ਲੋਕਾਂ ਨੂੰ ਧਰਮ ਦੇ ਆਧਾਰ 'ਤੇ ਵੰਡਦੀ ਹੈ ਭਾਜਪਾ ਦੀ ਵਿਚਾਰਧਾਰਾ: ਮਮਤਾ ਬੈਨਰਜੀ

ਏਜੰਸੀ

ਖ਼ਬਰਾਂ, ਰਾਜਨੀਤੀ

ਬੈਨਰਜੀ ਨੇ ਖੱਬੀਆਂ ਪਾਰਟੀਆਂ ਅਤੇ ਭਾਜਪਾ ਵਿਚਾਲੇ ਕਥਿਤ ਗੁਪਤ ਗਠਜੋੜ ਨੂੰ ਲੈ ਕੇ ਦੋਵਾਂ 'ਤੇ ਨਿਸ਼ਾਨਾ ਸਾਧਿਆ ਅਤੇ 'ਰਾਮ-ਵਾਮ' ਗਠਜੋੜ ਬਣਾਉਣ ਦਾ ਦੋਸ਼ ਵੀ ਲਗਾਇਆ।

BJP's ideology divides people on religious lines: Mamata Banerjee

 

ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਦੱਖਣਪੰਥੀ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਨਿਸ਼ਾਨਾ ਸਾਧਦੇ ਹੋਏ ਦਾਅਵਾ ਕੀਤਾ ਕਿ ਭਗਵਾ ਪਾਰਟੀ ਦੀ ਵਿਚਾਰਧਾਰਾ ਧਰਮ ਦੇ ਆਧਾਰ 'ਤੇ ਲੋਕਾਂ ਵਿਚਾਲੇ ਵਿਤਕਰਾ ਕਰਦੀ ਹੈ। ਬੈਨਰਜੀ ਨੇ ਖੱਬੀਆਂ ਪਾਰਟੀਆਂ ਅਤੇ ਭਾਜਪਾ ਵਿਚਾਲੇ ਕਥਿਤ ਗੁਪਤ ਗਠਜੋੜ ਨੂੰ ਲੈ ਕੇ ਦੋਵਾਂ 'ਤੇ ਨਿਸ਼ਾਨਾ ਸਾਧਿਆ ਅਤੇ ਉਹਨਾਂ 'ਤੇ 'ਰਾਮ-ਵਾਮ' (ਭਾਜਪਾ-ਵਾਮ) ਗਠਜੋੜ ਬਣਾਉਣ ਦਾ ਦੋਸ਼ ਵੀ ਲਗਾਇਆ।

ਇਹ ਵੀ ਪੜ੍ਹੋ: IMF ਮੁਖੀ ਦੀ ਚੇਤਾਵਨੀ- ਇਸ ਸਾਲ ਦੁਨੀਆ ਦੇ ਇਕ ਤਿਹਾਈ ਹਿੱਸੇ ਨੂੰ ਕਰਨਾ ਪਵੇਗਾ ਮੰਦੀ ਦਾ ਸਾਹਮਣਾ

ਪਾਰਟੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਬੈਨਰਜੀ ਨੇ ਵਰਕਰਾਂ ਅਤੇ ਨੇਤਾਵਾਂ ਨੂੰ ਕਿਹਾ ਕਿ ਉਹਨਾਂ ਨੂੰ ਲੋਕਾਂ ਤੱਕ ਪਹੁੰਚ ਕਰਨੀ ਹੋਵੇਗੀ ਅਤੇ ਵਿਰੋਧੀ ਪਾਰਟੀਆਂ ਦੁਆਰਾ ਟੀਐਮਸੀ ਦੇ ਖਿਲਾਫ ਫੈਲਾਈਆਂ ਜਾ ਰਹੀਆਂ ਅਫਵਾਹਾਂ ਦਾ ਮੁਕਾਬਲਾ ਕਰਨਾ ਹੋਵੇਗਾ। ਉੱਘੇ ਸੁਤੰਤਰਤਾ ਸੈਨਾਨੀ ਅਤੇ ਕਵੀ ਕਾਜ਼ੀ ਨਜ਼ਰੁਲ ਇਸਲਾਮ ਦੇ ਨਾਂ 'ਤੇ ਰੱਖੇ ਗਏ 'ਨਜ਼ਰੂਲ ਮੰਚ' 'ਚ ਆਯੋਜਿਤ ਪਾਰਟੀ ਦੇ ਪ੍ਰੋਗਰਾਮ 'ਚ ਬੋਲਦਿਆਂ ਬੈਨਰਜੀ ਨੇ ਕਿਹਾ, ''ਅਸੀਂ ਇਕ ਸਮਾਵੇਸ਼ੀ ਵਿਚਾਰਧਾਰਾ ਦੇ ਪੈਰੋਕਾਰ ਹਾਂ। ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਭਾਜਪਾ ਦੀ ਵਿਚਾਰਧਾਰਾ ਧਾਰਮਿਕ ਆਧਾਰ 'ਤੇ ਲੋਕਾਂ ਵਿਚ ਵਿਤਕਰਾ ਕਰਦੀ ਹੈ। ਤੁਹਾਨੂੰ ਨਿਮਰਤਾ ਨਾਲ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ।"

