ਦੀਵਾਲੀ ਮੌਕੇ ਕੋਰੋਨਾ ਤੇ ਪ੍ਰਦੂਸ਼ਣ ਦੀ ਦੋਹਰੀ ਮਾਰ, ਇਨ੍ਹਾਂ ਸੂਬਿਆਂ 'ਚ ਸਖ਼ਤ ਨਿਯਮ ਲਾਗੂ 

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਨੀਕਾਰਕ ਰਸਾਇਣਾਂ ਵਾਲੇ ਪਟਾਕਿਆਂ ਦੀ ਵਰਤੋਂ ਨੂੰ ਲੈ ਕੇ ਸੁਪਰੀਮ ਕੋਰਟ ਵੀ ਸਖ਼ਤ

Diwali

ਨਵੀਂ ਦਿੱਲੀ : ਪਹਿਲਾਂ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਅਤੇ ਹੁਣ ਹਵਾ ਪ੍ਰਦੂਸ਼ਣ ਦੇ ਵਧਦੇ ਪੱਧਰ ਕਾਰਨ ਦੇਸ਼ ਭਰ ਵਿਚ ਨਿਯਮਾਂ ਨਾਲ ਦੀਵਾਲੀ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਟਾਕਿਆਂ 'ਤੇ ਪਾਬੰਦੀ, ਤਿਉਹਾਰ ਤੋਂ ਬਾਅਦ, ਕੁਝ ਸੂਬਿਆਂ ਵਲੋਂ ਆਰਟੀ-ਪੀਸੀਆਰ ਸਮੇਤ ਵੱਖ-ਵੱਖ ਨਿਯਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਸੁਪਰੀਮ ਕੋਰਟ ਵੀ ਹਾਨੀਕਾਰਕ ਰਸਾਇਣਾਂ ਵਾਲੇ ਪਟਾਕਿਆਂ ਦੀ ਵਰਤੋਂ ਨੂੰ ਲੈ ਕੇ ਸਖ਼ਤ ਰੁਖ਼ ਅਪਣਾ ਰਿਹਾ ਹੈ। ਅਦਾਲਤ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ।

ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ 1 ਜਨਵਰੀ, 2021 ਤੱਕ ਪਟਾਕਿਆਂ ਨੂੰ ਚਲਾਉਣ ਅਤੇ ਵੇਚਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿਤੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 15 ਸਤੰਬਰ ਨੂੰ ਪਟਾਕਿਆਂ 'ਤੇ ਪਾਬੰਦੀ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਹ 'ਜਾਨ ਬਚਾਉਣ ਲਈ ਜ਼ਰੂਰੀ' ਸੀ। ਹਾਲਾਂਕਿ ਦਿੱਲੀ ਸਰਕਾਰ ਨੇ ਪੂਜਾ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਹਨ।  

ਇਹ ਵੀ ਪੜ੍ਹੋ :  ਅਖਿਲੇਸ਼ ਯਾਦਵ ਨੇ ਮਾਇਆਵਤੀ ਤੇ ਭਾਜਪਾ ਨੂੰ ਦਿਤਾ ਝਟਕਾ, 7 ਬਾਗੀ ਵਿਧਾਇਕ ਸਪਾ 'ਚ ਸ਼ਾਮਲ

ਪੰਜਾਬ ਵਿਚ ਦੀਵਾਲੀ ਅਤੇ ਗੁਰਪੁਰਬ ਮੌਕੇ ਸਿਰਫ਼ ਦੋ ਘੰਟੇ ਹੀ ਗਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ। ਯਾਨੀ ਕਿ ਸੂਬਾ  ਵਾਸੀ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਪਟਾਕੇ ਚਲਾ ਸਕਣਗੇ। ਕ੍ਰਿਸਮਸ ਅਤੇ ਨਵੇਂ ਸਾਲ 'ਤੇ ਇਹ ਸਮਾਂ ਸੀਮਾ ਘਟਾ ਕੇ 35 ਮਿੰਟ ਕਰ ਦਿਤੀ ਗਈ ਹੈ। ਇਸ ਦੌਰਾਨ ਰਾਤ 11.55 ਤੋਂ 12.30 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ। ਸੂਬਾ ਸਰਕਾਰ ਨੇ ਬੁੱਧਵਾਰ ਤੋਂ ਜਲੰਧਰ ਅਤੇ ਮੰਡੀ ਗੋਬਿੰਦਗੜ੍ਹ 'ਚ ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿਤੀ ਹੈ। ਸਰਕਾਰ ਨੇ ਸੂਬੇ ਵਿਚ ਸਿਰਫ਼ ਹਰੇ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਦੀ ਇਜਾਜ਼ਤ ਦਿਤੀ ਹੈ।

