ਥਾਈਲੈਂਡ ਦੇ ਸਿੱਖ ਯੂਕੇ ਦੇ ਸਿੱਖ ਪ੍ਰਚਾਰਕਾਂ ਨੂੰ ਦੇ ਰਹੇ ਹਨ ਤਰਜੀਹ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੰਗਰੇਜ਼ੀ ਬੋਲਣ ਵਾਲੀ ਛੋਟੀ ਥਾਈ ਸਿੱਖ ਪੀੜ੍ਹੀ ਨੂੰ ਗੁਰਬਾਣੀ ਦੀ ਸਿਖਿਆ ਦੇਣ ਅਤੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਦੀ ਜਾਣਕਾਰੀ ਦੇਣ ਲਈ ਥਾਈਲੈਂਡ ਦੇ ਸਿੱਖਾਂ ਨੇ...

Sikh of Thailand

ਅੰਮ੍ਰਿਤਸਰ, ਅੰਗਰੇਜ਼ੀ ਬੋਲਣ ਵਾਲੀ ਛੋਟੀ ਥਾਈ ਸਿੱਖ ਪੀੜ੍ਹੀ ਨੂੰ ਗੁਰਬਾਣੀ ਦੀ ਸਿਖਿਆ ਦੇਣ ਅਤੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਦੀ ਜਾਣਕਾਰੀ ਦੇਣ ਲਈ ਥਾਈਲੈਂਡ ਦੇ ਸਿੱਖਾਂ ਨੇ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਵਿਚ ਪਹਿਲਾਂ ਦੇ ਪ੍ਰਚਾਰ ਤੋਂ ਬਾਅਦ ਭਾਰਤ ਦੀ ਬਜਾਏ ਯੂਕੇ ਤੋਂ ਸਿੱਖ ਪ੍ਰਚਾਰਕਾਂ ਨੂੰ ਬੁਲਾਉਣਾ ਸ਼ੁਰੂ ਕਰ ਦਿਤਾ ਹੈ।

ਸਿੱਖ ਕਾਰਕੁਨ ਚਰਨਜੀਤ ਸਿੰਘ ਕਾਲੜਾ ਨੇ ਕਿਹਾ ਕਿ ਇਸ ਸਾਲ ਤੋਂ ਉਨ੍ਹਾਂ ਨੇ ਨਿਰਵੈਰ ਖ਼ਾਲਸਾ ਜਥਾ, ਭਾਈ ਮਨਪ੍ਰੀਤ ਸਿੰਘ, ਭਾਈ ਸਤਪਾਲ ਸਿੰਘ, ਬੀਬੀ ਅਵਨੀਤ ਕੌਰ, ਭਾਈ ਜਗਜੀਤ ਸਿੰਘ ਸਮੇਤ ਯੂਕੇ ਆਧਾਰਤ ਸਿੱਖ ਪ੍ਰਚਾਰਕਾਂ ਅਤੇ ਉਨ੍ਹਾਂ ਦੇ ਸਮੂਹਾਂ ਨੂੰ ਗੁਰਬਾਣੀ ਦੀ ਸਿਖਿਆ ਦੇਣ ਲਈ ਥਾਈਲੈਂਡ ਬੁਲਾਇਆ ਸੀ ਜੋ ਉਥੇ ਗੁਰਬਾਣੀ ਦੀ ਵਿਆਖਿਆ ਕਰਦੇ ਹਨ ਅਤੇ ਥਾਈਲੈਂਡ ਦੇ ਨੌਜਵਾਨ ਸਿੱਖ ਪੀੜ੍ਹੀ ਨੂੰ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਦਾ ਪ੍ਰਚਾਰ ਕਰਦੇ ਹਨ।

ਇਕ ਹੋਰ ਸਿੱਖ ਦਲਵੀਰ ਸਿੰਘ ਨਰੂਲਾ ਨੇ ਕਿਹਾ ਕਿ ਇਥੋਂ ਦੇ ਸਿੱਖ ਨੌਜਵਾਨ ਗੁਰਬਾਣੀ ਨੂੰ ਸਮਝਣਾ ਚਾਹੁੰਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਿੱਖ ਗੁਰੂਆਂ ਦੀਆਂ ਸਿਖਿਆਵਾਂ ਨੂੰ ਜਾਣਨਾ ਚਾਹੁੰਦੇ ਹਨ ਪਰ ਉਹ ਚਾਹੁੰਦੇ ਹਨ ਕਿ ਕੋਈ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦੇਵੇ ਅਤੇ ਉਨ੍ਹਾਂ ਨੂੰ ਅੰਗਰੇਜ਼ੀ ਵਿਚ ਸਮਝਾਏ ਨਾ ਕਿ ਪੰਜਾਬੀ ਵਿਚ ਕਿਉਂਕਿ ਉਹ ਬਹੁਤ ਚੰਗੀ ਤਰ੍ਹਾਂ ਪੰਜਾਬੀ ਨਹੀਂ ਸਮਝਦੇ।

