ਬਾਗ਼ੀ ਵਿਧਾਇਕਾਂ ਨੂੰ ਮਿਲਣ ਮੁੰਬਈ ਪਹੁੰਚੇ ਕਰਨਾਟਕ ਦੇ ਮੰਤਰੀ ਤਾਂ ਲੱਗੇ ‘Go Back’ ਦੇ ਨਾਅਰੇ

ਏਜੰਸੀ

ਖ਼ਬਰਾਂ, ਰਾਜਨੀਤੀ

ਕਾਂਗਰਸ ਆਗੂ ਡੀਕੇ ਸ਼ਿਵਕੁਮਾਰ ਅਤੇ ਜੇਡੀਐਸ ਵਿਧਾਇਕ ਸ਼ਿਵਲਿੰਗੇ ਗੌੜਾ ਮੁੰਬਈ ਪਹੁੰਚ ਚੁੱਕੇ ਹਨ। ਉਹਨਾਂ ਤੋਂ ਇਲਾਵਾ ਸੀਐਮ ਕੁਮਾਰ ਸੁਆਮੀ ਵੀ ਮੁੰਬਈ ਪਹੁੰਚ ਸਕਦੇ ਹਨ।

DK Shivakumar stopped from meeting rebel MLAs

ਮੁੰਬਈ: ਕਰਨਾਟਕ ਦਾ ਸਿਆਸੀ ਡਰਾਮਾ ਹੁਣ ਮੁੰਬਈ ਤੱਕ ਪਹੁੰਚ ਗਿਆ ਹੈ। ਮੁੰਬਈ ਦੇ ਇਕ ਆਲੀਸ਼ਾਨ ਹੋਟਲ ਵਿਚ ਰੁਕੇ ਵਿਧਾਇਕਾਂ ਨੇ ਜਾਨ ਦਾ ਖਤਰਾ ਦੱਸਦੇ ਹੋਏ ਮੁੰਬਈ ਪੁਲਿਸ ਕਮਿਸ਼ਨਰ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਕਾਂਗਰਸ-ਜੇਡੀਐਸ ਵਿਧਾਇਕਾਂ ਨੇ ਇਹ ਵੀ ਕਿਹਾ ਹੈ ਕਿ ਉਹ ਕਰਨਾਟਕ ਸਰਕਾਰ ਦੇ ਕਿਸੇ ਵੀ ਮੰਤਰੀ ਨੂੰ ਨਹੀਂ ਮਿਲਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਕਿਸੇ ਨੂੰ ਵੀ ਹੋਟਲ ਵਿਚ ਨਾ ਆਉਣ ਦਿੱਤਾ ਜਾਵੇ।

ਉੱਥੇ ਹੀ ਦੂਜੇ ਪਾਸੇ ਕਾਂਗਰਸ ਆਗੂ ਡੀਕੇ ਸ਼ਿਵਕੁਮਾਰ ਅਤੇ ਜੇਡੀਐਸ ਵਿਧਾਇਕ ਸ਼ਿਵਲਿੰਗੇ ਗੌੜਾ ਮੁੰਬਈ ਪਹੁੰਚ ਚੁੱਕੇ ਹਨ। ਉਹਨਾਂ ਤੋਂ ਇਲਾਵਾ ਸੀਐਮ ਕੁਮਾਰ ਸੁਆਮੀ ਵੀ ਮੁੰਬਈ ਪਹੁੰਚ ਸਕਦੇ ਹਨ। ਕਰਨਾਟਕ ਦੇ ਮੰਤਰੀ ਡੀਕੇ ਸ਼ਿਵਕੁਮਾਰ ਨੂੰ ਹੋਟਲ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਦੋਂ ਕਰਨਾਟਕ ਦੇ ਮੰਤਰੀ ਬਾਗੀ ਵਿਧਾਇਕਾਂ ਨੂੰ ਮਿਲਣ ਹੋਟਲ ਪਹੁੰਚੇ ਤਾਂ ਉਹਨਾਂ ਵਿਰੁੱਧ ‘Go Back’ ਦੇ ਨਾਅਰੇ ਲਗਾਏ ਗਏ। ਇਸ ਤੋਂ ਬਾਅਦ ਡੀਕੇ ਸ਼ਿਵਕੁਮਾਰ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਸ ਕੋਲ ਕੋਈ ਹਥਿਆਰ ਨਹੀਂ, ਫਿਰ ਵੀ ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਕਿਉਂ ਨਹੀਂ ਹੈ।

