ਕਰਨਾਟਕ ਦੀ ਕਾਂਗਰਸ-ਜੇਡੀਐਸ ਸਰਕਾਰ ਡੂੰਘੇ ਸੰਕਟ 'ਚ

ਏਜੰਸੀ

ਖ਼ਬਰਾਂ, ਰਾਜਨੀਤੀ

14 ਵਿਧਾਇਕਾਂ ਨੇ ਦਿਤਾ ਅਸਤੀਫ਼ਾ, ਰਾਜਪਾਲ ਨਾਲ ਮੁਲਾਕਾਤ

Karnataka Alliance in Crisis

ਬੈਂਗਲੁਰੂ: ਕਰਨਾਟਕ ਵਿਚ ਸੱਤਾਧਿਰ ਕਾਂਗਰਸ-ਜੇਡੀਐਸ ਗਠਜੋੜ ਸਰਕਾਰ ਦੇ 14 ਵਿਧਾਇਕਾਂ ਨੇ ਵਿਧਾਨ ਸਭਾ ਸਪੀਕਰ ਨੂੰ ਅਪਣਾ ਅਸਤੀਫ਼ਾ ਸੌਂਪ ਦਿਤਾ ਹੈ ਜਿਸ ਕਾਰਨ 13 ਮਹੀਨੇ ਪੁਰਾਣੀ ਐਚ ਡੀ ਕੁਮਾਰਸਵਾਮੀ ਦੀ ਅਗਵਾਈ ਵਾਲੀ ਸਰਕਾਰ ਦੀ ਸਥਿਤਰਾ ਦਾ ਸੰਕਟ ਡੂੰਘਾ ਹੋ ਗਿਆ ਹੈ। ਜੇ ਇਨ੍ਹਾਂ ਵਿਧਾਇਕਾਂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਜਾਂਦਾ ਹੈ ਤਾਂ ਸੱਤਾਧਿਰ ਗਠਜੋੜ 224 ਮੈਂਬਰੀ ਵਿਧਾਨ ਸਭਾ ਵਿਚ ਬਹੁਮਤ ਗਵਾ ਲਵੇਗਾ ਕਿਉਂਕਿ ਗਠਜੋੜ ਦੇ ਵਿਧਾਇਕਾਂ ਦੀ ਗਿਣਤੀ ਘੱਟ ਕੇ 104 ਹੋ ਜਾਵੇਗੀ।

