ਹੁਣ ਮੁੜ ਤਾਜ਼ਾ ਹੋਣਗੀਆਂ ਬਚਪਨ ਦੀਆਂ ਯਾਦਾਂ, ਟੀਵੀ ‘ਤੇ ਪ੍ਰਸਾਰਿਤ ਕੀਤਾ ਜਾਵੇਗਾ ‘ਸ਼ਕਤੀਮਾਨ’

ਏਜੰਸੀ

ਖ਼ਬਰਾਂ, ਰਾਸ਼ਟਰੀ

ਜਿਸ ਤੋਂ ਬਾਅਦ ਸ਼ਕਤੀਮਾਨ ਸਮੇਤ ਪੰਜ ਸੀਰੀਅਲ ਦਾ ਪ੍ਰਸਾਰਣ ਵੀ...

duradarshan Chanaky Shaktiman Siriyal

ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਨੇ ਦੇਸ਼ ਵਿਚ 21 ਦਿਨਾਂ ਦਾ ਲਾਕਡਾਊਨ ਲਗਾਇਆ ਹੋਇਆ ਹੈ। ਇਸ ਦੌਰਾਨ ਦੂਰਦਰਸ਼ਨ ਤੇ ਧਾਰਮਿਕ ਸੀਰੀਅਲ ਰਾਮਾਇਣ ਅਤੇ ਮਹਾਂਭਾਰਤ ਦਾ ਪ੍ਰਸਾਰਣ ਫਿਰ ਤੋਂ ਸ਼ੁਰੂ ਹੋ ਗਿਆ ਹੈ। ਇਹਨਾਂ ਦੋਵੇਂ ਸੀਰੀਅਲ ਦੇ ਸ਼ੁਰੂ ਹੋਣ ਤੋਂ ਬਾਅਦ ਲੋਕਾਂ ਨੇ ਸ਼ਕਤੀਮਾਨ ਸਮੇਤ ਕੁੱਝ ਹੋਰ ਸੀਰੀਅਲ ਨੂੰ ਦੁਬਾਰਾ ਪ੍ਰਸਾਰਿਤ ਕਰਨ ਦੀ ਮੰਗ ਵੀ ਕੀਤੀ ਹੈ।

ਜਿਸ ਤੋਂ ਬਾਅਦ ਸ਼ਕਤੀਮਾਨ ਸਮੇਤ ਪੰਜ ਸੀਰੀਅਲ ਦਾ ਪ੍ਰਸਾਰਣ ਵੀ ਇਕ ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗਾ। ਸੂਚਨਾ ਅਤੇ ਪ੍ਰਸਾਰਣ ਵਿਭਾਗ ਨੇ ਕਿਹਾ ਹੈ ਕਿ ਲਾਕਡਾਊਨ ਕਾਰਨ ਦੂਰਦਰਸ਼ਨ ਤੇ ਟੀਵੀ ਸ਼ੋਅਜ਼ ਚਾਣਕਿਆ, ਉਪਨਿਸ਼ਦ ਗੰਗਾ, ਸ਼ਕਤੀਮਾਨ, ਸ਼੍ਰੀਮਾਨ ਸ਼੍ਰੀਮਤੀ ਅਤੇ ਕ੍ਰਿਸ਼ਣਕਲੀ ਦਾ ਦੁਬਾਰਾ ਪ੍ਰਸਾਰਣ ਕੀਤਾ ਜਾਵੇਗਾ। ਸ਼ਕਤੀਮਾਨ 1 ਅਪ੍ਰੈਲ ਤੋਂ ਦੁਪਹਿਰ 1 ਵਜੇ ਪ੍ਰਸਾਰਿਤ ਹੋਵੇਗਾ ਜਦਕਿ ਸ਼੍ਰੀਮਾਨ ਸ਼੍ਰੀਮਤੀ ਦੁਪਹਿਰ 2 ਵਜੇ ਤੇ ਕ੍ਰਿਸ਼ਣਕਲੀ ਰਾਤ 8.30 ਵਜੇ ਚਲਾਇਆ ਜਾਵੇਗਾ।