ਇਹ ਵੀ ਪੜ੍ਹੋ: Video: ਸਿੱਖ ਨੌਜਵਾਨਾਂ ਨੇ ਤਬਲੇ 'ਤੇ ਵਜਾਇਆ ਗੀਤ Calm Down, ਪਾਕਿਸਤਾਨੀ ਵੀ ਹੋਏ ਮੁਰੀਦ

ਉਹਨਾਂ ਨੇ ਸੂਬੇ ਵਿਚ ਵਿਰੋਧੀ ਭਾਜਪਾ ਅਤੇ ਖੱਬੇਪੱਖੀਆਂ ਦਰਮਿਆਨ ਕਥਿਤ ਗੁਪਤ ਗਠਜੋੜ ਵੱਲ ਇਸ਼ਾਰਾ ਕਰਦਿਆਂ ਕਿਹਾ, “ਹੁਣ ‘ਰਾਮ ਅਤੇ ਬਾਮ’ (ਭਾਜਪਾ ਅਤੇ ਖੱਬੇਪੱਖੀ) ਇੱਕਜੁੱਟ ਹੋ ਗਏ ਹਨ”। ਉਹਨਾਂ ਕਿਹਾ ਕਿ “ਅਰਾਜਕ ਤੱਤਾਂ ਨੂੰ ਨੱਥ ਪਾਉਣ” ਲਈ ਪਾਰਟੀ ਪੱਧਰ ‘ਤੇ ਇੱਕ ਢੁਕਵੀਂ ਚੌਕਸੀ ਪ੍ਰਣਾਲੀ ਸਥਾਪਤ ਕੀਤੀ ਜਾਵੇਗੀ। ਉਹਨਾਂ  ਕਿਹਾ, "ਪੰਚਾਇਤ ਪੱਧਰ 'ਤੇ ਨਿਗਰਾਨੀ ਰੱਖਣ ਲਈ ਇਕ ਉਚਿਤ ਵਿਜੀਲੈਂਸ ਸਿਸਟਮ ਸਥਾਪਤ ਕੀਤਾ ਜਾਵੇਗਾ। ਸਾਰੀਆਂ ਸ਼ਿਕਾਇਤਾਂ ਦੀ ਜਾਂਚ ਕਰਨ ਲਈ ਇਕ ਜਾਂਚ ਪ੍ਰਣਾਲੀ ਹੋਵੇਗੀ।"

ਇਹ ਵੀ ਪੜ੍ਹੋ: ਵਕੀਲਾਂ ਦੀ ਗ਼ੈਰ-ਮੌਜੂਦਗੀ ਕਾਰਨ 63 ਲੱਖ ਮਾਮਲਿਆਂ ਵਿਚ ਹੋਈ ਦੇਰੀ: CJI ਚੰਦਰਚੂੜ

ਮੁੱਖ ਮੰਤਰੀ ਨੇ ਪੱਛਮੀ ਬੰਗਾਲ ਵਿਚ ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਲੋਕਾਂ ਤੱਕ ਪਹੁੰਚਣ ਲਈ ਟੀਐਮਸੀ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਅਤੇ ਸੂਬਾ ਪ੍ਰਧਾਨ ਸੁਬਰਤ ਬਖਸ਼ੀ ਦੀ ਮੌਜੂਦਗੀ ਵਿਚ ‘ਦੀਦੀਰ ਸੁਰੱਖਿਆ ਕਵਚ’ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ।