ਯੂਕੇ ਦਾ ਵੀਜ਼ਾ ਲੈਣ ਵਾਲੇ ਭਾਰਤੀਆਂ ਦੀ ਗਿਣਤੀ 'ਚ ਹੋਇਆ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਤੰਬਰ 2018 ਤੱਕ ਯੂਕੇ ਦਾ ਵੀਜ਼ਾ ਪਾਉਣ ਵਾਲੇ 41,224 ਲੋਕਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਅਤੇ ਹੁਣ ਇਹ ਅੰਕੜਾ 468923 ਤੱਕ ਪੁੱਜ ਗਿਆ ਹੈ।

United Kingdom

ਨਵੀਂ ਦਿੱਲੀ, (ਪੀਟੀਆਈ ) : ਯੂਕੇ ਵਿਚ ਕਈ ਲੋਕ ਯੂਰਪੀ ਸੰਘ ਦੇ ਦੇਸ਼ਾਂ ਵਿਚ ਸ਼ਾਮਲ ਹੋਣ ਲਈ ਇਹ ਦੇਸ਼ ਛੱਡ ਰਹੇ ਹਨ, ਪਰ ਉਥੇ ਵੀਜ਼ਾ ਲੈਣ ਵਾਲੇ ਭਾਰਤੀ ਲੋਕਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਇਨ੍ਹਾਂ ਵਿਚ ਵਿਜ਼ਿਟਰ, ਵਿਦਿਆਰਥੀ ਅਤੇ ਪਰਵਾਰਕ ਮੈਂਬਰ ਵੀ ਸ਼ਾਮਲ ਹਨ। ਸਤੰਬਰ 2018 ਤੱਕ ਯੂਕੇ ਦਾ ਵੀਜ਼ਾ ਪਾਉਣ ਵਾਲੇ 41,224 ਲੋਕਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਅਤੇ ਹੁਣ ਇਹ ਅੰਕੜਾ 468923 ਤੱਕ ਪੁੱਜ ਗਿਆ ਹੈ। ਭਾਰਤੀਆਂ ਦੇ ਨਾਲ ਜੇਕਰ ਚੀਨ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਯੂਕੇ ਵਿਚ ਕਿ ਸਾਲ ਵਿਚ ਵੀਜ਼ਾ ਪਾਉਣ ਵਾਲੇ ਲਗਭਗ

ਅੱਧੇ ਭਾਵ ਕਿ 47 ਫ਼ੀ ਸਦੀ ਨਾਗਰਿਕ ਇਨ੍ਹਾਂ ਦੋ ਦੇਸ਼ਾਂ ਦੇ ਹਨ। ਕੌਮੀ ਅੰਕੜਾ ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਭਾਰਤ ਦੇ ਪ੍ਰੈਫੈਸ਼ਨਲ ਲੋਕਾਂ ਵਿਚ ਯੂਕੇ ਦਾ ਵੀਜ਼ਾ ਪਾਉਣ ਦੀ ਮੰਗ ਵੱਧ ਗਈ ਹੈ। ਇਸ ਸਾਲ ਇਸ ਵਿਚ 55 ਫ਼ੀ ਸਦੀ ਦਾ ਵਾਧਾ ਹੋਇਆ ਹੈ। ਇਹੋ ਨਹੀਂ ਯੂਕੇ ਵਿਚ ਪੜ੍ਹਾਈ ਲਈ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ 33 ਫ਼ੀ ਸਦੀ ਦਾ ਵਾਧਾ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਦੀ ਗਿਣਤੀ 18735 ਰਹੀ। ਇਸ ਸਾਲ ਪੜ੍ਹਾਈ ਲਈ ਵੀਜ਼ਾ ਹਾਸਲ ਕਰਨ ਵਾਲੇ ਕੁਲ ਵਿਦੇਸ਼ੀ ਨਾਗਰਿਕਾਂ ਵਿਚ ਭਾਰਤੀ ਅਤੇ ਚੀਨੀ ਵਿਦਿਆਰਥੀ ਸਭ ਤੋਂ ਵੱਧ ਰਹੇ।

ਯੂਕੇ ਸਰਕਾਰ ਵੱਲੋਂ ਲਗਭਗ ਅੱਧੇ ਵੀਜ਼ਾ ਇਨ੍ਹਾਂ ਦੋ ਦੇਸ਼ਾਂ ਨੂੰ ਜਾਰੀ ਕੀਤੇ ਗਏ ਹਨ।  ਯੂਕੇ ਵਿਚ ਰਹਿ ਰਹੇ ਅਪਣੇ ਪਰਵਾਰ ਵਾਲਿਆਂ ਨੂੰ ਮਿਲਣ ਆਉਣ ਲਈ ਅਤੇ ਉਨ੍ਹਾਂ ਨਾਲ ਕੁਝ ਮਹੀਨੇ ਬਿਤਾਉਣ ਲਈ ਆਉਣ ਵਾਲੇ ਭਾਰਤੀ ਪਰਵਾਰਾਂ ਦੇ ਮੈਂਬਰਾਂ ਦੀ ਗਿਣਤੀ ਵੀ ਵਧੀ ਹੈ ਇਹ ਗਿਣਤੀ 881 ਤੋਂ ਵਧ ਕੇ 3574 ਹੋ ਗਈ ਹੈ। ਕਈ ਲੋਕ ਅਜਿਹੇ ਵੀ ਰਹੇ ਜੋ ਯੂਕੇ ਦੇ ਨਾਗਰਿਕ ਹਨ,

ਪਰ ਉਨ੍ਹਾਂਦੇ ਪਰਵਾਰ ਵਾਲੇ ਭਾਰਤੀ ਹਨ। ਅੰਕੜੇ ਦੱਸਦੇ ਹਨ ਕਿ ਯੂਕੇ ਛੱਡ ਕੇ ਜਾਣ ਵਾਲੇ ਯੂਰਪੀ ਨਾਗਰਿਕਾਂ ਦੀ ਗਿਣਤੀ ਵੱਧ ਰਹੀ ਹੈ। ਅਜਿਹਾ ਇਸ ਲਈ ਕਿਉਂਕਿ ਬ੍ਰੇਗਿਜਟ ਦੇ ਫੈਸਲੇ ਤੋਂ ਬਾਅਦ ਕਈ ਨਾਗਰਿਕ ਯੂਕੇ ਛੱਡ ਰਹੇ ਹਨ। ਇਸ ਤਰ੍ਹਾਂ ਯੂਰਪੀ ਸੰਘ ਤੋਂ ਯੂਕੇ ਆਉਣ ਵਾਲਿਆਂ ਦੀ ਗਿਣਤੀ ਪਿਛਲੇ ਛੇ ਸਾਲਾਂ ਤੋਂ ਹੇਠਾਂ ਆ ਗਈ ਹੈ। ਜਦਕਿ ਗੈਰ ਯੂਰਪੀ ਲੋਕਾਂ ਦੇ ਆਉਣ ਦੀ ਗਿਣਤੀ ਵਿਚ ਪਿਛਲੇ ਇਕ ਦਹਾਕੇ ਦੌਰਾਨ ਵਾਧਾ ਦਰਜ ਕੀਤਾ ਗਿਆ।