ਮੱਧ ਪ੍ਰਦੇਸ਼ 'ਚ 'ਕਮਲ ਸ਼ਕਤੀ' ਨਾਂਅ ਨਾਲ ਔਰਤਾਂ ਦੀ ਫ਼ੌਜ ਤਿਆਰ ਕਰ ਰਹੀ ਭਾਜਪਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਧੀ ਆਬਾਦੀ ਦੇ ਲਈ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਅਤੇ ਸੱਤਾਧਾਰੀ ਭਾਜਪਾ ਚੋਣਾਂ ਤੋਂ ਪਹਿਲਾਂ ਵੋਟ ਲਈ ਪੂਰੀ ਗੰਭੀਰ ਦਿਸ ਰਹੀ ਹੈ। ਪਹਿਲਾਂ ਰੱਖੜੀ ਦੇ ...

Kamal Shakti BJP Women Army

ਭੋਪਾਲ : ਅੱਧੀ ਆਬਾਦੀ ਦੇ ਲਈ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਅਤੇ ਸੱਤਾਧਾਰੀ ਭਾਜਪਾ ਚੋਣਾਂ ਤੋਂ ਪਹਿਲਾਂ ਵੋਟ ਲਈ ਪੂਰੀ ਗੰਭੀਰ ਦਿਸ ਰਹੀ ਹੈ। ਪਹਿਲਾਂ ਰੱਖੜੀ ਦੇ ਮੌਕੇ 'ਤੇ ਉਨ੍ਹਾਂ ਨੂੰ 5 ਸਾਲ ਵਿਚ ਸੁਰੱਖਿਆ ਦੇਣ ਦੇ ਨਾਮ 'ਤੇ ਚਿੱਠੀਆਂ ਭੇਜੀਆਂ ਗਈਆਂ ਹੁਣ ਸਰਕਾਰ ਦੀਆਂ ਫਲੈਗਸ਼ਿਪ ਯੋਜਨਾਵਾਂ ਦਾ ਸੋਸ਼ਲ ਮੀਡੀਆ 'ਤੇ ਪ੍ਰਚਾਰ ਕਰਨ ਅਤੇ ਕਾਂਗਰਸ ਦੇ ਦੋਸ਼ਾਂ ਨਾਲ ਨਿਪਟਣ ਲਈ 'ਕਮਲ ਸ਼ਕਤੀ' ਦੇ ਨਾਮ ਤੋਂ ਪਾਰਟੀ ਫ਼ੌਜ ਤਿਆਰ ਕਰ ਰਹੀ ਹੈ। 

ਦੋ ਪੜਾਵਾਂ ਵਿਚ ਲਗਭਗ 5 ਹਜ਼ਾਰ ਔਰਤਾਂ ਮੱਧ ਪ੍ਰਦੇਸ਼ ਦੇ 51 ਜ਼ਿਲ੍ਹਿਆਂ ਤੋਂ ਮੁੱਖ ਮੰਤਰੀ ਰਿਹਾਇਸ਼ 'ਤੇ ਆਈਆਂ। ਮੁੱਖ ਮੰਤਰੀ ਨਿਵਾਸ ਵਿਚ ਉਨ੍ਹਾਂ ਨੂੰ ਇਕ-ਇਕ ਬੈਗ ਮਿਲਿਆ, ਜਿਸ ਵਿਚ ਚੋਣ ਜਿੱਤਣ ਦਾ ਮੰਤਰ ਸੀ। ਇਸ ਮੌਕੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਆਓ ਮੇਰੀ ਭੈਣੋ, ਤੁਹਾਡਾ ਸਮਾਂ ਮੈਨੂੰ ਚਾਹੀਦਾ ਹੈ, ਭਾਜਪਾ ਨੂੰ ਚਾਹੀਦਾ ਹੈ, ਬੋਲੋ ਸਭ ਦਾ ਸਮਾਂ ਮਿਲੇਗਾ, ਪਿੰਡ-ਪਿੰਡ ਜਾਓਗੇ, ਹਰ ਦਰ ਖੜਕਾਉਗੇ, ਕਮਲ ਦੇ ਫੁੱਲ ਦਾ ਬਟਨ ਦਬਾਓਗੇ, ਸਭ ਨੂੰ ਪ੍ਰੇਰਿਤ ਕਰੋਗੇ, ਪਤੀ ਦੇਵ ਨੂੰ ਕਹਿ ਦੇਣਾ ਵੋਟ ਕਮਲ ਨੂੰ ਹੀ ਪਾਉਣੀ ਹੈ। 

