ਜਿਸ ਭਾਸ਼ਾ ’ਚ ਗਵਾਹੀ ਹੁੰਦੀ ਹੈ, ਉਸ ਵਿਚ ਵੀ ਰਿਕਾਰਡ ਰੱਖਿਆ ਜਾਵੇ, ਸਿਰਫ਼ ਅੰਗਰੇਜ਼ੀ ਦੀ ਪ੍ਰਥਾ ਗਲਤ- ਸੁਪਰੀਮ ਕੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਲਤ ਨੇ ਸਾਰੀਆਂ ਅਦਾਲਤਾਂ ਨੂੰ ਸਬੂਤ ਦਰਜ ਕਰਦੇ ਸਮੇਂ ਸੀਆਰਪੀਸੀ ਦੀ ਧਾਰਾ 277 ਦੇ ਉਪਬੰਧਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀ ਸਲਾਹ ਦਿੱਤੀ।

Supreme Court

 

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਹੇਠਲੀਆਂ ਅਦਾਲਤਾਂ ਵਿਚ ਜੱਜਾਂ ਵੱਲੋਂ ਮੂਲ ਭਾਸ਼ਾ ਦੀ ਬਜਾਏ ਅੰਗਰੇਜ਼ੀ ਅਨੁਵਾਦ ਵਿਚ ਸਬੂਤ ਦਰਜ ਕਰਨ ਦੀ ਪ੍ਰਥਾ ਨੂੰ ਗਲਤ ਦੱਸਿਆ ਹੈ। ਸੁਪਰੀਮ ਕੋਰਟ ਨੇ ਕਿਹਾ, ਗਵਾਹ ਜਿਸ ਭਾਸ਼ਾ ਵਿਚ ਬਿਆਨ ਦਿੰਦਾ ਹੈ, ਉਸ ਨੂੰ ਵੀ ਰਿਕਾਰਡ ਕੀਤਾ ਜਾਣਾ ਚਾਹੀਦਾ ਹੈ। ਰਿਕਾਰਡ ਵਿਚ ਸਿਰਫ਼ ਅੰਗਰੇਜ਼ੀ ਅਨੁਵਾਦ ਸ਼ਾਮਲ ਕਰਨਾ ਗਲਤ ਹੈ। ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

ਇਹ ਵੀ ਪੜ੍ਹੋ: ਦੁਨੀਆ ਦੇ 10 ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ’ਚੋਂ ਬਾਹਰ ਹੋਏ ਗੌਤਮ ਅਡਾਨੀ

ਜਸਟਿਸ ਅਜੈ ਰਸਤੋਗੀ ਅਤੇ ਜਸਟਿਸ ਬੇਲਾ ਐਮ ਤ੍ਰਿਵੇਦੀ ਨੇ ਸਾਰੀਆਂ ਅਦਾਲਤਾਂ ਨੂੰ ਸਬੂਤ ਦਰਜ ਕਰਦੇ ਸਮੇਂ ਸੀਆਰਪੀਸੀ ਦੀ ਧਾਰਾ 277 ਦੇ ਉਪਬੰਧਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀ ਸਲਾਹ ਦਿੱਤੀ। ਬੈਂਚ ਨੇ ਅਪਰਾਧਿਕ ਅਪੀਲ ਦਾ ਨਿਪਟਾਰਾ ਕਰਦਿਆਂ ਇਹ ਟਿੱਪਣੀ ਕੀਤੀ। ਬੈਂਚ ਨੇ ਦੇਖਿਆ ਕਿ ਕੁਝ ਹੇਠਲੀਆਂ ਅਦਾਲਤਾਂ ਵਿਚ ਗਵਾਹਾਂ ਦੇ ਬਿਆਨ ਉਹਨਾਂ ਦੀ ਭਾਸ਼ਾ ਵਿਚ ਦਰਜ ਨਹੀਂ ਕੀਤੇ ਜਾ ਰਹੇ ਹਨ। ਇਹਨਾਂ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਵੱਲੋਂ ਅਨੁਵਾਦਿਤ ਅੰਗਰੇਜ਼ੀ ਭਾਸ਼ਾ ਵਿਚ ਹੀ ਰਿਕਾਰਡ ’ਤੇ ਲਿਆ ਜਾ ਰਿਹਾ ਹੈ। ਬੈਂਚ ਦੇ ਸਾਹਮਣੇ ਇਸ ਮਾਮਲੇ ਵਿਚ ਗਵਾਹਾਂ ਨੇ ਆਪਣੀ ਮਾਂ ਬੋਲੀ ਵਿਚ ਬਿਆਨ ਦਿੱਤੇ ਸਨ ਪਰ ਰਿਕਾਰਡ ਵਿਚ ਅੰਗਰੇਜ਼ੀ ਅਨੁਵਾਦ ਸੀ।

