ਰਾਜਨਾਥ ਦਾ ਵਿਰੋਧੀਆਂ ਨੂੰ ਜਵਾਬ, ‘ਕੀ ਭਾਰਤੀ ਸਭਿਆਚਾਰ ਦਾ ਪਾਲਣ ਕਰਨਾ ਅਪਰਾਧ ਹੈ?’

ਏਜੰਸੀ

ਖ਼ਬਰਾਂ, ਰਾਜਨੀਤੀ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਫੇਲ ਪੂਜਾ ਵਿਵਾਦ ‘ਤੇ ਵਿਰੋਧੀਆਂ ਨੂੰ ਜਵਾਬ ਦਿੱਤਾ ਹੈ।

Rajnath Singh slams Opposition over Rafale shastra puja

ਕਰਨਾਲ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਫੇਲ ਪੂਜਾ ਵਿਵਾਦ ‘ਤੇ ਵਿਰੋਧੀਆਂ ਨੂੰ ਜਵਾਬ ਦਿੱਤਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਕੀ ਭਾਰਤੀ ਪਰੰਪਰਾ ਅਤੇ ਸੱਭਿਆਚਾਰ ਦਾ ਪਾਲਣ ਕਰਨਾ ਅਪਰਾਧ ਹੈ? ਰੱਖਿਆ ਮੰਤਰੀ ਰਾਜਨਾਥ ਸਿੰਘ ਕੇ ਕਿਹਾ ਕਿ ਜਹਾਜ਼ ‘ਤੇ ਓਮ ਲਿਖ ਦਿੱਤਾ ਤਾਂ ਵਿਰੋਧੀਆਂ ਨੇ ਇਸ ‘ਤੇ ਵੀ ਵਿਵਾਦ ਪੈਦਾ ਕਰ ਦਿੱਤਾ ਹੈ। ਉਹਨਾਂ ਨੇ ਕਾਂਗਰਸ ‘ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਬਿਨਾਂ ਸੋਚੇ-ਸਮਝੇ ਇਲਜ਼ਾਮ ਲਗਾਉਂਦੀ ਹੈ।

ਇਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਰਾਜਨਾਥ ਸਿੰਘ ਨੇ ਮੌਜੂਦ ਲੋਕਾਂ ਨੂੰ ਕਿਹਾ, ‘ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਤੁਹਾਡੇ ਘਰਾਂ ਵਿਚ ਓਮ ਨਹੀਂ ਲਿਖਿਆ ਹੁੰਦਾ?’। ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਤਾਰੀਫ਼ ਕਰਦੇ ਹੋਏ ਕਿਹਾ, ‘ਹਰਿਆਣਾ ਦੇ ਪੁਰਾਣੇ ਮੁੱਖ ਮੰਤਰੀ, ਚਾਹੇ ਕਾਂਗਰਸ ਦੇ ਹੋਣ ਜਾਂ ਆਈਐਨਐਲਡੀ ਦੇ, ਦਿੱਲੀ ਤੋਂ ਸਰਕਾਰ ਚਲਾਉਂਦੇ ਸੀ। ਸੀਐਮ ਖੱਟੜ ਜ਼ਮੀਨੀ ਪੱਧਰ ‘ਤੇ ਸਰਕਾਰ ਚਲਾਉਂਦੇ ਹਨ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੁਸਹਿਰੇ ਦੇ ਮੌਕੇ ‘ਤੇ 36 ਰਾਫ਼ੇਲ ਜਹਾਜ਼ਾਂ ਵਿਚੋਂ ਪਹਿਲੇ ਜਹਾਜ਼ ਨੂੰ ਰਸਮੀ ਤੌਰ ‘ਤੇ ਪ੍ਰਾਪਤ ਕੀਤਾ ਸੀ। ਉਹਨਾਂ ਨੇ ਰਾਫ਼ੇਲ ਦੀ ਪੂਜਾ ਕੀਤੀ। ਉਹਨਾਂ ਨੇ ਰਾਫ਼ੇਲ ‘ਤੇ ਨਾਰੀਅਲ ਚੜਾਇਆ, ਉਸ ‘ਤੇ ਫੁੱਲ ਚੜਾਏ। ਰਾਫ਼ੇਲ ਦੇ ਵਿੰਗ ‘ਤੇ ਉਹਨਾਂ ਨੇ ਧਾਗਾ ਵੀ ਬੰਨਿਆ ਅਤੇ ਉਸ ‘ਤੇ ਓਮ ਲਿਖਿਆ। ਇਸ ਤੋਂ ਬਾਅਦ ਉਹਨਾਂ ਨੇ ਇਸ ਦੇ ਹੇਠਾਂ ਨਿੰਬੂ ਰੱਖੇ ਸੀ। ਇਸ ਤੋਂ ਬਾਅਦ ਉਹਨਾਂ ਵੱਲੋਂ ਕੀਤੀ ਗਈ ਇਸ ਪੂਜਾ ‘ਤੇ ਵਿਰੋਧੀਆਂ ਨੇ ਹਮਲੇ ਕੀਤੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