ਰਾਸ਼ਟਰਪਤੀ ਚੋਣ ਤੋਂ ਪਹਿਲਾਂ ਵਿਰੋਧੀ ਧਿਰ ਨੂੰ ਲਾਮਬੰਦ ਕਰਨ ਦੀ ਤਿਆਰੀ ’ਚ ਮਮਤਾ ਬੈਨਰਜੀ

ਏਜੰਸੀ

ਖ਼ਬਰਾਂ, ਰਾਜਨੀਤੀ

ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਸਾਂਝੀ ਰਣਨੀਤੀ ਤਿਆਰ ਕਰਨ ਲਈ 15 ਜੂਨ ਨੂੰ ਦਿੱਲੀ ਵਿਚ ਬੁਲਾਈ ਗਈ ਬੈਠਕ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।

Mamata Banerjee Calls For Opposition Meet On Upcoming Presidential Poll


ਕੋਲਕਾਤਾ: ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਸ਼ਟਰਪਤੀ ਚੋਣ ਵਿਚ ਭਾਜਪਾ ਅਤੇ ਐਨਡੀਏ ਨੂੰ ਚੁਣੌਤੀ ਦੇਣ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਮਮਤਾ ਬੈਨਰਜੀ ਨੇ ਸ਼ਨੀਵਾਰ ਨੂੰ ਵਿਰੋਧੀ ਆਗੂਆਂ ਨੂੰ ਪੱਤਰ ਲਿਖ ਕੇ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਸਾਂਝੀ ਰਣਨੀਤੀ ਤਿਆਰ ਕਰਨ ਲਈ 15 ਜੂਨ ਨੂੰ ਦਿੱਲੀ ਵਿਚ ਬੁਲਾਈ ਗਈ ਬੈਠਕ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

Tweet

ਮਮਤਾ ਬੈਨਰਜੀ ਦੇ ਅਧਿਕਾਰਤ ਟਵਿਟਰ ਹੈਂਡਲ ’ਤੇ ਲਿਖਿਆ ਗਿਆ ਕਿ ਸਾਡੇ ਮਾਣਯੋਗ ਪ੍ਰਧਾਨ ਮਮਤਾ ਬੈਨਰਜੀ ਸਾਰੀਆਂ ਪ੍ਰਗਤੀਸ਼ੀਲ ਵਿਰੋਧੀ ਪਾਰਟੀਆਂ ਨੂੰ ਰਾਸ਼ਟਰਪਤੀ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ 15 ਜੂਨ 2022 ਨੂੰ ਦੁਪਹਿਰ 2 ਵਜੇ ਨਵੀਂ ਦਿੱਲੀ ਵਿਚ ਮਿਲਣ ਅਤੇ ਭਵਿੱਖ ਦੀ ਕਾਰਵਾਈ ’ਤੇ ਵਿਚਾਰ ਕਰਨ ਦੀ ਅਪੀਲ ਕਰਦੇ ਹਨ। ਟੀਐਮਸੀ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਰਾਸ਼ਟਰਪਤੀ ਚੋਣਾਂ ਨੇੜੇ ਹੋਣ ਦੇ ਚਲਦਿਆਂ ਮਮਤਾ ਬੈਨਰਜੀ ਰਾਸ਼ਟਰੀ ਰਾਜਧਾਨੀ ਵਿਚ ਸੰਯੁਕਤ ਬੈਠਕ ਵਿਚ ਸ਼ਾਮਲ ਹੋਣ ਲਈ ਵਿਰੋਧੀ ਮੁੱਖ ਮੰਤਰੀਆਂ ਅਤੇ ਆਗੂਆਂ ਤੱਕ ਪਹੁੰਚ ਗਏ ਹਨ। ਭਾਰਤ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਲਈ 18 ਜੁਲਾਈ ਨੂੰ ਵੋਟਿੰਗ ਹੋਵੇਗੀ।


Letter

ਮਮਤਾ ਬੈਨਰਜੀ ਨੇ ਇਹਨਾਂ ਆਗੂਆਂ ਨੂੰ ਲਿਖਿਆ ਪੱਤਰ
1. ਅਰਵਿੰਦ ਕੇਜਰੀਵਾਲ (ਮੁੱਖ ਮੰਤਰੀ, ਦਿੱਲੀ)
2. ਭਗਵੰਤ ਸਿੰਘ ਮਾਨ (ਮੁੱਖ ਮੰਤਰੀ, ਪੰਜਾਬ)
3. ਨਵੀਨ ਪਟਨਾਇਕ (ਮੁੱਖ ਮੰਤਰੀ, ਓਡੀਸ਼ਾ)
4. ਕੇ. ਚੰਦਰਸ਼ੇਖਰ ਰਾਓ (ਮੁੱਖ ਮੰਤਰੀ, ਤੇਲੰਗਾਨਾ)
5. ਐਮ ਕੇ ਸਟਾਲਿਨ (ਮੁੱਖ ਮੰਤਰੀ, ਤਾਮਿਲਨਾਡੂ)
6. ਊਧਵ ਠਾਕਰੇ (ਮੁੱਖ ਮੰਤਰੀ, ਮਹਾਰਾਸ਼ਟਰ)
7. ਹੇਮੰਤ ਸੋਰੇਨ (ਮੁੱਖ ਮੰਤਰੀ, ਝਾਰਖੰਡ)
8. ਪਿਨਰਾਈ ਵਿਜਯਨ (ਮੁੱਖ ਮੰਤਰੀ, ਕੇਰਲ)
9. ਸੋਨੀਆ ਗਾਂਧੀ (ਪ੍ਰਧਾਨ, ਕਾਂਗਰਸ)
10. ਲਾਲੂ ਪ੍ਰਸਾਦ ਯਾਦਵ (ਪ੍ਰਧਾਨ, ਰਾਸ਼ਟਰੀ ਜਨਤਾ ਦਲ)
11. ਡੀ. ਰਾਜਾ (ਸਕੱਤਰ ਜਨਰਲ, ਸੀ.ਪੀ.ਆਈ.)
12. ਸੀਤਾਰਾਮ ਯੇਚੁਰੀ (ਸਕੱਤਰ ਜਨਰਲ, ਸੀਪੀਆਈਐਮ)
13. ਅਖਿਲੇਸ਼ ਯਾਦਵ (ਪ੍ਰਧਾਨ, ਸਮਾਜਵਾਦੀ ਪਾਰਟੀ)
14. ਸ਼ਰਦ ਪਵਾਰ (ਪ੍ਰਧਾਨ, NCP)
15. ਜਯੰਤ ਚੌਧਰੀ (ਰਾਸ਼ਟਰੀ ਪ੍ਰਧਾਨ, ਆਰ.ਐਲ.ਡੀ.)
16. ਐਚਡੀ ਕੁਮਾਰਸਵਾਮੀ (ਕਰਨਾਟਕ ਦੇ ਸਾਬਕਾ ਮੁੱਖ ਮੰਤਰੀ)
17. ਐਚਡੀ ਦੇਵਗੌੜਾ (ਐਮਪੀ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ)
18. ਫਾਰੂਕ ਅਬਦੁੱਲਾ (ਚੇਅਰਮੈਨ, ਜੇਕੇਐਨਸੀ)
19. ਮਹਿਬੂਬਾ ਮੁਫਤੀ (ਚੇਅਰਮੈਨ, ਪੀ.ਡੀ.ਪੀ.)
20. ਸੁਖਬੀਰ ਸਿੰਘ ਬਾਦਲ (ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ)
21. ਪਵਨ ਚਾਮਲਿੰਗ (ਪ੍ਰਧਾਨ, ਸਿੱਕਮ ਡੈਮੋਕਰੇਟਿਕ ਫਰੰਟ)
22. ਕੇ ਐਮ ਕਾਦਰ ਮੋਹਿਦੀਨ (ਪ੍ਰਧਾਨ, ਆਈਯੂਐਮਐਲ)