ਰੇਲਵੇ ਨੇ ਦੇਸ਼ ਨੂੰ ਦਿੱਤਾ ਕ੍ਰਿਸਮਿਸ ਤੋਹਫਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ੁਰੂ ਕੀਤੀ ਵਿਸਟਾਡੋਮ ਕੋਚ ਵਾਲੀ ਟ੍ਰੇਨ

File

ਨਵੀਂ ਦਿੱਲੀ/ਚੰਡੀਗੜ੍ਹ- ਰੇਲਵੇ ਨੇ ਲੋਕਾਂ ਨੂੰ ਕ੍ਰਿਸਮਿਸ ਗਿਫਟ ਦੇ ਦਿੱਤਾ ਹੈ। ਦੱਸ ਦੇਈਏ ਕਿ ਅੱਜ ਦੇਸ਼ 'ਚ ਪਹਿਲੀ ਸ਼ੀਸ਼ੇ ਦੀ ਛੱਤ ਵਾਲੀ ਵਿਸਟਾਡੋਮ ਟ੍ਰੇਨ 'ਹਿਮ ਦਰਸ਼ਨ ਐਕਸਪ੍ਰੈਸ' ਦੀ ਸ਼ੁਰੂਆਤ ਕਰ ਦਿੱਤੀ ਹੈ।

ਕਾਲਕਾ ਸਟੇਸ਼ਨ 'ਤੇ ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਗੁਬਾਰਿਆਂ ਨਾਲ ਸਜਾਈ ਗਈ ਲਾਲ ਰੰਗ ਦੀ ਟ੍ਰੇਨ ਹਰਿਆਣਾ ਦੇ ਕਾਲਕਾ ਸਟੇਸ਼ਨ ਤੋਂ ਸਵੇਰਸਾਰ ਲਗਭਗ 7 ਵਜੇ ਰਵਾਨਾ ਹੋਈ।

ਅਧਿਕਾਰੀ ਨੇ ਇਹ ਵੀ ਦੱਸਿਆ ਹੈ ਕਿ 'ਹਿਮ ਦਰਸ਼ਨ' ਟ੍ਰੇਨ 'ਚ 100 ਤੋਂ ਜ਼ਿਆਦਾ ਯਾਤਰੀਆਂ ਦੇ ਬੈਠਣ ਦੀ ਸਮਰਥਾ ਹੈ। ਸਰਦੀਆਂ ਦੀਆਂ ਛੁੱਟੀਆਂ ਅਤੇ ਨਵੇਂ ਸਾਲ ਦੇ ਜਸ਼ਨ ਕਾਰਨ ਅਗਲੇ ਕੁਝ ਦਿਨਾਂ ਲਈ ਸਾਰੀਆਂ ਸੀਟਾਂ ਬੁੱਕ ਹਨ। ਟ੍ਰੇਨ ਦਾ ਸਿਰਫ ਇੱਕ ਹੀ ਸਟਾਪਿਜ਼ ਬੜੋਗ ਸਟੇਸ਼ਨ ਹੋਵੇਗਾ, ਜਿੱਥੇ 8 ਮਿੰਟਾਂ ਲਈ ਰੁਕੇਗੀ।

ਦੱਸਣਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ 'ਚ ਰੇਲਵੇ ਨੇ ਇਸ ਮਾਰਗ 'ਤੇ ਸਿਰਫ ਇੱਕ ਵਿਸਟਾਡੋਮ ਬੋਗੀ ਲਗਾਈ ਸੀ ਪਰ ਚੰਗਾ ਜਵਾਬ ਮਿਲਦਾ ਦੇਖਦੇ ਹੋਏ ਹੁਣ ਉਹ ਪੂਰੀ ਟ੍ਰੇਨ 'ਚ ਵਿਸਟਾਡੋਮ ਬੋਗੀਆਂ (ਸ਼ੀਸ਼ੇ ਦੀ ਛੱਤ ਵਾਲਾ ਡੱਬੇ) ਦੀ ਵਰਤੋਂ ਕਰ ਰਿਹਾ ਹੈ। ਸ਼ਿਮਲਾ ਤੱਕ ਇਸ ਟ੍ਰੇਨ 'ਚ ਸਫਰ ਕਰਦੇ ਹੋਏ ਯਾਤਰੀ ਸ਼ੀਸ਼ੇ ਦੀ ਬਣੀਆਂ ਬੋਗੀਆਂ ਰਾਹੀਂ ਬਰਫ ਅਤੇ ਬਾਰਿਸ਼ ਵਾਲੇ ਬਾਹਰ ਦੇ ਮਨੋਹਿਕ ਦ੍ਰਿਸ਼ ਦਾ ਆਨੰਦ ਮਾਣ ਸਕਣਗੇ।

ਟ੍ਰੇਨ 'ਚ ਸਵਾਰ ਹੋਣ ਤੋਂ ਬਾਅਦ ਕਾਲਕਾ 'ਚ ਇਕ ਪਰਿਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ, ''ਪਾਰਦਰਸ਼ੀ ਛੱਤਾਂ ਦੇ ਨਾਲ ਕੁਦਰਤ ਦਾ ਆਨੰਦ ਮਾਣਨਾ ਕਾਫੀ ਚੰਗਾ ਲੱਗ ਰਿਹਾ ਹੈ। ਅਸੀਂ ਕੁਝ ਦਿਨਾਂ 'ਚ ਵਾਪਸ ਆਵਾਂਗੇ। ਉਮੀਦ ਕਰਦੇ ਹਾਂ ਕਿ ਸਾਨੂੰ ਟ੍ਰੇਨ ਦੀ ਯਾਤਰਾ ਕਰਦੇ ਹੋਏ ਬਰਫਬਾਰੀ ਦੇਖਣ ਦਾ ਮੌਕਾ ਮਿਲੇਗਾ।''