ਦੇਸ਼ ਵਿਚ ਪਹਿਲੀ ਵਾਰ ਮੀਥਾਨੇਲ ਬਾਲਣ ਉਤੇ ਚੱਲੇਗੀ ਬੱਸ, ਅਗਲੇ ਸਾਲ ਮੁੰਬਈ, ਪੂਨੇ ਅਤੇ ਗੁਵਾਹਟੀ ਵਿਚ
ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਅਤੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਵਿਕਲਪਿਕ ਬਾਲਣ ਦੀ ਵਰਤੋਂ ਨੂੰ ਵਧਾ...
Methanol power Buses
 		 		ਨਵੀਂ ਦਿੱਲੀ: ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਅਤੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਵਿਕਲਪਿਕ ਬਾਲਣ ਦੀ ਵਰਤੋਂ ਨੂੰ ਵਧਾ ਰਹੀ ਹੈ। ਦੇਸ਼ ਵਿਚ ਪਹਿਲੀ ਵਾਰ ਅਜਿਹੀਆਂ ਬੱਸਾਂ 100 ਪ੍ਰਤੀਸ਼ਤ ਵਿਕਲਪਿਕ ਬਾਲਣ ਮੀਥਾਨੇਲ ਉਤੇ ਚੱਲਣਗੀਆਂ। ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਇਸ ਨੂੰ ਗੁਵਾਹਟੀ, ਮੁੰਬਈ ਅਤੇ ਪੂਨੇ ਵਿਚ ਚਲਾਇਆ ਜਾਏਗਾ। ਇਸ ਤੋਂ ਬਾਅਦ ਦੇਸ਼ ਦੇ ਦੂਜੇ ਹਿੱਸਿਆਂ ਵਿਚ ਯੋਜਨਾ ਲਾਗੂ ਕੀਤੀ ਜਾਏਗੀ। ਅਗਲੇ ਸਾਲ ਜਨਵਰੀ ਵਿਚ ਕੁੰਭ ਦੇ ਦੌਰਾਨ ਵਾਰਾਣਸੀ-ਇਲਾਹਾਬਾਦ ਦੇ ਵਿਚ ਗੰਗਾ ਨਦੀ ਵਿਚ ਪਾਣੀ ਦੇ ਜਹਾਜ਼ ਵੀ 100 ਪ੍ਰਤੀਸ਼ਤ ਮੀਥਾਨੇਲ ਬਾਲਣ ‘ਤੇ ਚੱਲਣਗੇ।