ਕਪਿਲ ਸਿੱਬਲ ਦਾ ਕੇਂਦਰ ਨੂੰ ਸਵਾਲ, “ਪੋਕਸੋ ਤਹਿਤ ਤੁਰਤ ਗ੍ਰਿਫ਼ਤਾਰੀ ਦਾ ਨਿਯਮ ਬ੍ਰਿਜ ਭੂਸ਼ਣ ’ਤੇ ਲਾਗੂ ਨਹੀਂ ਹੁੰਦਾ?”

ਏਜੰਸੀ

ਖ਼ਬਰਾਂ, ਰਾਸ਼ਟਰੀ

ਕਪਿਲ ਸਿੱਬਲ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਮਹਿਲਾ ਪਹਿਲਵਾਨਾਂ ਵਲੋਂ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੇ ਮੁੱਦੇ 'ਤੇ ਸਰਕਾਰ ਦੀ ਆਲੋਚਨਾ ਕੀਤੀ

Kapil Sibal

 

ਨਵੀਂ ਦਿੱਲੀ:  ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਮਹਿਲਾ ਪਹਿਲਵਾਨਾਂ ਵਲੋਂ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੇ ਮੁੱਦੇ 'ਤੇ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਪੋਕਸੋ (ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ) ਐਕਟ ਅਤੇ ਇਸ ਦੇ ਤਹਿਤ ਤੁਰਤ ਗ੍ਰਿਫ਼ਤਾਰੀ ਦੀ ਵਿਵਸਥਾ ਬ੍ਰਿਜ ਭੂਸ਼ਣ 'ਤੇ ਲਾਗੂ ਨਹੀਂ ਹੁੰਦੀ ਕਿਉਂਕਿ ਉਹ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਹਨ।

ਇਹ ਵੀ ਪੜ੍ਹੋ: ਮਾਤਾ-ਪਿਤਾ ਦੀਆਂ ਤਸਵੀਰਾਂ ਲੈ ਕੇ ਘਰ ਦੇ ਬਾਹਰ ਬੈਠਣ ਨੂੰ ਮਜਬੂਰ ਹੋਏ ਬੇਬਸ ਭੈਣ-ਭਰਾ

ਸਿੱਬਲ ਦੀ ਇਹ ਟਿੱਪਣੀ ਅਜਿਹੇ ਸਮੇਂ 'ਚ ਆਈ ਹੈ, ਜਦ ਇਕ ਦਿਨ ਪਹਿਲਾਂ ਪ੍ਰਦਰਸ਼ਨਕਾਰੀ ਪਹਿਲਵਾਨ ਹਰਿਦੁਆਰ ਪਹੁੰਚ ਕੇ ਉਲੰਪਿਕ ਅਤੇ ਹੋਰ ਤਮਗ਼ੇ ਗੰਗਾ 'ਚ ਵਹਾਉਣ ਗਏ ਸੀ। ਹਾਲਾਂਕਿ ਕਿਸਾਨ ਆਗੂਆਂ ਦੇ ਮਨਾਉਣ ਤੋਂ ਬਾਅਦ ਉਨ੍ਹਾਂ ਅਜਿਹਾ ਨਹੀਂ ਕੀਤਾ। ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜ ਦਿਨਾਂ ਦਾ ਸਮਾਂ ਮੰਗਿਆ ਹੈ।

ਇਹ ਵੀ ਪੜ੍ਹੋ: ਲੁਧਿਆਣਾ ਕੇਂਦਰੀ ਜੇਲ 'ਚ ਫੈਲੇ ਭ੍ਰਿਸ਼ਟਾਚਾਰ ਦਾ ਖ਼ੁਲਾਸਾ ਕਰਨ ਵਾਲੇ ਦੇ ਸਾਥੀਆਂ ਦੀ ਬੁਰੀ ਤਰਾਂ ਕੁੱਟਮਾਰ

ਕਪਿਲ ਸਿੱਬਲ ਨੇ ਟਵੀਟ ਕੀਤਾ, "ਕੀ ਪੋਕਸੋ ਐਕਟ ਤਹਿਤ ਕੇਸ ਦਰਜ ਕਰਨ ਅਤੇ 164 ਬਿਆਨ ਦਰਜ ਕਰਨ ਤੋਂ ਬਾਅਦ ਤੁਰਤ ਗ੍ਰਿਫ਼ਤਾਰੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਛੱਡ ਕੇ ਸਾਰੇ ਦੋਸ਼ੀਆਂ ’ਤੇ ਲਾਗੂ ਹੁੰਦੀ ਹੈ... ਕਿਉਂਕਿ ਉਹ ਭਾਜਪਾ ਨਾਲ ਸਬੰਧ ਰਖਦੇ ਹਨ... ਨਾਮਵਰ ਮਹਿਲਾ ਪਹਿਲਵਾਨ ਕੋਈ ਮਾਇਨੇ ਨਹੀਂ ਰੱਖਦੇ... ਕੀ ਤੁਹਾਡੇ ਲਈ ਸਿਰਫ਼ ਵੋਟ ਮਾਇਨੇ ਰੱਖਦੀ ਹੈ। ਸਰਕਾਰ ਨੂੰ ਕੋਈ ਪਰਵਾਹ ਨਹੀਂ।" ਸਿੱਬਲ ਨੇ ਪੁਛਿਆ, "ਕੀ ਇਹ ਮੇਰਾ ਨਵਾਂ ਭਾਰਤ ਹੈ?"