ਜਲਦ ਤੋਂ ਜਲਦ ਨਬੇੜ ਲਵੋ ਬੈਂਕਾਂ ਦੇ ਕੰਮ, ਲਗਾਤਾਰ ਹੋਣ ਜਾ ਰਹੀਆਂ ਹਨ 16 ਦਿਨ ਦੀਆਂ ਛੁੱਟੀਆਂ....

ਏਜੰਸੀ

ਖ਼ਬਰਾਂ, ਰਾਸ਼ਟਰੀ

ਆਉਣ ਵਾਲੇ ਨਵੇਂ ਸਾਲ ਯਾਨੀ 2020 ਦੇ ਪਹਿਲੇ ਮਹੀਨੇ ਵਿਚ ਕੁੱਲ 16 ਦਿਨ ਬੈਂਕ ਬੰਦ ਰਹਿਣਗੇ।

File Photo

ਨਵੀਂ ਦਿੱਲੀ: ਆਉਣ ਵਾਲੇ ਨਵੇਂ ਸਾਲ ਯਾਨੀ 2020 ਦੇ ਪਹਿਲੇ ਮਹੀਨੇ ਵਿਚ ਕੁੱਲ 16 ਦਿਨ ਬੈਂਕ ਬੰਦ ਰਹਿਣਗੇ। ਇਹਨਾਂ ਦਿਨਾਂ ਵਿਚ ਸਾਰੀਆਂ ਜਨਤਕ ਛੁੱਟੀਆਂ ਸ਼ਾਮਲ ਹਨ। ਹਾਲਾਂਕਿ ਇਹ ਛੁੱਟੀਆਂ ਵੱਖ-ਵੱਖ ਬੈਂਕਾਂ ਅਤੇ ਸੂਬਿਆਂ ‘ਤੇ ਵੀ ਨਿਰਭਰ ਕਰਨਗੀਆਂ। ਲੋਕਾਂ ਵਿਚਕਾਰ ਜਨਵਰੀ 2020 ਵਿਚ ਬੈਂਕਾਂ ਦੀਆਂ ਛੁੱਟੀਆਂ ਨੂੰ ਲੈ ਕੇ ਕੋਈ ਗਲਤਫਹਿਮੀ ਪੈਦਾ ਨਾ ਹੋਵੇ, ਇਸ ਲਈ ਭਾਰਤੀ ਰਿਜ਼ਰਵ ਬੈਂਕ ਨੇ ਸੂਬਾ ਪੱਧਰੀ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਵੀ ਜਾਰੀ ਕੀਤੀ ਹੈ।

ਦੱਸ ਦਈਏ ਕਿ ਬੈਂਕ ਹਰ ਐਤਵਾਰ ਅਤੇ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੰਦ ਰਹਿੰਦੇ ਹਨ। ਯਾਨੀ ਛੁੱਟੀਆਂ ਦੀ ਇਸ ਸੂਚੀ ਵਿਚ ਚਾਰ ਐਤਵਾਰ ਅਤੇ ਦੋ ਸ਼ਨੀਵਾਰ ਵੀ ਸ਼ਾਮਲ ਹਨ। ਜਨਵਰੀ 2020 ਵਿਚ ਇਸ ਤੋਂ ਇਲਾਵਾ ਗਣਤੰਤਰ ਦਿਵਸ ਵੀ ਐਤਵਾਰ ਨੂੰ ਆ ਰਿਹਾ ਹੈ, ਜੋ ਇਸ ਮਹੀਨੇ ਦੀ ਇਕਲੌਤੀ ਸਰਕਾਰੀ ਛੁੱਟੀ ਹੈ।

ਇਸ ਤਰ੍ਹਾਂ ਬੈਂਕ ਦੀਆਂ ਛੁੱਟੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਅਪਣੇ ਲੈਣ-ਦੇਣ ਅਤੇ ਹੋਰ ਬੈਂਕਿੰਗ ਸਬੰਧੀ ਕੰਮਾਂ ਨੂੰ ਪੂਰਾ ਕਰਨ ਦੀ ਯੋਜਨਾ ਬਣਾ ਲਓ। ਤਾਂ ਜੋ ਤੁਹਾਨੂੰ ਲੋੜ ਪੈਣ ‘ਤੇ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਲਈ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਬੈਂਕ ਕਿਸ ਦਿਨ ਖੁੱਲ੍ਹਣਗੇ ਅਤੇ ਕਿਸ ਦਿਨ ਬੰਦ ਰਹਿਣਗੇ? ਇਸ ਸੂਚੀ ਵਿਚ ਦਿੱਤੀਆਂ ਗਈਆਂ 10 ਛੁੱਟੀਆਂ+ 4 ਐਤਵਾਰ + 2 ਸ਼ਨੀਵਾਰ = ਕੁੱਲ 16 ਛੁੱਟੀਆਂ ਸ਼ਾਮਲ ਹਨ।