ਉਧਰ, ਭਾਜਪਾ ਦੇ 105 ਵਿਧਾਇਕ ਹਨ। ਕਾਂਗਰਸ ਦੇ ਅੱਠ ਅਤੇ ਜੇਡੀਐਸ ਦੇ ਤਿੰਨ ਵਿਧਾਇਕ ਪਹਿਲਾਂ ਵਿਧਾਨ ਸਭਾ ਸਪੀਕਰ ਦੇ ਦਫ਼ਤਰ ਵਿਚ ਪੁੱਜੇ ਅਤੇ ਬਾਅਦ ਵਿਚ ਰਾਜ ਭਵਨ ਜਾ ਕੇ ਰਾਜਪਾਲ ਬਜੂਭਾਈ ਵਾਲਾ ਨਾਲ ਮੁਲਾਕਾਤ ਕੀਤੀ। ਦਰਅਸਲ, ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਰਾਜ ਵਿਚ ਭਾਜਪਾ ਦੇ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਗਠਜੋੜ ਸਰਕਾਰ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਸਨ। ਵਿਧਾਨ ਸਭਾ ਸਪੀਕਰ ਰਮੇਸ਼ ਕੁਮਾਰ ਅਪਣੇ ਦਫ਼ਤਰ ਵਿਚ ਨਹੀਂ ਸਨ ਜਦ ਵਿਧਾਇਕ ਉਥੇ ਪਹੁੰਚੇ ਹਾਲਾਂਕਿ ਉਨ੍ਹਾਂ ਅਸਤੀਫ਼ਿਆਂ ਦੀ ਪੁਸ਼ਟੀ ਕੀਤੀ ਅਤੇ ਕਿਹਾ, 'ਸਰਕਾਰ ਡਿੱਗੇਗੀ ਜਾਂ ਬਰਕਾਰ ਰਹੇਗੀ, ਇਸ ਦਾ ਫ਼ੈਸਲਾ ਵਿਧਾਨ ਸਭਾ ਵਿਚ ਹੋਵੇਗਾ। 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦ ਵਿਧਾਇਕ ਅਪਣਾ ਅਸਤੀਫ਼ਾ ਦੇਣ ਲਈ ਉਥੇ ਗਏ ਤਾਂ ਵਿਧਾਨ ਸਭਾ ਸਪੀਕਰ ਰਮੇਸ਼ ਕੁਮਾਰ ਅਪਣੇ ਦਫ਼ਤਰ 'ਚ ਨਹੀਂ ਸਨ। ਬਾਅਦ ਵਿਚ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ, ''14 ਵਿਧਾਇਕਾਂ ਨੇ ਅਸਤੀਫ਼ਾ ਪੱਤਰ ਦਿਤਾ ਹੈ। ਮੈਂ ਅਧਿਕਾਰੀਆਂ ਨੂੰ ਪੱਤਰ ਲੈਣ ਮਗਰੋਂ ਰਸੀਦ ਪ੍ਰਾਪਤ ਕਰ ਲਈ ਸੀ। ਸੋਮਵਾਰ ਨੂੰ ਮੇਰਾ ਪਹਿਲਾਂ ਤੋਂ ਮਿੱਥਿਆ ਪ੍ਰੋਗਰਾਮ ਹੈ, ਇਸ ਲਈ ਮੰਗਲਵਾਰ ਨੂੰ ਦਫ਼ਤਰ ਜਾਵਾਂਗਾ ਅਤੇ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕਰਾਂਗਾ।''

ਅਸਤੀਫ਼ਾ ਦੇਣ ਸਪੀਕਰ ਦੇ ਦਫ਼ਤਰ ਪਹੁੰਚੇ  ਵਿਧਾਇਕਾਂ 'ਚ ਕਾਂਗਰਸ ਦੇ ਰਮੇਸ਼ ਜਾਰਕੀਹੋਲੀ (ਗੋਕਕ), ਪ੍ਰਤਾਪ ਗੌੜਾ ਪਾਟਿਲ (ਮਾਸਕੀ, ਸ਼ਿਵਰਾਮ ਹੇਬਾਰ (ਯੇਲਾਪੁਰ), ਮਹੇਸ਼ ਕੁਮਾਥਲੀ (ਹਿਰੇਕੇਰੂਰ), ਬਿਰਾਤਿਬਾਸਵਰਾਜ (ਕੇ ਆਰ ਪੁਰਮ), ਐਸ ਟੀ ਸੋਮਾ ਸ਼ੇਖਰ (ਯਸ਼ਵੰਤਪੁਰ) ਅਤੇ ਰਾਮਲਿੰਗ ਰੈਡੀ (ਬੀਟੀਐਮ ਲੇਆਊਟ) ਸ਼ਾਮਲ ਹਨ। ਜੇਡੀ (ਐਸ)  ਦੇ ਵਿਧਾਇਕ ਏ ਐਚ ਵਿਸ਼ਵਨਾਥ (ਹੁੰਸੁਰ), ਨਾਰਾਇਨ ਗੌੜਾ (ਕੇ ਆਰ ਪੇਟ) ਅਤੇ ਗੋਪਾਲੈਯਾ (ਮਹਾਂਲਕਸ਼ਮੀ ਲੇਆਊਟ) ਸ਼ਾਮਲ ਹਨ। ਏ ਐਚ ਵਿਸ਼ਵਨਾਥ ਨੇ ਹਾਲ ਹੀ ਵਿਚ ਪਾਰਟੀ ਦੀ ਸੂਬਾ ਪ੍ਰਧਾਨਗੀ ਤੋਂ ਅਸਤੀਫ਼ਾ ਦਿਤਾ ਸੀ।