ਕਮਲ ਸ਼ਕਤੀ 'ਤੇ ਜ਼ਿੰਮੇਵਾਰੀ ਹੋਵੇਗੀ, ਬੇਟੀ ਬਚਾਓ, ਕੰਨਿਆਦਾਨ, ਲਾਡਲੀ ਲਕਸ਼ਮੀ, ਤੀਰਥ ਦਰਸ਼ਨ ਵਰਗੀਆਂ ਯੋਜਨਾਵਾਂ ਦੇ ਬਾਰੇ ਵਿਚ ਜਨਤਾ ਨੂੰ ਸਮਝਾਉਣਾ। ਸੋਸ਼ਲ ਮੀਡੀਆ ਵਿਚ ਕਾਂਗਰਸ ਦੇ ਦੋਸ਼ਾਂ ਦਾ ਜਵਾਬ ਦੇਣਾ। ਹਰ ਵਿਧਾਨ ਸਭਾ ਵਿਚ ਵਾਟਸਐਪ ਗਰੁੱਪ ਨਾਲ ਕਮਲ ਸ਼ਕਤੀ ਦੂਜੀਆਂ ਔਰਤਾਂ ਨੂੰ ਜੋੜੇਗਾ। ਟੀਚਾ ਚੋਣਾਂ ਤੋਂ ਪਹਿਲਾਂ 5 ਲੱਖ ਔਰਤਾਂ ਦੀ ਫ਼ੌਜ ਸੋਸ਼ਲ ਮੀਡੀਆ ਦੇ ਲਈ ਤਿਆਰ ਕਰਨਾ ਹੈ।

ਭਾਜਪਾ ਦਾ ਕਹਿਣਾ ਹੈ ਕਿ ਉਹ ਹਮੇਸ਼ਾਂ ਔਰਤਾਂ ਦੇ ਹਿੱਤਾਂ ਦੀ ਗੱਲ ਕਰਦੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਸ਼ਿਵਰਾਜ ਦੇ ਰਾਜ ਵਿਚ ਉਨ੍ਹਾਂ ਨੂੰ ਦੂਜੇ ਨਾਗਰਿਕ ਦਾ ਵਰਤਾਅ ਮਿਲਦਾ ਹੈ। ਮਾਲ ਮੰਤਰੀ ਓਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਔਰਤਾਂ ਦੇ ਸ਼ਕਤੀਕਰਨ ਦਾ ਕੰਮ ਜਿੰਨਾ ਭਾਜਪਾ ਨੇ ਕੀਤਾ, ਓਨਾ ਅੱਜ ਤਕ ਨਹੀਂ ਹੋਇਆ। ਚਾਹੇ ਉਹ ਰਾਖਵਾਂਕਰਨ ਹੋਵੇ, ਨੌਕਰੀ ਵਿਚ ਹੋਵੇ, ਲਗਾਤਾਰ ਯਤਨ ਜਾਰੀ ਹਨ। 

ਕਾਂਗਰਸ ਬੁਲਾਰੇ ਭੁਪੇਂਦਰ ਗੁਪਤਾ ਨੇ ਕਿਹਾ ਕਿ ਭਾਜਪਾ ਵਿਚ ਔਰਤਾਂ ਦੀ ਸਥਿਤੀ ਦੂਜੇ ਸ਼ਹਿਰੀ ਦੀ ਹੈ। ਉਨ੍ਹਾਂ ਕਿਹਾ ਕਿ ਕਮਲ ਸ਼ਕਤੀ ਦਾ ਢੋਂਗ ਇਸ ਲਈ ਹੋ ਰਿਹਾ ਹੈ ਕਿਉਂਕਿ ਸਰਕਾਰ ਇਸ ਮਾਮਲੇ ਨੂੰ ਕਾਬੂ ਕਰਨ ਦੀ ਸਥਿਤੀ ਵਿਚ ਨਹੀਂ ਹੈ। ਦੁਪਹਿਰ ਨੂੰ ਬਿਆਨ ਦਿੰਦੀ ਹੈ, 15 ਮਿੰਟ ਬਾਅਦ ਬਲਾਤਕਾਰ ਹੋ ਜਾਂਦਾ ਹੈ।