 


 

ਡੀਕੇ ਸ਼ਿਵਕੁਮਾਰ ਸੁਆਮੀ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਇੱਥੇ ਇਕ ਕਮਰਾ ਬੁੱਕ ਕੀਤਾ ਹੈ ਅਤੇ ਉਹਨਾਂ ਦੇ ਦੋਸਤ ਇੱਥੇ ਰੁਕੇ ਹਨ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੇ ਦੋਸਤਾਂ ਵਿਚਕਾਰ ਛੋਟੀ ਜਿਹੀ ਸਮੱਸਿਆ ਹੋ ਗਈ ਹੈ। ਇਸ ਦੇ ਨਾਲ ਹੀ ਅੱਜ ਮੁੰਬਈ ਵਿਚ ਰੇਨੀਸੰਸ ਹੋਟਲ ਤੋਂ ਬਾਹਕ ਕਰਨਾਟਕ ਦਾ ਹਾਈ ਵੋਲਟੇਜ਼ ਡਰਾਮਾ ਦੇਖਣ ਨੂੰ ਮਿਲ ਸਕਦਾ ਹੈ। ਕਰਨਾਟਕ ਦੇ ਮੰਤਰੀ ਇੱਥੇ ਵਿਧਾਇਕਾਂ ਨੂੰ ਮਿਲਣ ਪਹੁੰਚੇ ਹਨ ਪਰ ਵਿਧਾਇਕਾਂ ਦੀ ਸ਼ਿਕਾਇਤ ‘ਤੇ ਪਹਿਲਾਂ ਹੀ ਉੱਥੇ ਹਾਈ ਸਕਿਓਰਿਟੀ ਹੈ। ਹੋਟਲ ਤੋਂ ਬਾਹਰ ਭਾਰੀ ਪੁਲਿਸ ਬਲ ਤੈਨਾਤ ਕਰ ਦਿੱਤਾ ਗਿਆ ਹੈ। ਅਜਿਹੇ ਵਿਚ ਕਿਸੇ ਵੀ ਵਿਧਾਇਕ ਤੱਕ ਪਹੁੰਚਣਾ ਮੁਸ਼ਕਿਲ ਹੋਵੇਗਾ।

 


 

ਹੁਣ ਦੇਖਣਾ ਇਹ ਹੋਵੇਗਾ ਕਿ ਕਿਸ ਤਰ੍ਹਾਂ ਕਰਨਾਟਕ ਸਰਕਾਰ ਦੇ ਮੰਤਰੀ ਅਪਣੇ ਬਾਗੀ ਵਿਧਾਇਕਾਂ ਨੂੰ ਮਿਲਦੇ ਹਨ। ਜ਼ਿਕਰਯੋਗ ਹੈ ਕਿ ਕਰਨਾਟਕ ਵਿਚ ਹੁਣ ਤੱਕ ਕਾਂਗਰਸ ਅਤੇ ਜੇਡੀਐਸ ਗਠਜੋੜ ਸਰਕਾਰ ਦੇ 16 ਵਿਧਾਇਕ ਅਸਤੀਫ਼ਾ ਦੇ ਚੁੱਕੇ ਹਨ। ਹਾਲਾਂਕਿ ਮੰਗਲਵਾਰ ਨੂੰ ਸਪੀਕਰ ਨੇ ਇਹਨਾਂ ਵਿਚੋਂ 8 ਅਸਤੀਫ਼ੇ ਨਾ ਮਨਜ਼ੂਰ ਕਰ ਦਿੱਤੇ ਸਨ। ਇਸ ਦੇ ਨਾਲ ਹੀ ਇਸ ਮਾਮਲੇ ਨੂੰ ਲੈ ਕੇ ਰਾਜ ਸਭਾ ਵਿਚ ਵੀ ਹੰਗਾਮਾ ਹੋਇਆ ਸੀ।