ਰਾਜਸਥਾਨ ਵਿਚ ਫੇਰ ਸ਼ੁਰੂ ਸਿਆਸੀ ਘਮਾਸਾਨ, BTP ਦੇ ਦੋ ਵਿਧਾਇਕਾਂ ਨੇ ਸਰਕਾਰ ਤੋਂ ਵਾਪਸ ਲਿਆ ਸਮਰਥਨ

ਏਜੰਸੀ

ਖ਼ਬਰਾਂ, ਰਾਜਨੀਤੀ

ਵਿਧਾਇਕਾਂ ਨੇ ਕਾਂਗਰਸ ਸਰਕਾਰ ‘ਤੇ ਲਾਏ ਦੋਸ਼

2 BTP MLAs withdraw support from Ashok Gehlot govt

ਜੈਪੁਰ- ਰਾਜਸਥਾਨ ਦੀਆਂ ਪੰਚਾਇਤੀ ਚੋਣਾਂ ਵਿਚ ਮਿਲੀ ਤਾਜ਼ਾ ਹਾਰ ਤੋਂ ਬਾਅਦ ਅਸ਼ੋਕ ਗਹਿਲੋਤ ਸਰਕਾਰ ਅੱਗੇ ਇਕ ਹੋਰ ਸਿਆਸੀ ਮੁਸੀਬਤ ਆ ਗਈ ਹੈ| ਦਰਅਸਲ ਸਰਕਾਰ ਵਿਚ ਸ਼ਾਮਲ ਭਾਰਤੀ ਟ੍ਰਾਈਬਲ ਪਾਰਟੀ (BTP) ਦੇ 2 ਵਿਧਾਇਕਾਂ ਨੇ ਸਰਕਾਰ ਵਿਚੋਂ ਸਮਰਥਨ ਵਾਪਿਸ ਲੈ ਲਿਆ ਹੈ|

ਦੋਵੇਂ ਵਿਧਾਇਕਾਂ ਵੱਲੋਂ ਗਹਿਲੋਤ ਸਰਕਾਰ ‘ਤੇ ਇਲਜ਼ਾਮ ਲਾਇਆ ਗਿਆ ਕਿ ਸਰਕਾਰ ਨੇ ਉਹਨਾਂ ਨਾਲ ਧੋਖਾ ਕੀਤਾ ਹੈ|ਮਿਲੀ ਜਾਣਕਾਰੀ ਮੁਤਾਬਕ ਭਾਰਤੀ ਟ੍ਰਾਈਬਲ ਪਾਰਟੀ ਦੇ ਵਿਧਾਇਕ ਰਾਜ ਕੁਮਾਰ ਰੋਤ ਅਤੇ ਰਾਮਪ੍ਰਸ਼ਾਦ ਨੇ ਕਾਂਗਰਸ ਪਾਰਟੀ ਨੂੰ ਦਿੱਤਾ ਅਪਣਾ ਸਮਰਥਨ ਵਾਪਿਸ  ਲੈ ਲਿਆ ਹੈ।

ਉਹਨਾਂ ਵੱਲੋਂ ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਜ਼ਿਲ੍ਹਾ ਮੁਖੀ ਅਹੁਦੇ ਦੀਆਂ ਚੋਣਾਂ ਵਿਚ ਭਾਰਤੀ ਟ੍ਰਾਈਬਲ ਪਾਰਟੀ ਦੀ ਉਮੀਦਵਾਰ ਨੂੰ ਹਰਾਇਆ ਹੈ।