ਮਹਾਰਾਸ਼ਟਰ 'ਚ ਸਰਕਾਰ ਨੇ ਲੋਕਾਂ ਨੂੰ ਦੀਵਾਲੀ 'ਤੇ ਪਟਾਕੇ ਨਾ ਚਲਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਪ੍ਰਦੂਸ਼ਣ ਅਤੇ ਕੋਵਿਡ-19 ਸਬੰਧੀ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਾਜ਼ਾਰ ਵਿਚ ਭੀੜ ਨਾ ਕਰਨ ਅਤੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ।

(ਪੱਛਮੀ ਬੰਗਾਲ) ਕਲਕੱਤਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਕੋਵਿਡ -19 ਦੇ ਮੱਦੇਨਜ਼ਰ ਕਾਲੀ ਪੂਜਾ, ਦੀਵਾਲੀ ਅਤੇ ਹੋਰ ਤਿਉਹਾਰਾਂ 'ਤੇ ਪਟਾਕਿਆਂ ਦੀ ਵਿਕਰੀ ਅਤੇ ਖਰੀਦ 'ਤੇ ਪਾਬੰਦੀ ਲਗਾ ਦਿਤੀ ਹੈ। ਅਦਾਲਤ 'ਚ ਪਟਾਕਿਆਂ 'ਤੇ ਪਾਬੰਦੀ ਲਗਾਉਣ ਲਈ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ। ਜਸਟਿਸ ਸਬਿਆਸਾਚੀ ਭੱਟਾਚਾਰੀਆ ਅਤੇ ਅਨਿਰੁਧ ਰਾਏ ਦੀ ਬੈਂਚ ਨੇ ਕਿਹਾ ਹੈ ਕਿ ਸਿਰਫ਼ ਮੋਮ ਅਤੇ ਤੇਲ ਆਧਾਰਿਤ ਦੀਵੇ ਹੀ ਜਗਾਏ ਜਾ ਸਕਦੇ ਹਨ।

ਇਹ ਵੀ ਪੜ੍ਹੋ : ਟਿਕਰੀ ਬਾਰਡਰ 'ਤੇ ਖੁੱਲ੍ਹੇਗਾ 5 ਫੁੱਟ ਦਾ ਰਸਤਾ,ਸਮਾਂ ਵੀ ਕੀਤਾ ਨਿਰਧਾਰਤ 

ਉੱਤਰ ਪ੍ਰਦੇਸ਼ ਸਰਕਾਰ ਨੇ NCR ਅਤੇ ਸ਼ਹਿਰਾਂ 'ਚ 'ਖਰਾਬ' ਹਵਾ ਦੀ ਗੁਣਵੱਤਾ ਜਾਂ ਇਸ ਤੋਂ ਉੱਪਰ ਦੀ ਸ਼੍ਰੇਣੀ 'ਚ ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿਤੀ ਹੈ।