ਇਹ ਵੀ ਪੜ੍ਹੋ: ਸਮਾਰਟ ਰਾਸ਼ਨ ਕਾਰਡਾਂ ਦੀ ਜਾਂਚ ’ਚ 70 ਹਜ਼ਾਰ ਲਾਭਪਾਤਰੀ ਨਿਕਲੇ ਅਯੋਗ, ਜ਼ਿਆਦਾਤਰ ਰਸੂਖਵਾਨ

ਬੈਂਚ ਨੇ ਕਿਹਾ, ਗਵਾਹ ਦੀ ਗਵਾਹੀ ਅਦਾਲਤ ਦੀ ਭਾਸ਼ਾ ਵਿਚ ਜਾਂ ਜਿੱਥੋਂ ਤੱਕ ਸੰਭਵ ਹੋਵੇ ਗਵਾਹ ਦੀ ਭਾਸ਼ਾ ਵਿਚ ਦਰਜ ਕੀਤੀ ਜਾਵੇ। ਉਸ ਨੂੰ ਬਾਅਦ ਵਿਚ ਅਦਾਲਤ ਦੀ ਭਾਸ਼ਾ ਵਿਚ ਅਨੁਵਾਦ ਕਰਕੇ ਰਿਕਾਰਡ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਬੈਂਚ ਨੇ ਕਿਹਾ ਗਵਾਹੀ ਦੀ ਤਾਂ ਹੀ ਅਹਿਮੀਅਤ ਹੋ ਸਕਦੀ ਹੈ ਜਦੋਂ ਇਹ ਗਵਾਹ ਦੀ ਭਾਸ਼ਾ ਵਿਚ ਦਰਜ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ ਜਦੋਂ ਵੀ ਇਹ ਸਵਾਲ ਉੱਠਦਾ ਹੈ ਕਿ ਗਵਾਹ ਨੇ ਅਸਲ ਵਿਚ ਕੀ ਕਿਹਾ ਹੈ, ਗਵਾਹ ਦੀ ਅਸਲ ਗਵਾਹੀ ਕੀ ਮਾਇਨੇ ਰੱਖਦੀ ਹੈ, ਹੋ ਸਕਦਾ ਹੈ ਕਿ ਅੰਗਰੇਜ਼ੀ ਅਨੁਵਾਦ ਕੰਮ ਨਾ ਆ ਸਕੇ?

ਇਹ ਵੀ ਪੜ੍ਹੋ: ਮੌਤ ਤੋਂ ਬਾਅਦ ਦਿੱਤੀ ਨਵੀਂ ਜ਼ਿੰਦਗੀ: ਫ਼ੌਜੀ ਦੀ ਛਾਤੀ ’ਚ ਧੜਕੇਗਾ ਸਬਜ਼ੀ ਕਾਰੋਬਾਰੀ ਦਾ ਦਿਲ

ਧਾਰਾ 277 ਅਧੀਨ ਇਹ ਹੈ ਨਿਯਮ

-ਜੇਕਰ ਗਵਾਹ ਅਦਾਲਤ ਦੀ ਭਾਸ਼ਾ ਵਿਚ ਗਵਾਹੀ ਦਿੰਦਾ ਹੈ, ਤਾਂ ਉਸ ਨੂੰ ਉਸੇ ਭਾਸ਼ਾ ਵਿਚ ਦਰਜ ਕਰਨਾ ਹੁੰਦਾ ਹੈ। ਜੇਕਰ ਉਹ ਕਿਸੇ ਹੋਰ ਭਾਸ਼ਾ ਵਿਚ ਬਿਆਨ ਦਿੰਦਾ ਹੈ, ਤਾਂ ਉਸ ਨੂੰ ਜੇ ਸੰਭਵ ਹੋਵੇ ਤਾਂ ਉਸ ਭਾਸ਼ਾ ਵਿਚ ਦਰਜ ਕੀਤਾ ਜਾਣਾ ਚਾਹੀਦਾ ਹੈ ਅਤੇ ਜੇਕਰ ਅਜਿਹਾ ਕਰਨਾ ਸੰਭਵ ਨਹੀਂ ਹੈ, ਤਾਂ ਅਦਾਲਤ ਵਿਚ ਗਵਾਹੀ ਦਾ ਸਹੀ ਅਨੁਵਾਦ ਤਿਆਰ ਕੀਤਾ ਜਾ ਸਕਦਾ ਹੈ।

-ਜੇਕਰ ਕੋਈ ਗਵਾਹ ਅਦਾਲਤ ਦੀ ਭਾਸ਼ਾ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿਚ ਗਵਾਹੀ ਦਿੰਦਾ ਹੈ, ਤਾਂ ਅਦਾਲਤ ਦੀ ਭਾਸ਼ਾ ਵਿਚ ਇਕ ਸਹੀ ਅਨੁਵਾਦ ਜਲਦੀ ਤੋਂ ਜਲਦੀ ਤਿਆਰ ਕੀਤਾ ਜਾਣਾ ਚਾਹੀਦਾ ਹੈ।