ਪਾਰਟੀ ਮੈਨੂੰ ਨਕਾਰਾ ਸਮਝੇਗੀ ਤਾਂ ਪਾਰਟੀ ਛੱਡ ਸਕਦਾ ਹਾਂ ਪਰ BJP 'ਚ ਸ਼ਾਮਲ ਨਹੀਂ ਹੋਵਾਂਗਾ: ਸਿੱਬਲ
ਕਪਿਲ ਸਿੱਬਲ ਨੇ ਸਾਬਕਾ ਕੇਂਦਰੀ ਮੰਤਰੀ ਜੀਤਿਨ ਪ੍ਰਸਾਦ ’ਤੇ ਨਿਸ਼ਾਨਾ ਵਿਨ੍ਹਦਿਆਂ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਭਾਜਪਾ ਵਿਚ ਜਾਣਾ ‘ਪ੍ਰਸਾਦ ਦੀ ਰਾਜਨੀਤੀ ਹੈ’।
ਨਵੀਂ ਦਿੱਲੀ : ਕਾਂਗਰਸ (Congress) ਪਾਰਟੀ ਵਿਚ ਸੰਗਠਨਾਤਮਕ ਪੱਧਰ ’ਤੇ ਥੋੜ੍ਹੇ ਬਹੁਤ ਪ੍ਰਵਰਤਨ ਦੀ ਮੰਗ ਨੂੰ ਲੈ ਕੇ ਪਿਛਲੇ ਸਾਲ ਸੋਨੀਆ ਗਾਂਧੀ (Sonia Gandhi) ਨੂੰ ਚਿੱਠੀ ਲਿਖਣ ਵਾਲੇ 23 ਆਗੂਆਂ ਦੇ ਸਮੂਹ ਵਿਚ ਸ਼ਾਮਲ ਪ੍ਰਮੁੱਖ ਆਗੂ ਕਪਿਲ ਸਿੱਬਲ (Kapil Sibal) ਨੇ ਸਾਬਕਾ ਕੇਂਦਰੀ ਮੰਤਰੀ ਜੀਤਿਨ ਪ੍ਰਸਾਦ (Jitin Prasada) ’ਤੇ ਨਿਸ਼ਾਨਾ ਵਿਨ੍ਹਦਿਆਂ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਭਾਜਪਾ (BJP) ਵਿਚ ਜਾਣਾ ‘ਪ੍ਰਸਾਦ ਦੀ ਰਾਜਨੀਤੀ ਹੈ’।
ਹੋਰ ਪੜ੍ਹੋ: ਲਹਿੰਬਰ ਦੇ ਪਰਵਾਰ ਦਾ ਝਗੜਾ ਕਚਹਿਰੀ ’ਚ ਚਲਾ ਜਾਂਦਾ ਤਾਂ ਪਰਵਾਰ ਦਾ ਟੁਟਣਾ ਤੈਅ ਸੀ: ਮਨੀਸ਼ਾ ਗੁਲਾਟੀ
ਸਿੱਬਲ ਨੇ ਇਹ ਵੀ ਕਿਹਾ ਕਿ ਜੇਕਰ ਜੀਵਨ ਵਿਚ ਕਿਸੇ ਮੋੜ ’ਤੇ ਕਾਂਗਰਸ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰਾ ਵੀ ਮੰਨ ਲਿਆ ਤਾਂ ਵੀ ਉਹ ਪਾਰਟੀ ਛੱਡਣ ’ਤੇ ਵਿਚਾਰ ਕਰ ਸਕਦੇ ਹਨ, ਪਰ ਕਦੇ ਭਾਜਪਾ (BJP) ਵਿਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਅਜਿਹਾ ਉਨ੍ਹਾਂ ਦੀ ਲਾਸ਼ ਨਾਲ ਹੀ ਕੀਤਾ ਜਾ ਸਕਦਾ ਹੈ।
ਹੋਰ ਪੜ੍ਹੋ: ਮੇਰਾ ਕੀ ਕਸੂਰ, ਮੈਂ ਤਾਂ ਅਜੇ ਅੱਖ ਵੀ ਨਹੀਂ ਖੋਲ੍ਹੀ ਮਾਂ, ਬਾਲਟੀ ਵਿਚ ਮਿਲਿਆ ਨਵਜੰਮਿਆ ਬੱਚਾ
ਹੋਰ ਪੜ੍ਹੋ: ਖੇਡਾਂ ’ਚ ਮੱਲਾਂ ਮਾਰਨ ਵਾਲੀ ਅੰਤਰਰਾਸ਼ਟਰੀ ਖਿਡਾਰਨ ਹਰਦੀਪ ਕੌਰ ਖੇਤਾਂ 'ਚ ਮਜ਼ਦੂਰੀ ਕਰਨ ਲਈ ਮਜਬੂਰ
ਸਿੱਬਲ ਨੇ ਕਿਹਾ,‘‘ਜਦੋਂ ਤਕ ਅਸੀਂ ਕਾਂਗਰਸ (Congress) ਵਿਚ ਹਾਂ ਅਤੇ ਕਾਂਗਰਸ ਦੀ ਵਿਚਾਰਧਾਰਾ ਨੂੰ ਅਪਣਾਈ ਬੈਠੇ ਹਾਂ ਉਦੋਂ ਤਕ ਅਸੀਂ 22 ਆਗੂ (ਜੋ 23 ਸਨ) ਅਤੇ ਕਈ ਦੂਜੇ ਵੀ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਮੁੱਦੇ ਚੁਕਦੇ ਰਹਾਂਗੇ।’’ ਉਨ੍ਹਾਂ ਕਿਹਾ ਕਿ ਜੇ ਕਿਸੇ ਮੋੜ ’ਤੇ ਲੀਡਰਸ਼ਿਪ ਮੈਨੂੰ ਕਹਿੰਦੀ ਹੈ ਕਿ ਹੁਣ ਤੇਰੀ ਜ਼ਰੂਰਤ ਨਹੀਂ ਹੈ ਤਾਂ ਮੈਂ ਫ਼ੈਸਲਾ ਕਰਾਂਗਾ ਕਿ ਮੈਨੂੰ ਕੀ ਕਰਨਾ ਹੈ। ਪਰ ਕਦੇ ਵੀ ਭਾਜਪਾ ਵਿਚ ਨਹੀਂ ਜਾਵਾਂਗਾ, ਇਹ ਸਿਰਫ਼ ਮੇਰੀ ਲਾਸ਼ ਨਾਲ ਹੋ ਸਕਦਾ ਹੈ।