ਆਖ਼ਰੀ ਕੋਸ਼ਿਸ਼ ਵਜੋਂ ਮੰਤਰੀ ਡੀ ਕੇ ਸ਼ਿਵਕੁਮਾਰ ਨੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ। 224 ਮੈਂਬਰੀ ਵਿਧਾਨ ਸਭਾ 'ਚ ਸੱਤਾਧਾਰੀ ਗਠਜੋੜ ਦੀ ਗਿਣਤੀ ਸਪੀਕਰ ਤੋਂ ਬਿਨਾਂ 118 (ਕਾਂਗਰਸ-78, ਜੇਡੀ (ਐਸ)-37, ਬੀਐਸਪੀ-1 ਅਤੇ ਆਜ਼ਾਦ-2) ਹੈ। ਸਦਨ 'ਚ ਭਾਜਪਾ ਦੇ 105 ਵਿਧਾਇਕ ਹਨ। ਸਰਕਾਰ ਬਣਾਉਣ ਲਈ 113 ਸੀਟਾਂ ਦੀ ਜ਼ਰੂਰਤ ਹੈ। ਪ੍ਰਤਾਪ ਗੌੜਾ ਪਾਟਿਲ (ਮਾਸਕੀ, ਸ਼ਿਵਰਾਮ ਹੇਬਾਰ (ਯੇਲਾਪੁਰ), ਮਹੇਸ਼ ਕੁਮਾਥਲੀ (ਹਿਰੇਕੇਰੂਰ), ਬਿਰਾਤਿਬਾਸਵਰਾਜ (ਕੇ ਆਰ ਪੁਰਮ), ਐਸ ਟੀ ਸੋਮਾ ਸ਼ੇਖਰ (ਯਸ਼ਵੰਤਪੁਰ) ਅਤੇ ਰਾਮਲਿੰਗ ਰੈਡੀ (ਬੀਟੀਐਮ ਲੇਆਊਟ) ਸ਼ਾਮਲ ਹਨ।

ਜੇਡੀ (ਐਸ)  ਦੇ ਵਿਧਾਇਕ ਏ ਐਚ ਵਿਸ਼ਵਨਾਥ (ਹੁੰਸੁਰ), ਨਾਰਾਇਨ ਗੌੜਾ (ਕੇ ਆਰ ਪੇਟ) ਅਤੇ ਗੋਪਾਲੈਯਾ (ਮਹਾਂਲਕਸ਼ਮੀ ਲੇਆਊਟ) ਸ਼ਾਮਲ ਹਨ। ਏ ਐਚ ਵਿਸ਼ਵਨਾਥ ਨੇ ਹਾਲ ਹੀ ਵਿਚ ਪਾਰਟੀ ਦੀ ਸੂਬਾ ਪ੍ਰਧਾਨਗੀ ਤੋਂ ਅਸਤੀਫ਼ਾ ਦਿਤਾ ਸੀ। ਆਖ਼ਰੀ ਕੋਸ਼ਿਸ਼ ਵਜੋਂ ਮੰਤਰੀ ਡੀ ਕੇ ਸ਼ਿਵਕੁਮਾਰ ਨੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ। 224 ਮੈਂਬਰੀ ਵਿਧਾਨ ਸਭਾ 'ਚ ਸੱਤਾਧਾਰੀ ਗਠਜੋੜ ਦੀ ਗਿਣਤੀ ਸਪੀਕਰ ਤੋਂ ਬਿਨਾਂ 118 (ਕਾਂਗਰਸ-78, ਜੇਡੀ (ਐਸ)-37, ਬੀਐਸਪੀ-1 ਅਤੇ ਆਜ਼ਾਦ-2) ਹੈ। ਸਦਨ 'ਚ ਭਾਜਪਾ ਦੇ 105 ਵਿਧਾਇਕ ਹਨ। ਸਰਕਾਰ ਬਣਾਉਣ ਲਈ 113 ਸੀਟਾਂ ਦੀ ਜ਼ਰੂਰਤ ਹੈ।