ਹੜ੍ਹ ਵਰਗੇ ਹਲਾਤਾਂ ਵਿਚ ਖੜ੍ਹ ਕੇ ਕਰਵਾਇਆ ਫੋਟੋ ਸ਼ੂਟ ਜਾਣੋ ਕੀ ਸੀ ਮਕਸਦ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਪਹਿਲ ਸੌਰਭ ਅਤੇ ਅਦਿਤੀ ਨੇ ਮਿਲ ਕੇ ਕੀਤੀ ਹੈ। ਅਦਿਤੀ ਸਿੰਘ ਦੀਆਂ ਇਹਨਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

NIFT Patna Student Model Aditi Singh Photo shoot viral

ਨਵੀਂ ਦਿੱਲੀ- ਆਏ ਦਿਨ ਕੋਈ ਨਾ ਕੋਈ ਵੀਡੀਓ ਜਾਂ ਤਸਵੀਰਾਂ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਹਨ ਹੁਣ ਇਕ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜਿਹਨਾਂ ਨੂੰ ਦੇਖ ਕੇ ਸਭ ਹੈਰਾਨ ਪਰੇਸ਼ਾਨ ਹੋ ਰਹੇ ਹਨ। ਦਰਅਸਲ ਬਿਹਾਰ ਵਿਚ ਲਗਾਤਾਰ ਬਾਰਿਸ਼ ਹੋ ਰਹੀ ਹੈ ਅਤੇ ਇਸ ਬਾਰਿਸ਼ ਦੇ ਚਲਦੇ ਰਾਜਦਾਨੀ ਪਟਨਾ ਸਮੇਤ ਕਈ ਇਲਾਕਾਂ ਵਿਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਜਿੱਥੇ ਇਸ ਬਾਰਿਸ਼ ਕਾਰਨ ਘਰਾਂ, ਦੁਕਾਨਾਂ ਹਸਪਤਾਲਾਂ ਵਿਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ ਇਸ ਸਭ ਦੇ ਚਲਦੇ ਇਕ ਲੜਕੀ ਹੜ੍ਹ ਵਰਗੇ ਹਲਾਤਾਂ ਵਿਚ ਫੋਟੋ ਸ਼ੂਟ ਕਰਵਾਉਂਦੀ ਨਜ਼ਰ ਆ ਰਹੀ ਹੈ।

ਮੁਸੀਬਤਾਂ ਵਿਚ ਖਿਚਵਾਈਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਦਰਅਸਲ ਇਹ ਲੜਕੀ ਨਿਫਟ ਪਟਨਾ ਦੀ ਵਿਦਿਆਰਥਣ ਹੈ। ਜਿਸ ਦਾ ਨਾਮ ਅਦਿਤੀ ਸਿੰਘ ਹੈ। ਇਹ ਫੋਟੋ ਸ਼ੂਟ ਪਟਨਾ ਦੇ ਹੀ ਰਹਿਣ ਵਾਲੇ ਸੌਰਭ ਅਨੁਰਾਜ਼ ਨੇ ਕੀਤਾ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੌਰਭ ਨੇ ਕਿਹਾ ਕਿ ਉਹਨਾਂ ਦਾ ਉਦੇਸ਼ ਪਟਨਾ ਦੀਆਂ ਸੜਕਾਂ ‘ਤੇ ਆਈ ਇਸ ਹੜ੍ਹ ਵਰਗੀ ਮੁਸੀਬਤ ਵੱਲ ਧਿਆਨ ਦਿਵਾਉਣਾ ਹੈ ਤਾਂ ਕਿ ਲੋਕ ਇੱਥੋਂ ਦੇ ਪੀੜਤਾਂ ਦੀ ਮਦਦ ਕਰ ਸਕਣ। ਸੌਰਭ ਦੇ ਮੁਤਾਬਿਕ ਅਦਿਤੀ ਨਿਫ਼ਟ ਦੀ ਵਿਦਿਆਰਥਣ ਹੈ।

ਪਰ ਇਸ ਫੋਟੋ ਸ਼ੂਟ ਦਾ ਉਨਾਂ ਦੇ ਅਕੈਡਮਿਕ ਇੰਸਟੀਚਿਊਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਪਹਿਲ ਸੌਰਭ ਅਤੇ ਅਦਿਤੀ ਨੇ ਮਿਲ ਕੇ ਕੀਤੀ ਹੈ। ਅਦਿਤੀ ਸਿੰਘ ਦੀਆਂ ਇਹਨਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅਤੇ ਲੋਕਾਂ ਦੇ ਵੀ ਵੱਖੋ-ਵੱਖਰੇ ਕਮੈਂਟ ਆ ਰਹੇ ਹਨ। ਪਿਛਲੇ 24 ਘੰਟਿਆਂ ਤੋਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਟਰੈਂਡ ਵਿਚ ਹਨ। ਐਡਵੋਕੇਟ ਨਿਤੀਸ਼ ਪਾਂਡੇ ਨੇ ਟਵਿੱਟਰ ‘ਤੇ ਇਸ ਨੂੰ ਪ੍ਰਚਾਰ ਪਾਉਣ ਦਾ ਵਧੀਆ ਤਰੀਕਾ ਦੱਸਿਆ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।