਕ ਹੋਰ ਜਹਾਜ਼ ਨੂੰ ਵੀ ਇਸੇ ਤਰ੍ਹਾਂ ਦੀ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਜੀ-20 ਸੰਮੇਲਨ ਤੋਂ ਪਹਿਲਾਂ ਦਿੱਲੀ 'ਚ 'ਪੈਰਾਗਲਾਈਡਰ', ਗਰਮ ਹਵਾ ਦੇ ਗੁਬਾਰੇ ਆਦਿ 'ਤੇ ਪਾਬੰਦੀ
ਇੰਜਣ ਫੇਲ੍ਹ ਹੋਣ ਦੀ ਪਹਿਲੀ ਘਟਨਾ ਦਿਨ ਵੇਲੇ ਇੰਡੀਗੋ ਦੀ ਮਦੁਰਾਈ-ਮੁੰਬਈ ਫਲਾਈਟ ਵਿਚ ਵਾਪਰੀ। ਦੇਸ਼ ਦੇ ਹਵਾਬਾਜ਼ੀ ਰੈਗੂਲੇਟਰ, ਡੀ.ਜੀ.ਸੀ.ਏ. ਨੇ ਇਕ ਬਿਆਨ ਵਿਚ ਕਿਹਾ, "ਇੰਜਣ 2 ਵਿਚ ਇਕ ਖਰਾਬੀ ਪੈਦਾ ਹੋਈ ਅਤੇ ਇੰਜਣ 2 ਵਿਚ ਇਕ ਆਇਲ ਚਿੱਪ ਦਾ ਪਤਾ ਲਗਾਇਆ ਗਿਆ। ਚੈਕਲਿਸਟ ਦੇ ਅਨੁਸਾਰ, ਇੰਜਣ 2 ਨੂੰ ਬੰਦ ਕਰ ਦਿਤਾ ਗਿਆ ਸੀ ਅਤੇ ਜਹਾਜ਼ ਸੁਰੱਖਿਅਤ ਢੰਗ ਨਾਲ ਲੈਂਡ ਹੋਇਆ।"
ਇਹ ਵੀ ਪੜ੍ਹੋ: ਚੰਦਰਯਾਨ-3 ਦੇ ਰੋਵਰ ਨੇ ਚੰਨ ’ਤੇ ਲੱਭਿਆ ਸਲਫਰ, ਆਕਸੀਜਨ ਸਮੇਤ 8 ਤੱਤ ਵੀ ਮਿਲੇ
ਇੰਡੀਗੋ ਨੇ ਵੀ ਬਿਆਨ ਜਾਰੀ ਕਰਕੇ ਮੁੰਬਈ 'ਚ ਲੈਂਡਿੰਗ ਤੋਂ ਪਹਿਲਾਂ ਤਕਨੀਕੀ ਖਰਾਬੀ ਦੀ ਜਾਣਕਾਰੀ ਦਿਤੀ। ਇੰਡੀਗੋ ਨੇ ਕਿਹਾ, "ਪਾਇਲਟ ਨੇ ਮੁੰਬਈ ਵਿਚ ਲੈਂਡਿੰਗ ਨੂੰ ਤਰਜੀਹ ਦਿਤੀ। ਜਹਾਜ਼ ਨੂੰ ਮੁੰਬਈ ਵਿਚ ਗਰਾਉਂਡ ਕਰ ਦਿਤਾ ਗਿਆ ਹੈ ਅਤੇ ਜ਼ਰੂਰੀ ਰੱਖ-ਰਖਾਅ ਤੋਂ ਬਾਅਦ ਇਸ ਨੂੰ ਸੰਚਾਲਨ ਵਿਚ ਵਾਪਸ ਲਿਆਂਦਾ ਜਾਵੇਗਾ। ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਸਾਨੂੰ ਅਫ਼ਸੋਸ ਹੈ।" ਅਧਿਕਾਰੀਆਂ ਨੇ ਦਸਿਆ ਕਿ ਇਹ ਦੋਵੇਂ ਜਹਾਜ਼ ਪ੍ਰੈਟ ਅਤੇ ਵਿਟਨੀ ਇੰਜਣ 'ਤੇ ਚੱਲ ਰਹੇ ਸਨ।