ਭਾਜਪਾ ਸਰਕਾਰ ਦੇ 100 ਦਿਨਾਂ ਦਾ ਜਸ਼ਨ 'ਬਰਬਾਦੀ ਦੇ ਜਸ਼ਨ' ਦੀ ਤਰ੍ਹਾਂ : ਪ੍ਰਿਯੰਕਾ

ਏਜੰਸੀ

ਖ਼ਬਰਾਂ, ਰਾਜਨੀਤੀ

ਪ੍ਰਿਯੰਕਾ ਨੇ ਕਿਹਾ ਕਿ ਮੋਦੀ ਸਰਕਾਰ ਅਪਣੇ 100 ਦਿਨਾਂ ਦਾ ਜਸ਼ਨ ਮਨਾ ਰਹੀ ਹੈ, ਜੋ ਕਈ ਉਦਯੋਗਿਕ ਖੇਤਰਾਂ ਲਈ 'ਬਰਬਾਦੀ ਦਾ ਜਸ਼ਨ' ਦੀ ਤਰ੍ਹਾਂ ਹੈ।

Priyanka Gandhi

ਨਵੀਂ ਦਿੱਲੀ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਅਪਣੇ ਦੂਜੇ ਕਾਰਜਕਾਲ ਦੇ 100 ਦਿਨ ਪੂਰੇ ਹੋਣ 'ਤੇ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੀ ਭਾਜਪਾ ਸਰਕਾਰ ਨੂੰ ਆਰਥਕ ਅਸਲੀਅਤ 'ਤੇ ਪਰਦਾ ਪਾਉਣ ਦੀ ਬਜਾਇ ਅਰਥ ਵਿਵਸਥਾ 'ਚ ਭਰੋਸਾ ਬਣਾਉਣ ਲਈ ਕੰਮ ਕਰਨਾ ਚਾਹੀਦਾ। ਪ੍ਰਿਯੰਕਾ ਨੇ ਕਿਹਾ ਕਿ ਮੋਦੀ ਸਰਕਾਰ ਅਪਣੇ 100 ਦਿਨਾਂ ਦਾ ਜਸ਼ਨ ਮਨਾ ਰਹੀ ਹੈ, ਜੋ ਕਈ ਉਦਯੋਗਿਕ ਖੇਤਰਾਂ ਲਈ 'ਬਰਬਾਦੀ ਦਾ ਜਸ਼ਨ' ਦੀ ਤਰ੍ਹਾਂ ਹੈ।

ਪ੍ਰਿਯੰਕਾ ਨੇ ਸਨਿਚਰਵਾਰ ਟਵੀਟ ਕਰ ਕੇ ਕਿਹਾ,''ਭਾਜਪਾ ਸਰਕਾਰ 100 ਦਿਨ ਦਾ ਜਸ਼ਨ ਮਨਾਉਣ ਜਾ ਰਹੀ ਹੈ ਪਰ ਆਟੋ ਸੈਕਟਰ, ਟਰਾਂਸਪੋਰਟ ਸੈਕਟਰ, ਮਾਈਨਿੰਗ ਸੈਕਟਰ ਨੂੰ ਤਾਂ ਇਹ ਜਸ਼ਨ ਬਰਬਾਦੀ ਵਰਗਾ ਲੱਗੇਗਾ। ਹਰ ਸੈਕਟਰ ਤੋਂ ਇਕ ਤੋਂ ਬਾਅਦ ਇਕ ਪਲਾਂਟ ਬੰਦ ਹੋਣੇ ਅਤੇ ਨੌਕਰੀਆਂ ਜਾਣ ਦੀ ਖ਼ਬਰ ਆ ਰਹੀ ਹੈ। ਸਮਾਂ ਜਸ਼ਨ ਮਨਾਉਣ ਦੀ ਬਜਾਇ ਅਰਥ ਵਿਵਸਥਾ 'ਚ ਭਰੋਸਾ ਬਣਾਉਣ ਦਾ ਹੈ। ਕੀ ਸਰਕਾਰ ਕੋਲ ਇਹ ਸੱਚ ਸਵੀਕਾਰ ਕਰਨ ਦੀ ਹਿੰਮਤ ਹੈ?''

 


 

 ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਨਿਊਜ਼ ਚੈਨਲ 'ਚ ਚੱਲ ਰਹੀ ਖ਼ਬਰ ਦਾ ਵੀਡੀਉ ਵੀ ਪੋਸਟ ਕੀਤਾ ਹੈ, ਜਿਸ 'ਚ ਕਿਹਾ ਜਾ ਰਿਹਾ ਹੈ ਕਿ ਸਰਕਾਰੀ ਅੰਕੜਿਆਂ ਅਨੁਸਾਰ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਾਧਾ ਦਰ ਲਗਾਤਾਰ ਘੱਟ ਰਹੀ ਹੈ। ਦੇਸ਼ ਸਭ ਤੋਂ ਵੱਡੇ ਆਰਥਕ ਸੰਕਟ ਨਾਲ ਜੂਝ ਰਿਹਾ ਹੈ। ਆਟੋ ਸੈਕਟਰ ਵਿਚ ਆ ਰਹੀ ਭਾਰੀ ਗਿਰਾਵਟ ਕਾਰਨ ਪਲਾਂਟ ਬੰਦ ਕਰਨੇ ਪੈ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।