ਜੰਮੂ-ਕਸ਼ਮੀਰ ਦੇ ਗੁੰਡਨਾ ਖੇਤਰ ਵਿਚੋਂ 78 ਜੈਲੇਟਿਨ ਸਟਿਕਸ ਸਮੇਤ ਵਿਸਫੋਟਕ ਸਮੱਗਰੀ ਬਰਾਮਦ
। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Photo
ਜੰਮੂ:ਮੰਗਲਵਾਰ ਨੂੰ ਜੰਮੂ ਕਸ਼ਮੀਰ ਦੇ ਡੋਡਾ ਦੇ ਗੁੰਡਨਾ ਖੇਤਰ 'ਚੋਂ 78 ਜੈਲੇਟਿਨ ਸਟਿਕਸ ਸਣੇ ਕੁਝ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ। ਵ੍ਹਾਈਟ ਨਾਈਟ ਕੋਰ ਨੇ ਭਾਰਤੀ ਫੌਜ ਨੂੰ ਇਸ ਦੀ ਜਾਣਕਾਰੀ ਦਿੱਤੀ। ਇਹ ਵੀ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।