ਕਿਸਾਨ ਵਿਰੋਧੀ ਕੌਣ ਹੈ? ਪੰਜਾਬ ਜਾਂ ਹਰਿਆਣਾ? -CM ਮਨੋਹਰ ਲਾਲ ਖੱਟਰ ਦਾ ਕੈਪਟਨ ਨੂੰ ਸਵਾਲ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਿਚਾਲੇ ਟਵਿੱਟਰ 'ਤੇ ਜੰਗ ਜਾਰੀ ਹੈ।
ਨਵੀਂ ਦਿੱਲੀ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Haryana CM Manohar Lal Khattar) ਅਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਿਚਾਲੇ ਟਵਿੱਟਰ (Twitter) 'ਤੇ ਜੰਗ ਜਾਰੀ ਹੈ। ਮਨੋਹਰ ਲਾਲ ਖੱਟਰ ਨੇ ਆਪਣੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਕੈਪਟਨ ਨੂੰ ਪੁੱਛਿਆ ਹੈ ਕਿ ਕਿਸਾਨ ਵਿਰੋਧੀ ਕੌਣ ਹੈ? ਪੰਜਾਬ ਜਾਂ ਹਰਿਆਣਾ? ਦਰਅਸਲ, ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਨੇ ਕਰਨਾਲ ਦੀ ਘਟਨਾ ਨੂੰ ਲੈ ਕੇ ਖੱਟਰ 'ਤੇ ਕਿਸਾਨ ਵਿਰੋਧੀ ਹੋਣ ਦਾ ਦੋਸ਼ ਲਾਇਆ ਸੀ।
ਹੋਰ ਪੜ੍ਹੋ: ਦਰਦਨਾਕ ਹਾਦਸਾ: ਕਾਰ-ਟਰੱਕ ਦੀ ਭਿਆਨਕ ਟੱਕਰ 'ਚ 11 ਮੌਤਾਂ,7 ਜ਼ਖਮੀ
ਇਸ ਅਸ਼ਾਂਤ ਮਹੌਲ ਲਈ ਸਿੱਧਾ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ, ਕੈਪਟਨ ਅਮਰਿੰਦਰ ਸਿੰਘ (Punjab CM Capt Amarinder Singh) ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਅਤੇ ਭਾਜਪਾ (BJP) ਨੇ ਕਿਸਾਨਾਂ ਦੀਆਂ ਚਿੰਤਾਵਾਂ ਵੱਲ ਧਿਆਨ ਦਿੱਤਾ ਹੁੰਦਾ ਤਾਂ ਸੰਕਟ ਇੰਨਾ ਗੰਭੀਰ ਨਾ ਹੁੰਦਾ। ਉਨ੍ਹਾਂ ਕਿਹਾ ਕਿ ਖੱਟਰ ਦਾ ਕਿਸਾਨ ਵਿਰੋਧੀ ਏਜੰਡਾ ਬੇਨਕਾਬ ਹੋ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਕਿਸਾਨ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਸੁਰੱਖਿਆ ਲਈ ਪੰਜਾਬ ਜਾਂ ਕਿਸੇ ਹੋਰ ਸੂਬੇ ਤੋਂ ਭੜਕਾਹਟ ਦੀ ਲੋੜ ਨਹੀਂ ਹੈ। ਪੰਜਾਬ ਨੂੰ ਦੋਸ਼ ਦੇਣ ਦੀ ਬਜਾਏ ਖੇਤੀਬਾੜੀ ਕਾਨੂੰਨ ਰੱਦ ਕਰੋ।
ਹੋਰ ਪੜ੍ਹੋ: ਸੂਰਜ ਤੋਂ ਨਿਕਲ ਕੇ ਅੱਗ ਦਾ ਖ਼ਤਰਨਾਕ ਤੂਫ਼ਾਨ ਧਰਤੀ ਵਲ ਵਧਣ ਲੱਗਾ
ਹੋਰ ਪੜ੍ਹੋ: ਕੋਰੋਨਾ ਨਾਲ ਜ਼ਿੰਦਗੀਆਂ ਬਰਬਾਦ, ਬੱਚਿਆਂ ਦਾ ਜੀਵਨ ਦਾਅ ’ਤੇ ਲਗਿਆ ਦੇਖਣਾ ਦਿਲ ਨੂੰ ਵਲੂੰਧਰ ਦਿੰਦੈ: SC
ਕੈਪਟਨ ਨੂੰ ਜਵਾਬ ਦੇਣ ਲਈ, ਖੱਟਰ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ, “ਅਸੀਂ ਘੱਟੋ-ਘੱਟ ਸਮਰਥਨ ਮੁੱਲ (MSP) 'ਤੇ 10 ਫਸਲਾਂ ਖਰੀਦ ਰਹੇ ਹਾਂ, ਜਦੋਂ ਕਿ ਦੂਜੇ ਸੂਬਿਆਂ ਵਿਚ ਸਿਰਫ਼ ਕਣਕ ਅਤੇ ਝੋਨਾ ਹੀ ਖਰੀਦਿਆ ਜਾ ਰਿਹਾ ਹੈ। ਹਰਿਆਣਾ ਕਿਸਾਨਾਂ ਨੂੰ ਫਸਲ ਦੀ ਦੇਰੀ ਨਾਲ ਬੀਜਣ 'ਤੇ 12 ਪ੍ਰਤੀਸ਼ਤ ਵਿਆਜ ਅਦਾ ਕਰਦਾ ਹੈ ਅਤੇ ਫਿਰ ਝੋਨੇ ਦੀ ਸਿੱਧੀ ਬਿਜਾਈ 'ਤੇ ਉਨ੍ਹਾਂ ਨੂੰ ਪ੍ਰਤੀ ਏਕੜ 5000 ਦਾ ਮੁਆਵਜ਼ਾ ਦਿੰਦਾ ਹੈ।”
ਗੰਨੇ ਦੀਆਂ ਕੀਮਤਾਂ ਨੂੰ ਲੈ ਕੇ ਵੀ ਖੱਟਰ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਿਆ। ਉਨ੍ਹਾਂ ਕਿਹਾ, “ਹਰਿਆਣਾ ਪਿਛਲੇ 7 ਸਾਲਾਂ ਤੋਂ ਆਪਣੇ ਕਿਸਾਨਾਂ ਨੂੰ ਗੰਨੇ ਲਈ ਦੇਸ਼ ਵਿਚ ਸਭ ਤੋਂ ਵੱਧ ਸਮਰਥਨ ਮੁੱਲ ਅਦਾ ਕਰ ਰਿਹਾ ਹੈ। ਕਿਸਾਨਾਂ ਦੇ ਅੰਦੋਲਨ ਤੋਂ ਬਾਅਦ ਹੀ ਪੰਜਾਬ ਨੇ ਹਰਿਆਣਾ ਨਾਲ ਬਰਾਬਰੀ ਕਰਨ ਦੀ ਲੋੜ ਕਿਉਂ ਮਹਿਸੂਸ ਕੀਤੀ? ਇਸੇ ਤਰ੍ਹਾਂ ਖੱਟਰ ਨੇ ਇੱਕ ਤੋਂ ਬਾਅਦ ਇੱਕ 8 ਟਵੀਟ ਕਰ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸਾਧਿਆ ਹੈ।