ਬਾਕੀ ਬਚੇ ਸ਼ੋਅਜ਼ ਨੂੰ ਦੁਪਹਿਰ ਦਾ ਟਾਈਮ ਸਲਾਟ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਦੂਰਦਸ਼ਨ ਨੇ ਅਪਣੇ ਅਧਿਕਾਰਿਕ ਟਵਿਟਰ ਅਕਾਉਂਟ ਤੇ ਜਾਣਕਾਰੀ ਦਿੱਤੀ ਕਿ ਸ਼ਾਹਰੂਖ ਖ਼ਾਨ ਦਾ ਸੀਰੀਅਲ ਵੀ ਦੁਬਾਰਾ ਪ੍ਰਸਾਰਿਤ ਹੋਵੇਗਾ। ਸ਼ਾਹਰੂਖ ਖ਼ਾਨ ਦੇ ਲੋਕਪ੍ਰਿਅ ਸੀਰੀਅਲ ਸਰਕਸ ਦਾ 28 ਮਾਰਚ ਤੋਂ ਰੋਜ਼ਾਨਾ ਰਾਤ 8 ਵਜੇ ਪ੍ਰਸਾਰਣ ਕੀਤਾ ਜਾ ਰਿਹਾ ਹੈ। ਦਸ ਦਈਏ ਕਿ ਸਾਲ 1989 ਵਿਚ ਸ਼ੁਰੂ ਹੋਏ ਸਰਕਸ ਦਾ ਡਾਇਰੈਕਸ਼ਨ ਅਜੀਜ ਮਿਰਜ਼ਾ ਅਤੇ ਕੁੰਦਨ ਸ਼ਾਹ ਨੇ ਕੀਤਾ ਸੀ।

ਇਸ ਦੇ ਨਾਲ ਹੀ ਰਜਿਤ ਕਪੂਰ ਦੇ ਸੀਰੀਅਲ ਬਾਇਓਮਕੇਸ਼ ਬਕਸ਼ੀ ਦਾ ਪ੍ਰਸਾਰਣ ਵੀ 28 ਮਾਰਚ ਤੋਂ ਦਿਨ ਵਿਚ 11 ਵਜੇ ਸ਼ੁਰੂ ਹੋ ਚੁੱਕਿਆ ਹੈ। ਅਭਿਨੇਤਾ ਰਜਿਤ ਕੂਪਰ ਦਾ ਲੋਕਪ੍ਰਿਅ ਸੀਰੀਅਲ ਬਾਇਓਮਕੇਸ਼ ਬਕਸ਼ੀ ਵੀ ਤੁਸੀਂ ਫਿਰ ਤੋਂ ਦੇਖ ਸਕੋਗੇ। 90 ਦੇ ਦਹਾਕੇ ਵਿਚ ਇਸ ਡਿਟੈਕਟਿਵ ਸ਼ੋ ਨੇ ਖੂਬ ਸੁਰਖ਼ੀਆਂ ਬਟੋਰੀਆਂ ਸਨ।

ਇਹ ਕ੍ਰਾਇਮ ਡਿਟੈਕਸ਼ਨ ਸੀਰੀਜ਼ ਸ਼ਰਾਦਿੰਦੁ ਬੰਦੋਪਾਧਾਇਆ ਦੇ ਨਾਵਲ ਤੇ ਬੈਸਡ ਸੀ। ਦੇਸ਼ ਵਿਚ ਲਾਕਡਾਊਨ ਦੇ ਚਲਦੇ ਕਈ ਟੈਲੀਵਿਜ਼ਨ ਸੀਰੀਅਲਸ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ ਜਿਸ ਕਾਰਨ ਲੋਕ ਮੌਜੂਦਾ ਟੀਵੀ ਸੀਰੀਅਲ ਵੀ ਨਹੀਂ ਦੇਖ ਪਾ ਰਹੇ। ਇਸ ਕਰ ਕੇ ਲੋਕਾਂ ਨੇ ਪੁਰਾਣੇ ਟੀਵੀ ਸੀਰੀਅਲ ਦੇਖਣ ਦੀ ਮੰਗ ਕੀਤੀ ਸੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।