ਮੋਰਬੀ ਪੁਲ ਹਾਦਸੇ ਨੇ ਗੁਜਰਾਤ ਨੂੰ ਸ਼ਰਮਸਾਰ ਕਰ ਦਿੱਤਾ ਪਰ ਸਰਕਾਰ ਵਲੋਂ ਕਿਸੇ ਨੇ ਵੀ ਮੁਆਫ਼ੀ ਨਹੀਂ ਮੰਗੀ : ਪੀ. ਚਿਦੰਬਰਮ 

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ-  ਗੁਜਰਾਤ ਵਿੱਚ ਦਿੱਲੀ ਤੋਂ ਚੱਲਦੀ ਹੈ ਸਰਕਾਰ

Morbi bridge accident has shamed Gujarat but no govt. official has apologized : P. Chidambaram

ਨਵੀਂ ਦਿੱਲੀ : ਗੁਜਰਾਤ 'ਚ ਮੋਰਬੀ ਪੁਲ ਹਾਦਸੇ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਮੋਰਬੀ ਪੁਲ ਡਿੱਗਣ ਦੀ ਘਟਨਾ ਨੇ ਗੁਜਰਾਤ ਦਾ ਨਾਂ ਸ਼ਰਮਸਾਰ ਕੀਤਾ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅੱਜ ਤੱਕ ਸਰਕਾਰ ਵਲੋਂ ਕਿਸੇ ਨੇ ਵੀ ਇਸ ਪੁਲ ਹਾਦਸੇ ਲਈ ਮੁਆਫ਼ੀ ਨਹੀਂ ਮੰਗੀ ਅਤੇ ਨਾ ਹੀ ਕਿਸੇ ਨੇ ਇਸ ਦੀ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦਿੱਤਾ ਹੈ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੋਏ ਪੁਲ ਹਾਦਸੇ 'ਚ 135 ਲੋਕਾਂ ਦੀ ਮੌਤ ਹੋ ਗਈ ਸੀ।  ਪੀ ਚਿਦੰਬਰਮ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ, ਗੁਜਰਾਤ ਦੀ ਸਰਕਾਰ ਉੱਥੋਂ ਦੇ ਮੁੱਖ ਮੰਤਰੀ ਨਹੀਂ ਚਲਾਉਂਦੇ ਸਗੋਂ ਦਿੱਲੀ ਤੋਂ ਸੰਭਾਲਿਆ ਜਾਂਦਾ ਹੈ। ਇਸ ਦੌਰਾਨ ਚਿਦੰਬਰਮ ਨੇ ਆਮ ਆਦਮੀ ਪਾਰਟੀ 'ਤੇ ਵੀ ਨਿਸ਼ਾਨਾ ਸਾਧਿਆ।

ਜੇਕਰ ਤੁਸੀਂ ਦਿੱਲੀ ਦੀ ਹਵਾ ਦੀ ਗੁਣਵੱਤਾ 'ਤੇ ਵਿਸ਼ਵਾਸ ਕਰਦੇ ਹੋ, ਤਾਂ ਤੁਸੀਂ ਗੁਜਰਾਤ ਵਿੱਚ ਅਰਵਿੰਦ ਕੇਜਰੀਵਾਲ ਨੂੰ ਵੋਟ ਨਹੀਂ ਦੇਵੋਗੇ। ਦੱਸ ਦੇਈਏ ਕਿ ਗੁਜਰਾਤ ਵਿਚ ਚੋਣਾਂ ਦੋ ਪੜਾਵਾਂ ਵਿਚ ਹੋ ਰਹੀਆਂ ਹਨ। ਪਹਿਲਾ ਗੇੜ ਇੱਕ ਦਸੰਬਰ ਜਦਕਿ ਦੂਜਾ ਪੰਜ ਦਸੰਬਰ ਨੂੰ ਹੈ ਅਤੇ ਇਨ੍ਹਾਂ ਚੋਣਾਂ ਦੇ ਨਤੀਜੇ ਅੱਠ ਦਸੰਬਰ ਨੂੰ ਐਲਾਨੇ ਜਾਣਗੇ।

Related Stories