ਸਿਆਸੀ ਨੇਤਾ ਲੋਕ ਸੰਪਰਕ ਬਣਾਉਣ ਦੇ ਮਾਮਲੇ 'ਚ ਧੂੜਾਂ ਪੱਟਦੇ ਵਿਖਾਈ ਦੇ ਰਹੇ ਹਨ।

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਜਵਲਾ ਯੋਜਨਾ ਤਹਿਤ ਸੱਤ ਕਰੋੜ ਮੁਫ਼ਤ ਗੈਸ ਕੁਨੈਕਸ਼ਨ ਜਾਰੀ ਕੀਤੇ ਜਾ ਚੁੱਕੇ ਹਨ।

Sambit Patra showed his love to poor people and accidently exposed 'Ujwala Yojna'

ਨਵੀਂ ਦਿੱਲੀ: ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਲੋਕ ਸੰਪਰਕ ਬਣਾਉਣ ਦੇ ਮਾਮਲੇ 'ਚ ਧੂੜਾਂ ਪੱਟਦੇ ਵਿਖਾਈ ਦੇ ਰਹੇ ਹਨ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਆਪਣੀ ਸਰਕਾਰ ਦੇ ਕੰਮਾਂ ਬਾਰੇ ਪ੍ਰਚਾਰ ਕਰਨ ਤੇ ਚੰਗਾ ਪ੍ਰਭਾਵ ਛੱਡਣ ਲਈ ਲੋਕਾਂ ਨਾਲ ਮੁਲਾਕਾਤ ਕੀਤੀ ਪਰ ਇਸੇ ਦੌਰਾਨ ਉਹ ਮੋਦੀ ਸਰਕਾਰ ਦੀ ਕਿਰਕਿਰੀ ਕਰ ਗਏ।
 

 



 

 

ਸੰਬਿਤ ਪਾਤਰਾ ਨੇ ਆਪਣੇ ਟਵਿੱਟਰ ਖਾਤੇ 'ਤੇ ਵੀਡੀਓ ਸਾਂਝੀ ਕੀਤੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਤੇ ਵੱਡੇ ਪੱਧਰ 'ਤੇ ਪ੍ਰਚਾਰੀ ਗਈ ਉਜਵਲਾ ਯੋਜਨਾ ਦੀ ਜ਼ਮੀਨੀ ਹਕੀਕਤ ਦਾ ਪੱਤਾ ਲੱਗਦਾ ਹੈ। ਓਡੀਸ਼ਾ ਦੀ ਪੁਰੀ ਸੀਟ ਤੋਂ ਲੋਕ ਸਭਾ ਉਮੀਦਵਾਰ ਸੰਬਿਤ ਪਾਤਰਾ ਨੇ ਐਤਵਾਰ ਨੂੰ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਉਹ ਗ਼ਰੀਬ ਪਰਿਵਾਰ ਦੇ ਘਰ ਭੁੰਜੇ ਬਹਿ ਕੇ ਭੋਜਨ ਕਰ ਰਹੇ ਹਨ। ਉਹ ਦਾਅਵਾ ਕਰਦੇ ਹਨ ਚਾਰ ਬੱਚਿਆਂ ਦੀ ਵਿਧਵਾ ਦਾ ਘਰ ਮੋਦੀ ਸਰਕਾਰ ਦੀ ਯੋਜਨਾ ਤਹਿਤ ਬਣਾਇਆ ਗਿਆ ਹੈ।
 

 



 

 

ਸੁੰਦਰ ਵੀਡੀਓ ਬਣਾਉਣ ਦੇ ਚੱਕਰ ਵਿਚ ਪਾਤਰਾ ਘਰ ਦੀ ਔਰਤ ਨੂੰ ਸੱਦਦੇ ਹਨ ਤੇ ਆਪਣੇ ਹੱਥੀਂ ਉਸ ਦੇ ਮੂੰਹ ਵਿੱਚ ਬੁਰਕੀ ਪਾਉਂਦੇ ਹਨ। ਇਸ ਦੌਰਾਨ ਤਸਵੀਰਾਂ ਵੀ ਖਿੱਚੀਆਂ ਜਾ ਰਹੀਆਂ ਸਨ, ਪਰ ਇਸ ਸਭ ਦੌਰਾਨ ਘਰ ਵਿਚ ਬਲ ਰਿਹਾ ਚੁੱਲ੍ਹਾ ਸਾਰਿਆਂ ਦਾ ਮੂੰਹ ਚਿੜ੍ਹਾ ਰਿਹਾ ਸੀ। ਬੀਜੇਪੀ ਲੀਡਰ ਦਾ ਖਾਣਾ ਚੁੱਲ੍ਹੇ 'ਤੇ ਬਣਿਆ ਤੇ ਉਨ੍ਹਾਂ ਇਹ ਨਹੀਂ ਨੋਟ ਕੀਤਾ ਕਿ ਉਹ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਉਜਵਲਾ ਯੋਜਨਾ ਦੀ ਜ਼ਮੀਨੀ ਹਕੀਕਤ ਵੀ ਦਿਖਾ ਦਿੱਤੀ। ਮੋਦੀ ਸਰਕਾਰ ਨੇ ਵੱਡੇ ਪੱਧਰ 'ਤੇ ਇਸ ਯੋਜਨਾ ਦਾ ਪ੍ਰਚਾਰ ਕੀਤਾ ਸੀ ਤੇ ਦਾਅਵਾ ਕੀਤਾ ਕਿ ਉਜਵਲਾ ਯੋਜਨਾ ਤਹਿਤ ਸੱਤ ਕਰੋੜ ਮੁਫ਼ਤ ਗੈਸ ਕੁਨੈਕਸ਼ਨ ਜਾਰੀ ਕੀਤੇ ਜਾ ਚੁੱਕੇ ਹਨ।

ਜ਼ਮੀਨੀ ਪੱਧਰ 'ਤੇ ਦਿਖਾਈ ਦੇ ਰਿਹਾ ਹੈ ਕਿ ਲੋਕਾਂ ਨੂੰ ਕਿੰਨੇ ਕੁ ਗੈਸ ਕੁਨੈਕਸ਼ਨ ਮਿਲੇ ਹਨ ਅਤੇ ਭਾਜਪਾ ਦੇ ਤੇਜ਼ ਤਰਾਰ ਕੌਮੀ ਬੁਲਾਰੇ ਨੇ ਵੀ ਇਹ ਗੱਲ ਨਹੀਂ ਦੇਖੀ। ਭਾਰਤ ਦੇ ਪੈਟਰੋਲੀਅਮ ਤੇ ਕੁਦਰਤੀ ਗੈਸ ਰਾਜ ਮੰਤਰੀ ਧਰਮਿੰਦਰ ਪ੍ਰਧਾਨ ਵੀ ਓਡੀਸ਼ਾ ਤੋਂ ਹੀ ਆਉਂਦੇ ਹਨ, ਇਸ ਲਈ ਉਨ੍ਹਾਂ ਦੇ ਇਲਾਕੇ ਵਿਚ ਯੋਜਨਾ ਦੀ ਇਹ ਤਸਵੀਰ ਵੱਡੇ ਸਵਾਲ ਖੜ੍ਹੇ ਕਰਦੀ ਹੈ।