ਸੂਰਤ ਤੋਂ ਬਾਅਦ ਦੀਵਾਲੀ ਦੀਆਂ ਛੁੱਟੀਆਂ 'ਚ ਦੀਵਾਲੀ ਅਧਿਕਾਰੀਆਂ ਨੇ ਸੂਰਤ, ਗੁਜਰਾਤ 'ਚ ਹੁਕਮ ਜਾਰੀ ਕੀਤੇ ਹਨ, ਸੂਬੇ 'ਚ ਦਾਖਲ ਹੋਣ ਵਾਲੇ ਸਾਰੇ ਲੋਕਾਂ ਨੂੰ ਕੋਵਿਡ-19 ਨੈਗੇਟਿਵ ਸਰਟੀਫਿਕੇਟ ਨਾਲ ਰੱਖਣਾ ਹੋਵੇਗਾ। ਇਹ ਸਰਟੀਫਿਕੇਟ 72 ਘੰਟਿਆਂ ਤੋਂ ਵੱਧ ਪੁਰਾਣਾ ਨਹੀਂ ਹੋਣਾ ਚਾਹੀਦਾ। ਜਾਣਕਾਰੀ ਅਨੁਸਾਰ ਸੂਰਤ ਨਗਰ ਨਿਗਮ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਨਿਯਮ ਖਾਸ ਤੌਰ 'ਤੇ ਉਨ੍ਹਾਂ ਲੋਕਾਂ 'ਤੇ ਲਾਗੂ ਹੋਵੇਗਾ ਜੋ ਸੂਬੇ ਤੋਂ ਬਾਹਰ ਜਾ ਰਹੇ ਹਨ। ਸੂਬੇ ਦੇ ਅੰਦਰ ਹੀ ਯਾਤਰਾ ਕਰਨ ਵਾਲਿਆਂ 'ਤੇ ਇਹ ਨਿਯਮ ਲਾਗੂ ਨਹੀਂ ਹੋਵੇਗਾ।

ਅਸਾਮ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੂਬੇ ਵਿਚ ਪਟਾਕੇ ਚਲਾਉਣ ਅਤੇ ਉਨ੍ਹਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਦਿਤੀ ਹੈ। ਦੱਸ ਦਈਏ ਕੀ ਬੋਰਡ ਨੇ ਸਿਰਫ਼ ਦੋ ਘੰਟੇ ਲਈ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿਤੀ ਹੈ। ਦੀਵਾਲੀ ਦੌਰਾਨ ਇਹ ਸਮਾਂ ਸੀਮਾ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗੀ। ਛਠ ਪੂਜਾ ਦੌਰਾਨ ਇਹ ਸਮਾਂ ਸਵੇਰੇ 6 ਵਜੇ ਤੋਂ 8 ਵਜੇ ਤੱਕ ਅਤੇ ਕ੍ਰਿਸਮਿਸ ਅਤੇ ਨਵੇਂ ਸਾਲ 'ਤੇ 11.55 ਤੋਂ 12.30 ਵਜੇ ਤੱਕ ਹੋਵੇਗਾ।

ਮੱਧ ਪ੍ਰਦੇਸ਼ ਵਿਚ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪ੍ਰਦੂਸ਼ਣ ਦੇ ਉੱਚ ਪੱਧਰ ਨੂੰ ਦੇਖਦੇ ਹੋਏ ਪਟਾਕਿਆਂ 'ਤੇ ਪਾਬੰਦੀ ਲਗਾ ਦਿਤੀ ਹੈ। ਹਾਲਾਂਕਿ ਘੱਟ ਪ੍ਰਦੂਸ਼ਣ ਵਾਲੇ ਸ਼ਹਿਰਾਂ ਵਿਚ ਹਰੇ ਪਟਾਕਿਆਂ ਨੂੰ ਦੋ ਘੰਟੇ ਲਈ ਇਜਾਜ਼ਤ ਦਿੱਤੀ ਗਈ ਹੈ। NGT ਨੇ ਕ੍ਰਿਸਮਸ ਅਤੇ ਨਵੇਂ ਸਾਲ 'ਤੇ ਰਾਤ 11.55 ਤੋਂ 12.30 ਵਜੇ ਤੱਕ ਕਰੀਬ ਅੱਧਾ ਘੰਟਾ ਪਟਾਕੇ ਚਲਾਉਣ ਦੀ ਇਜਾਜ਼ਤ ਦੇ ਦਿਤੀ ਹੈ।

ਗਾਜ਼ੀਆਬਾਦ ਦੀ ਟ੍ਰੈਫ਼ਿਕ ਪੁਲਿਸ ਨੇ ਸ਼ਹਿਰ 'ਚ ਭਾਰੀ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿਤੀ ਹੈ। ਨਾਲ ਹੀ, ਪੁਲਿਸ ਵਲੋਂ ਇੱਕ ਨਵੀਂ ਡਾਇਵਰਸ਼ਨ ਯੋਜਨਾ ਵੀ ਜਾਰੀ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਯੋਜਨਾ 29 ਅਕਤੂਬਰ ਤੋਂ 7 ਨਵੰਬਰ ਤੱਕ ਜਾਰੀ ਰਹੇਗੀ।