ਕੁੱਝ ਲੋਕ ਇੰਨੇ ਨਕਾਰਾਤਮਕ ਹਨ ਕਿ ਉਹ ਦੇਸ਼ ਵਿਚ ਕੁੱਝ ਵੀ ਚੰਗਾ ਹੁੰਦਾ ਨਹੀਂ ਦੇਖਣਾ ਚਾਹੁੰਦੇ: ਪ੍ਰਧਾਨ ਮੰਤਰੀ ਮੋਦੀ

ਏਜੰਸੀ

ਖ਼ਬਰਾਂ, ਰਾਜਨੀਤੀ

ਪ੍ਰਧਾਨ ਮੰਤਰੀ ਰਾਜਸਮੰਦ ਦੇ ਨਾਥਦੁਆਰਾ ਵਿਖੇ ਵੱਖ-ਵੱਖ ਯੋਜਨਾਵਾਂ ਦਾ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।

PM Modi in Rajasthan

 

ਜੈਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਵਿਚ ਕੁੱਝ ਲੋਕ ਇੰਨੀ ਨਕਾਰਾਤਮਕਤਾ ਨਾਲ ਭਰੇ ਹੋਏ ਹਨ ਕਿ ਉਹ ਕੁੱਝ ਵੀ ਚੰਗਾ ਹੁੰਦਾ ਨਹੀਂ ਦੇਖਣਾ ਚਾਹੁੰਦੇ ਅਤੇ ਹਰ ਚੀਜ਼ ਨੂੰ ਵੋਟਾਂ ਦੇ ਸਹਾਰੇ ਤੋਲਦੇ ਹਨ । ਉਹ ਕਦੇ ਵੀ ਦੇਸ਼ ਦੇ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਯੋਜਨਾ ਨਹੀਂ ਬਣਾ ਪਾਉਂਦੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਸੂਬੇ ਦੇ ਵਿਕਾਸ ਰਾਹੀਂ ਦੇਸ਼ ਦੇ ਵਿਕਾਸ ਦੇ ਮੰਤਰ ਵਿਚ ਵਿਸ਼ਵਾਸ ਰੱਖਦੀ ਹੈ। ਪ੍ਰਧਾਨ ਮੰਤਰੀ ਰਾਜਸਮੰਦ ਦੇ ਨਾਥਦੁਆਰਾ ਵਿਖੇ ਵੱਖ-ਵੱਖ ਯੋਜਨਾਵਾਂ ਦਾ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।

ਇਹ ਵੀ ਪੜ੍ਹੋ: ਲੁਧਿਆਣਾ 'ਚ ਵੱਡਾ ਹਾਦਸਾ, ਆਪਸ 'ਚ ਟਕਰਾਏ 3 ਵਾਹਨ, 15 ਲੋਕ ਜ਼ਖ਼ਮੀ 

ਕਿਸੇ ਦਾ ਨਾਂ ਲਏ ਬਿਨਾਂ ਮੋਦੀ ਨੇ ਕਿਹਾ, ''ਸਾਡੇ ਦੇਸ਼ 'ਚ ਕੁੱਝ ਲੋਕ ਅਜਿਹੀ ਵਿਗੜੀ ਹੋਈ ਵਿਚਾਰਧਾਰਾ ਦਾ ਸ਼ਿਕਾਰ ਹੋ ਗਏ ਹਨ, ਇੰਨੀ ਨਕਾਰਾਤਮਕਤਾ ਨਾਲ ਭਰੇ ਹੋਏ ਹਨ ਕਿ ਉਹ ਦੇਸ਼ 'ਚ ਕੁੱਝ ਚੰਗਾ ਹੁੰਦਾ ਦੇਖਣਾ ਨਹੀਂ ਚਾਹੁੰਦੇ ਅਤੇ ਉਹ ਸਿਰਫ਼ ਵਿਵਾਦ ਪੈਦਾ ਕਰਨਾ ਚਾਹੁੰਦੇ ਹਨ।' ਮੋਦੀ ਨੇ ਕਿਹਾ, “ਤੁਸੀ ਜ਼ਰੂਰ ਕੁੱਝ ਸੁਣਿਆ ਹੋਵੇਗਾ, ਜਿਵੇਂ ਕਿ ਕੁੱਝ ਲੋਕ ਪ੍ਰਚਾਰ ਕਰਦੇ ਹਨ ਕਿ ਆਟਾ ਪਹਿਲਾਂ ਜਾਂ ਡੇਟਾ ਪਹਿਲਾਂ, ਸੜਕ ਪਹਿਲਾਂ ਜਾਂ ਸੈਟੇਲਾਈਟ ਪਹਿਲਾਂ…. ਪਰ ਇਤਿਹਾਸ ਗਵਾਹ ਹੈ ਕਿ ਟਿਕਾਊ ਵਿਕਾਸ ਲਈ, ਤੇਜ਼ ਵਿਕਾਸ ਲਈ, ਬੁਨਿਆਦੀ ਪ੍ਰਬੰਧਾਂ ਦੇ ਨਾਲ-ਨਾਲ ਆਧੁਨਿਕ ਬੁਨਿਆਦੀ ਢਾਂਚਾ ਬਣਾਉਣਾ ਜ਼ਰੂਰੀ ਹੁੰਦਾ ਹੈ”।