ਇਸ ਲਈ ਅਸੀਂ ਬ੍ਰਿਟੇਨ ਤੋਂ ਸਿੱਖ ਪ੍ਰਚਾਰਕਾਂ ਨੂੰ ਸੱਦਾ ਦੇਣਾ ਸ਼ੁਰੂ ਕਰ ਦਿਤਾ ਹੈ। ਥਾਈਲੈਂਡ ਦੇ ਸਿੱਖਾਂ ਵਿਚ ਨਾ ਸਿਰਫ਼ ਉਨ੍ਹਾਂ ਦੇ ਸਿੱਖ ਨਾਂ ਹਨ ਬਲਕਿ ਉਨ੍ਹਾਂ ਨੇ ਅਪਣੀ ਥਾਈ ਪਛਾਣ ਲਈ ਥਾਈ ਨਾਮਾਂ ਨੂੰ ਵੀ ਅਪਣਾਇਆ ਹੋਇਆ ਹੈ ਅਤੇ ਅਪਣੇ ਆਪ ਨੂੰ ਸਰਕਾਰੀ ਰਿਕਾਰਡਾਂ 'ਤੇ ਰਖਿਆ ਹੈ। ਥਾਈਲੈਂਡ ਵਿਚ ਸਿੱਖ ਆਬਾਦੀ ਵੱਖ-ਵੱਖ ਹਿੱਸਿਆਂ ਵਿਚ ਫੈਲ ਗਈ ਹੈ ਜਿਵੇਂ ਪਟਾਯਾ, ਫੁਕੇਟ, ਹਤੀਯਾਈ, ਉਬੋ, ਉਦਨ, ਪਟਾਨੀ, ਚਾਂਗ ਮੀ ਅਤੇ ਚਿਆਂਗ ਰਾਏ ਵਿਚ ਵੱਡੀ ਗਿਣਤੀ ਵਿਚ ਸਿੱਖਾਂ ਦੀ ਆਬਾਦੀ ਹੈ।

ਚਰਨਜੀਤ ਜਿਸ ਦਾ ਥਾਈ ਨਾਂ ਪ੍ਰਸਰ ਸਚਿਰਾਫੌਂਗ ਚੈਨ ਹੈ, ਨੇ ਦਸਿਆ ਕਿ ਕੁੱਝ ਸਿੱਖ ਪ੍ਰਚਾਰਕ 2 ਤੋਂ 3 ਲੱਖ ਰੁਪਏ ਤਕ ਤਿੰਨ ਤੋਂ ਚਾਰ ਦਿਨ ਦੀ ਅਪਣੀ ਫ਼ੀਸ ਲੈਂਦੇ ਹਨ ਜਦਕਿ ਕੁੱਝ ਸਿੱਖ ਗੁਰੂਆਂ ਦੀਆਂ ਸਿਖਿਆਵਾਂ ਦਾ ਪ੍ਰਚਾਰ ਕਰਦੇ ਹਨ ਅਤੇ ਗੁਰਬਾਣੀ ਨੂੰ ਅੰਗਰੇਜ਼ੀ ਵਿਚ ਵਿਆਖਿਆ ਕਰਦੇ ਹਨ। ਯੂਕੇ ਤੋਂ ਸਿੱਖ ਪ੍ਰਚਾਰਕ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਵਿਚ ਹਰ ਲਾਈਨ ਦੀ ਗੱਲ ਕਰਦੇ ਹਨ ਜਦਕਿ ਪੰਜਾਬ ਦੇ ਪ੍ਰਚਾਰਕ ਸਿਰਫ਼ ਪੰਜਾਬੀ ਵਿਚ ਭਾਸ਼ਣ ਦਿੰਦੇ ਹਨ।  (ਏਜੰਸੀ)