ਕਾਂਗਰਸ ਦੀ ਇੱਕ ਹੋਰ ਯਾਤਰਾ ਸ਼ੁਰੂ, ਇਸ ਵਾਰ ਕਰਨਾਟਕਾ 'ਚ 

ਏਜੰਸੀ

ਖ਼ਬਰਾਂ, ਰਾਜਨੀਤੀ

ਯਾਤਰਾ ਦਾ ਨਾਂਅ 'ਪ੍ਰਜਾ ਧਵਨੀ ਯਾਤਰਾ', ਵਿਧਾਨ ਸਭਾ ਚੋਣਾਂ ਲਈ ਤਿਆਰੀ  

Image

 

ਬੈਂਗਲੁਰੂ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਅਤੇ ਸੂਬਾ ਕਾਂਗਰਸ ਪ੍ਰਧਾਨ ਡੀ.ਕੇ. ਸ਼ਿਵਕੁਮਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪਾਰਟੀ ਦੀ 'ਪ੍ਰਜਾ ਧਵਨੀ ਯਾਤਰਾ' ਦੀ ਸ਼ੁਰੂਆਤ ਕੀਤੀ। ਦੋਵੇਂ ਆਗੂ ਵੱਖ-ਵੱਖ ਬੱਸਾਂ ਵਿੱਚ ਯਾਤਰਾ ਲਈ ਰਵਾਨਾ ਹੋਏ।

ਸੀਨੀਅਰ ਕਾਂਗਰਸ ਨੇਤਾ ਸਿੱਧਰਮਈਆ ਦੀ ਅਗਵਾਈ ਵਾਲੀ ਟੀਮ ਉੱਤਰੀ ਕਰਨਾਟਕ ਖੇਤਰ ਦੇ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰੇਗੀ, ਜਦਕਿ ਸ਼ਿਵਕੁਮਾਰ ਦੱਖਣੀ ਜ਼ਿਲ੍ਹਿਆਂ ਦੇ ਲੋਕਾਂ ਨਾਲ ਗੱਲਬਾਤ ਕਰਨਗੇ।

ਸਿੱਧਰਮਈਆ ਦੀ ਅਗਵਾਈ ਵਿੱਚ 35 ਆਗੂਆਂ ਦੀ ਟੀਮ ਨੇ ਬਿਦਰ ਜ਼ਿਲ੍ਹੇ ਦੇ ਬਸਵਕਲਿਆਣ ਤੋਂ ਯਾਤਰਾ ਦੀ ਸ਼ੁਰੂਆਤ ਕੀਤੀ। ਉੱਥੇ ਇੱਕ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਸਿੱਧਰਮਈਆ 12ਵੀਂ ਸਦੀ ਦੇ ਸਮਾਜ ਸੁਧਾਰਕ ਬਸਵੇਸ਼ਵਰ ਦੀ ਮੂਰਤੀ 'ਤੇ ਸ਼ਰਧਾਂਜਲੀ ਭੇਟ ਕਰਨਗੇ।

ਇਸ ਦੌਰਾਨ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕੋਲਾਰ ਜ਼ਿਲ੍ਹੇ ਦੇ ਮੂਲਬਾਗਲ ਤੋਂ ਕੁਡੂਮਲਾਈ ਸਥਿਤ ਪ੍ਰਾਚੀਨ ਗਣਪਤੀ ਮੰਦਰ 'ਚ ਪੂਜਾ ਕਰਨ ਤੋਂ ਬਾਅਦ ਯਾਤਰਾ ਦੀ ਸ਼ੁਰੂਆਤ ਕੀਤੀ।

ਸ਼ਿਵਕੁਮਾਰ ਨੇ ਟਵੀਟ ਕੀਤਾ, ''ਮੁਲਬਗਲ ਦੇ ਕੁਡੂਮਲਾਈ 'ਚ ਗਣਪਤੀ ਦੀ ਪੂਜਾ ਕੀਤੀ। ਮੈਂ ਪ੍ਰਾਰਥਨਾ ਕੀਤੀ ਕਿ ‘ਪ੍ਰਜਾ ਧਵਨੀ ਯਾਤਰਾ’ ਬਿਨਾਂ ਕਿਸੇ ਰੁਕਾਵਟ ਦੇ ਅੱਗੇ ਵਧਦੀ ਰਹੇ।"

ਅਗਲੇ ਕੁਝ ਮਹੀਨਿਆਂ ਵਿੱਚ ਕਰਨਾਟਕ ਵਿੱਚ ਵਿਧਾਨ ਸਭਾ ਚੋਣਾਂ ਦਾ ਪ੍ਰਸਤਾਵ ਹੈ।