ਇਹ ਵੀ ਪੜ੍ਹੋ: ਜਲੰਧਰ ਜ਼ਿਮਨੀ ਚੋਣ: ਕਾਂਗਰਸ ਅਤੇ ਭਾਜਪਾ ਦਾ ਇਲਜ਼ਾਮ, ‘ਆਪ ਨੇ ਬਾਹਰੀ ਲੋਕਾਂ ਨੂੰ ਲਗਾਇਆ ਪੋਲਿੰਗ ਏਜੰਟ’

ਉਨ੍ਹਾਂ ਕਿਹਾ ਕਿ ਜੋ ਲੋਕ ਪੈਰ-ਪੈਰ ’ਤੇ ਹਰ ਚੀਜ਼ ਵੋਟ ਦੇ ਤਰਾਜੂ ਨਾਲ ਤੋਲਦੇ ਹਨ, ਉਹ ਕਦੀ ਦੇਸ਼ ਦੇ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਯੋਜਨਾ ਨਹੀਂ ਬਣਾ ਪਾਉਂਦੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਸਾਡੇ ਦੇਸ਼ ਵਿਚ ਇਸ ਸੋਚ ਕਾਰਨ ਬੁਨਿਆਦੀ ਢਾਂਚੇ ਦੇ ਨਿਰਮਾਣ ਨੂੰ ਪਹਿਲ ਨਹੀਂ ਦਿਤੀ ਗਈ। ਇਸ ਕਾਰਨ ਦੇਸ਼ ਨੂੰ ਬਹੁਤ ਨੁਕਸਾਨ ਹੋਇਆ ਹੈ। ਜੇਕਰ ਪਹਿਲਾਂ ਲੋੜੀਂਦੀ ਗਿਣਤੀ ਵਿਚ ਮੈਡੀਕਲ ਕਾਲਜ ਬਣਾਏ ਗਏ ਹੁੰਦੇ ਤਾਂ ਦੇਸ਼ ਵਿਚ ਡਾਕਟਰਾਂ ਦੀ ਇੰਨੀ ਕਮੀ ਨਾ ਹੁੰਦੀ”।

ਇਹ ਵੀ ਪੜ੍ਹੋ: ਆਰਥਿਕ ਤੰਗੀ ਕਾਰਨ ਮਜ਼ਦੂਰ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਸੂਬੇ ਦੇ ਵਿਕਾਸ ਰਾਹੀਂ ਦੇਸ਼ ਦੇ ਵਿਕਾਸ ਦੇ ਮੰਤਰ ਵਿਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਕਿਹਾ, “ਰਾਜਸਥਾਨ ਦੇਸ਼ ਦੇ ਸੱਭ ਤੋਂ ਵੱਡੇ ਸੂਬਿਆਂ ਵਿਚੋਂ ਇਕ ਹੈ, ਰਾਜਸਥਾਨ ਭਾਰਤ ਦੀ ਬਹਾਦਰੀ, ਭਾਰਤ ਦੀ ਵਿਰਾਸਤ, ਭਾਰਤ ਦੀ ਸੰਸਕ੍ਰਿਤੀ ਦਾ ਧਾਰਨੀ ਹੈ। ਜਿੰਨਾ ਰਾਜਸਥਾਨ ਦਾ ਵਿਕਾਸ ਹੋਵੇਗਾ, ਭਾਰਤ ਦੇ ਵਿਕਾਸ ਦੀ ਓਨੀ ਹੀ ਰਫ਼ਤਾਰ ਵਧੇਗੀ”। ਉਨ੍ਹਾਂ ਕਿਹਾ, ‘‘ਪਿੰਡਾਂ ਨੂੰ ਸੜਕਾਂ ਦੇਣ ਤੋਂ ਇਲਾਵਾ ਭਾਰਤ ਸਰਕਾਰ ਸ਼ਹਿਰਾਂ ਨੂੰ ਆਧੁਨਿਕ ਹਾਈਵੇਅ ਨਾਲ ਜੋੜਨ ਵਿਚ ਵੀ ਲੱਗੀ ਹੋਈ ਹੈ।’’ ਇਸ ਪ੍ਰੋਗਰਾਮ ਵਿਚ ਰਾਜਪਾਲ ਕਲਰਾਜ ਮਿਸ਼ਰਾ, ਮੁੱਖ ਮੰਤਰੀ ਅਸ਼ੋਕ ਗਹਿਲੋਤ, ਵਿਧਾਨ ਸਭਾ ਸਪੀਕਰ ਸੀਪੀ ਜੋਸ਼ੀ ਸਮੇਤ ਕਈ ਲੋਕ ਮੌਜੂਦ ਸਨ।