ਸਿੱਕਮ ਡੈਮੋਕ੍ਰੇਟਿਕ ਫਰੰਟ ਦੇ 10 ਵਿਧਾਇਕ ਭਾਜਪਾ ‘ਚ ਸ਼ਾਮਲ

ਏਜੰਸੀ

ਖ਼ਬਰਾਂ, ਰਾਜਨੀਤੀ

ਸਿੱਕਮ ਦੀ ਪ੍ਰਮੁੱਖ ਪਾਰਟੀ ਸਿੱਕਮ ਡੈਮੋਕ੍ਰੇਟਿਕ ਫਰੰਟ (SDF) ਦੇ 10 ਵਿਧਾਇਕ ਮੰਗਲਵਾਰ ਨੂੰ ਭਾਜਪਾ ਵਿਚ ਸ਼ਾਮਲ ਹੋ ਗਏ।

10 MLAs of Sikkim Democratic Front join BJP

ਨਵੀਂ ਦਿੱਲੀ: ਸਿੱਕਮ ਦੀ ਪ੍ਰਮੁੱਖ ਪਾਰਟੀ ਸਿੱਕਮ ਡੈਮੋਕ੍ਰੇਟਿਕ ਫਰੰਟ (SDF) ਦੇ 10 ਵਿਧਾਇਕ ਮੰਗਲਵਾਰ ਨੂੰ ਭਾਜਪਾ ਵਿਚ ਸ਼ਾਮਲ ਹੋ ਗਏ। ਸਾਬਕਾ ਸੀਐਮ ਪਵਨ ਕੁਮਾਰ ਚਾਮਲਿੰਗ ਸਮੇਤ 4 ਹੋਰ ਵਿਧਾਇਕਾਂ ਨੂੰ ਛੱਡ ਕੇ ਬਾਕੀ ਵਿਧਾਇਕਾਂ ਨੇ ਦਿੱਲੀ ਆ ਕੇ ਭਾਜਪਾ ਦੀ ਮੈਂਬਰਸ਼ਿਪ ਹਾਸਲ ਕੀਤੀ। ਭਾਜਪਾ ਦੇ ਕਾਰਜਕਾਰੀ ਚੇਅਰਮੈਨ ਜੇਪੀ ਨੱਡਾ ਅਤੇ ਜਨਰਲ ਸਕੱਤਰ ਰਾਮ ਮਾਧਵ ਨੇ ਉਹਨਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿੱਤੀ।

ਸਿੱਕਮ ਵਿਚ ਭਾਜਪਾ ਹਾਲੇ ਤੱਕ ਅਪਣਾ ਖਾਤਾ ਨਹੀਂ ਖੋਲ ਸਕੀ ਸੀ ਪਰ ਐਸਡੀਐਫ ਦੇ 10 ਵਿਧਾਇਕਾਂ ਦੇ ਪਾਰਟੀ ਵਿਚ ਆਉਣ ਤੋਂ ਬਾਅਦ ਭਾਜਪਾ ਦੀ ਤਾਕਤ ਵਧ ਗਈ ਹੈ। ਸਿੱਕਮ ਡੈਮੋਕ੍ਰੇਟਿਕ ਫਰੰਟ ਨੇ ਸਿੱਕਮ ਵਿਚ 25 ਸਾਲ ਤੱਕ ਰਾਜ ਕੀਤਾ ਸੀ। ਸਿੱਕਮ ਵਿਧਾਨ ਸਭਾ ਚੋਣਾਂ 2019 ਵਿਚ ਪਵਨ ਕੁਮਾਰ ਚਾਮਲਿੰਗ ਦੀ ਪਾਰਟੀ ਐਸਡੀਐਫ ਦੇ 15 ਵਿਧਾਇਕ ਜਿੱਤੇ ਸਨ। ਉੱਥੇ ਹੀ ਭਾਜਪਾ ਇਕ ਵੀ ਸੀਟ ‘ਤੇ ਜਿੱਤ ਨਹੀਂ ਸਕੀ ਸੀ।

ਐਸਡੀਐਫ ਦੇ 15 ਵਿਚੋਂ 10 ਵਿਧਾਇਕਾਂ ਦੇ ਪਾਰਟੀ ਜੁਆਇਨ ਕਰਨ ਨਾਲ ਭਾਜਪਾ ਇਕ ਹੀ ਝਟਕੇ ਵਿਚ ਜ਼ੀਰੋ ਤੋਂ 10 ਹੋ ਗਈ ਹੈ। ਪਵਨ ਚਾਮਲਿੰਗ ਨੇ 1933 ਵਿਚ ਐਸਡੀਐਫ ਦਾ ਗਠਨ ਕੀਤਾ ਸੀ। ਪਾਰਟੀ ਨੇ ਉਸ ਤੋਂ ਬਾਅਦ 1994, 1999, 2004, 2009, 2014 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੂਰੀ ਬਹੁਮਤ ਨਾਲ ਸਰਕਾਰ ਬਣਾਈ ਸੀ। ਹਾਲਾਂਕਿ 2019 ਵਿਚ ਵਿਧਾਨ ਸਭਾ ਚੋਣਾਂ ਵਿਚ ਐਸਡੀਐਫ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।