ਜਲੰਧਰ ਲੋਕ ਸਭਾ ਜ਼ਿਮਨੀ ਚੋਣ: ਮਾਇਆਵਤੀ ਤੈਅ ਕਰਨਗੇ ਅਕਾਲੀ ਦਲ-ਬਸਪਾ ਗਠਜੋੜ ਦਾ ਉਮੀਦਵਾਰ
ਸ਼੍ਰੋਮਣੀ ਅਕਾਲੀ ਦਲ-ਬਸਪਾ ਵਲੋਂ ਇਕੱਠਿਆਂ ਲੜੀ ਜਾਵੇਗੀ ਚੋਣ
ਚੰਡੀਗੜ੍ਹ: ਬਹੁਜਨ ਸਮਾਜ ਪਾਰਟੀ ਦੀ ਸੂਬਾ ਪੱਧਰੀ ਮੰਥਨ ਮੀਟਿੰਗ ਸੂਬਾ ਕੇਂਦਰੀ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਵਾਲ ਦੀ ਅਗਵਾਈ ਵਿਚ ਹੋਈ, ਜਿਸ ਵਿਚ ਲਾਗਾਤਾਰ ਛੇ ਘੰਟੇ ਮੰਥਨ ਹੋਇਆ। ਮੀਟਿੰਗ ਤਹਿਤ ਸੂਬੇ ਦੀਆਂ 117 ਵਿਧਾਨ ਸਭਾ ਵਿਚ ਸੰਗਠਨ ਦੀ ਚੁਸਤ ਦਰੁਸਤ ਤੇ ਮਜ਼ਬੂਤੀ ਲਈ ਅਹਿਮ ਵਿਚਾਰਾਂ ਹੋਈਆਂ। ਜਾਰੀ ਪ੍ਰੈਸ ਨੋਟ ਵਿਚ ਲੋਕ ਸਭਾ ਜਲੰਧਰ ਦੀ ਉਪ ਚੋਣ ਦੇ ਮੁੱਦੇ ਦੇ ਬੈਨੀਵਾਲ ਨੇ ਕਿਹਾ ਕਿ ਬਸਪਾ ਅਕਾਲੀ ਦਲ ਗਠਜੋੜ ਦੇ ਉਮੀਦਵਾਰ ’ਤੇ ਅੰਤਿਮ ਫੈਸਲਾ ਮਾਇਆਵਤੀ ਕਰਨਗੇ, ਇਹ ਉਮੀਦਵਾਰ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਆਪਸੀ ਸਹਿਮਤੀ ਨਾਲ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਰਵੀਨਾ ਟੰਡਨ ਨੂੰ ਮਿਲਿਆ ਪਦਮ ਸ਼੍ਰੀ ਪੁਰਸਕਾਰ, ਜਾਣੋ ਅਦਾਕਾਰਾ ਦੀ ਜ਼ਿੰਦਗੀ ਬਾਰੇ ਅਣਸੁਣੇ ਕਿੱਸੇ
ਦੋਵੇਂ ਦਲ ਆਪਸੀ ਸਹਿਮਤੀ ਤੇ ਪੂਰਨ ਸਹਿਯੋਗ ਵਿਚ ਹਨ ਕਿ ਜਲੰਧਰ ਲੋਕ ਸਭਾ ਉਪ ਚੋਣ ਵਿਚ ਇਕ ਦੂਜੇ ਦਾ ਭਰਪੂਰ ਸਮਰਥਨ ਕਰਨਗੇ, ਉਮੀਦਵਾਰ ਆਪਸੀ ਸਹਿਮਤੀ ਨਾਲ ਕਿਸੀ ਵੀ ਪਾਰਟੀ ਦਾ ਹੋਵੇ। ਬੈਨੀਵਾਲ ਨੇ ਸਪੱਸ਼ਟ ਕੀਤਾ ਕਿ ਬਸਪਾ ਦਾ ਅਕਾਲੀ ਦਲ ਨਾਲ ਗਠਜੋੜ ਲੰਬਾ ਚਲੇਗਾ ਅਤੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰਖਦਿਆਂ ਹੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਜੋਰ ਸ਼ੋਰ ਨਾਲ ਯੋਜਨਾਬੰਦੀ ਕੀਤੀ ਗਈ ਹੈ। ਇਸ ਤਹਿਤ ਲੀਡਰਸ਼ਿਪ ਦੇ ਕੰਮ ਨੂੰ ਵੰਡਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Amazon Prime Video 'ਤੇ ਸਟ੍ਰੀਮ ਹੋਵੇਗਾ ਦੂਰਦਰਸ਼ਨ ਦਾ ਕੰਟੈਂਟ!
ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਰਾਸ਼ਟਰੀ ਪੱਧਰ ’ਤੇ ਮਾਇਆਵਤੀ ਜੀ ਦੇ ਨਿਰਦੇਸ਼ਾਂ ਵਿਚ ਪਿੰਡ-ਪਿੰਡ ਚਲੋ ਅਭਿਆਨ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ, ਜਿਸ ਤਹਿਤ ਪਹਿਲੇ ਪੜਾਅ ਵਿੱਚ ਪੰਜਾਬ ਵਿੱਚ ਹਰੇਕ ਵਿਧਾਨ ਸਭਾ ਵਿਚ 50/50 ਪਿੰਡਾਂ ਵਿਚ ਬਸਪਾ ਦਾ ਸੰਗਠਨ ਮਜ਼ਬੂਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਾ ਚੁੱਕੀ ਹੈ। ਜਿਸਦੀ ਅਗਲੀ ਯੋਜਨਾਬੰਦੀ ਤਹਿਤ ਸੂਬਾ ਪੱਧਰੀ ਕਾਰਜਕਾਰਨੀ ਦੀ ਮੀਟਿੰਗ 8 ਅਪ੍ਰੈਲ ਨੂੰ ਜਲੰਧਰ ਦਫਤਰ ਵਿਖੇ ਬੁਲਾਈ ਗਈ ਹੈ।