ਬੈਂਕ ਦੀਆਂ ਛੁੱਟੀਆਂ ਦੀ ਸੂਚੀ
1 ਜਨਵਰੀ 2020 : ਨਵੇਂ ਸਾਲ ਕਾਰਨ ਦੇਸ਼ ਦੇ ਬੈਂਕਾਂ ‘ਚ ਛੁੱਟੀ ਰਹੇਗੀ।
2 ਜਨਵਰੀ 2020 : ਕਈ ਸੂਬਿਆਂ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ‘ਤੇ ਬੈਂਕ ਬੰਦ ਰਹਿਣਗੇ।
5 ਜਨਵਰੀ 2020 : ਐਤਵਾਰ ਵਾਲੇ ਦਿਨ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।

7 ਜਨਵਰੀ 2020 : ਇੰਫਾਲ ਦੇ ਬੈਂਕ Imoinu Iratpa ਦੇ ਮੌਕੇ ਬੰਦ ਰਹਿਣਗੇ।
8 ਜਨਵਰੀ 2020 : Gaan-Ngai ਮੌਕੇ ਇੰਫਾਲ ਦੇ ਬੈਂਕਾਂ ‘ਚ ਛੁੱਟੀ ਰਹੇਗੀ।
11 ਜਨਵਰੀ 2020 : ਦੂਜਾ ਸ਼ਨੀਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ।

14 ਜਨਵਰੀ 2020 : ਮਾਘੀ ‘ਤੇ 14 ਜਨਵਰੀ ਨੂੰ ਅਹਿਮਦਾਬਾਦ ਖੇਤਰ ਦੇ ਬੈਂਕ ਬੰਦ ਰਹਿਣਗੇ।
15 ਜਨਵਰੀ 2020 : ਉਤਰਾਇਨ ਪੁੰਨਕਾਲ, ਮਾਘੀ/ਪੋਂਗਲ/ਮਾਘ ਬਿਹੂ ਤੇ ਟੁਸੁ ਪੂਜਾ ਕਾਰਨ ਬੈਂਗਲੁਰੂ, ਚੇਨਈ, ਗੁਹਾਟੀ ਤੇ ਹੈਦਰਾਬਾਦ ਦੇ ਬੈਂਕ ਬੰਦ ਰਹਿਣਗੇ।16 ਜਨਵਰੀ 2020 : ਚੇਨਈ ਦੇ ਬੈਂਕ 16 ਜਨਵਰੀ 2020 ਨੂੰ ਤਿਰੁਵੱਲੂਰ ਦਿਵਸ ਕਾਰਨ ਬੰਦ ਰਹਿਣਗੇ।

17 ਜਨਵਰੀ 2020 : ਚੇਨਈ ਦੇ ਬੈਂਕ ਉਝਾਵਰ ਤਿਰੁਨਲ ‘ਤੇ 17 ਜਨਵਰੀ ਨੂੰ ਬੰਦ ਰਹਿਣਗੇ।
19 ਜਨਵਰੀ 2020 : ਦੇਸ਼ ਭਰ ਦੇ ਬੈਂਕਾਂ ‘ਚ ਐਤਵਾਰ ਦੀ ਛੁੱਟੀ ਰਹੇਗੀ।
23 ਜਨਵਰੀ 2020 : ਨੇਤਾਜੀ ਸੁਭਾਸ਼ ਚੰਦਰ ਬੋਸ ਜੈਅੰਤੀ ਕਾਰਨ ਅਗਰਤਲਾ ਤੇ ਕੋਲਕਾਤਾ ਦੇ ਬੈਂਕ ਬੰਦ ਰਹਿਣਗੇ।

25 ਜਨਵਰੀ 2020 : ਚੌਥਾ ਸ਼ਨੀਵਾਰ ਹੋਣ ਕਾਰਨ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।
26 ਜਨਵਰੀ 2020 : ਸਾਲ ਦੇ ਪਹਿਲੇ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਵੀ ਬੈਂਕ ਬੰਦ ਰਹਿਣਗੇ।
30 ਜਨਵਰੀ 2020 : ਬਸੰਤ ਪੰਚਮੀ/ਸਰਸਵਤੀ ਪੂਜਾ ‘ਤੇ 30 ਜਨਵਰੀ ਨੂੰ ਅਗਰਤਲਾ, ਭੋਪਾਲ ਤੇ ਕੋਲਕਾਤਾ ਦੇ ਬੈਂਕਾਂ ‘ਚ ਛੁੱਟੀ ਰਹੇਗੀ।