ਅਮਿਤ ਸ਼ਾਹ ਨੇ ਕੀਤਾ ਦਾਅਵਾ ਕਿ ‘ਹਿੰਦੂ ਕਦੇ ਅਤਿਵਾਦੀ ਨਹੀਂ ਹੋ ਸਕਦਾ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਿੰਦੂ ਤਾਂ ਕੀੜੀਆਂ ਨੂੰ ਵੀ ਆਟਾ ਪਾਉਂਦਾ ਹੈ,‘ਹਿੰਦੂ ਕਦੇ ਅਤਿਵਾਦੀ ਨਹੀਂ ਹੋ ਸਕਦਾ’

Amit Shah

ਬਿਜਨੌਰ: ਬੀਜੇਪੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਸਮਝੌਤਾ ਬਲਾਸਟ ਮਾਮਲੇ ਸਬੰਧੀ ਪੰਚਕੁਲਾ ਅਦਾਲਤ ਦੇ ਫੈਸਲੇ ਤੋਂ ਸਾਬਤ ਹੋ ਗਿਆ ਹੈ ਕਿ ਹਿੰਦੂ ਕਦੀ ਅਤਿਵਾਦੀ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਹਿੰਦੂਆਂ ਨੂੰ ਬਦਨਾਮ ਕੀਤਾ ਹੈ। ਇਸ ਦੇਸ਼ ਵਿਚ ਕਦੀ ਹਿੰਦੂਆਂ 'ਤੇ ਅਤਿਵਾਦੀ ਦਾ ਟੈਗ ਨਹੀਂ ਲੱਗਾ ਸੀ। ਉਨ੍ਹਾਂ ਕਿਹਾ ਕਿ ਸਮਝੌਤਾ ਬਲਾਸਟ ਦੀ ਘਟਨਾ ਵੇਲੇ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਸੱਤਾ ਵਿਚ ਸੀ।

ਉਦੋਂ ਕਿਹਾ ਗਿਆ ਸੀ ਕਿ ਇਹ ਹਿੰਦੂ ਟੈਰਰ ਦਾ ਨਮੂਨਾ ਹੈ। ਕਾਂਗਰਸ ਵੋਟ ਬੈਂਕ ਦੀ ਸਿਆਸਤ ਦੇ ਚੱਲਦਿਆਂ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰ ਰਹੀ ਹੈ। ਅਮਿਤ ਸ਼ਾਹ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਕਾਂਗਰਸ ਨੇ ਅਤਿਵਾਦ ਨੂੰ ਧਰਮ ਨਾਲ ਜੋੜਨ ਦਾ ਪਾਪ ਕੀਤਾ ਹੈ। ਆਪਣੇ ਵੋਟ ਬੈਂਕ ਦੀ ਸਿਆਸਤ ਕਰਕੇ ਹਿੰਦੂ ਧਰਮ ਨੂੰ ਬਦਨਾਮ ਕੀਤਾ ਹੈ। ਹਿੰਦੂ ਤਾਂ ਕੀੜੀਆਂ ਨੂੰ ਵੀ ਆਟਾ ਪਾਉਂਦਾ ਹੈ, ਉਹ ਕਿਸੇ ਨੂੰ ਮਾਰ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਇਸ ਦੇ ਲਈ ਰਾਹੁਲ ਗਾਂਧੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ।