‘ਸਰਕਾਰ ਬਣਾਓ ਨਹੀਂ ਤਾਂ ਸੂਬੇ ‘ਚ ਕਾਂਗਰਸ ਖ਼ਤਮ ਹੋ ਜਾਵੇਗੀ’

ਏਜੰਸੀ

ਖ਼ਬਰਾਂ, ਰਾਜਨੀਤੀ

ਸੋਨੀਆ ਨੂੰ ਪਾਰਟੀ ਆਗੂਆਂ ਨੇ ਕੀਤਾ ਸੁਚੇਤ

Sonia Gandhi

ਮੁੰਬਈ: ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਨੂੰ ਲੈ ਕੇ ਪ੍ਰਦੇਸ਼ ਕਾਂਗਰਸ ਆਗੂਆਂ ਨੇ ਇਕ ਸੁਰ ਵਿਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਚੇਤਾਵਨੀ ਦਿੱਤੀ ਸੀ ਕਿ ਸਰਕਾਰ ਬਣਾਉਣ ਵਿਚ ਅਸਫਲਤਾ ਸੂਬੇ ਵਿਚ ਪਾਰਟੀ ਨੂੰ ਖਤਮ ਕਰ ਦੇਵੇਗੀ। ਸੂਤਰਾਂ ਨੇ ਦੱਸਿਆ ਕਿ ਬੀਤੇ ਸੋਮਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਇਸ ਮੁੱਦੇ ‘ਤੇ ਵੀ ਚਰਚਾ ਹੋਈ। ਇਕ ਅੰਗਰੇਜ਼ੀ ਅਖ਼ਬਾਰ ਦੀ ਖ਼ਬਰ ਮੁਤਾਬਕ ਕਾਂਗਰਸ ਆਗੂ ਅਸ਼ੋਕ ਚਵਹਾਣ, ਪ੍ਰਿਥਵੀਰਾਜ ਚਵਹਾਣ, ਬਾਲਾ ਸਾਹਿਬ ਥੋਰਾਟ, ਮਣਿਕਰਾਓ ਠਾਕਰੇ ਅਤੇ ਰਜਨੀ ਪਾਟਿਲ ਨੇ ਚੋਣਾਂ ਤੋਂ ਬਾਅਦ ਭਗਵਾਂ ਗਠਜੋੜ ਦੇ ਪਤਨ ਤੋਂ ਬਾਅਦ ਪਾਰਟੀ ਨੂੰ ਮਿਲੇ ਮੌਕੇ ਦਾ ਫਾਇਦਾ ਚੁੱਕਣ ‘ਤੇ ਜ਼ੋਰ ਦਿੱਤਾ ਸੀ।

ਸੂਤਰਾਂ ਨੇ ਦੱਸਿਆ ਕਾਂਗਰਸ ਦੇ ਜ਼ਿਆਦਾਤਰ ਵਿਧਾਇਕਾਂ ਵਿਚ ਨਵੀਂ ਬਣਨ ਵਾਲੀ ਸਰਕਾਰ ਦਾ ਹਿੱਸਾ ਹੋਣ ਦੀ ਵੀ ਬੇਚੈਨੀ ਸੀ। ਪਿਛਲੇ ਕਈ ਦਿਨਾਂ ਤੋਂ ਮਹਾਰਾਸ਼ਟ ਕਾਂਗਰਸ ਦੇ 44 ਵਿਧਾਇਕ ਜੈਪੁਰ ਦੇ ਇਕ ਹੋਟਲ ਵਿਚ ਰੁਕੇ ਹੋਏ ਹਨ। ਦੱਸ ਦਈਏ ਕਿ ਵਿਧਾਇਕਾਂ ਨੇ ਸਰਕਾਰ ਵਿਚ ਸ਼ਾਮਲ ਹੋਣ ਦੀ ਬੈਚੇਨੀ ਦੇ ਤਰਕ ‘ਤੇ ਏਆਈਸੀਸੀ ਆਗੂਆਂ ਨੇ ਸਖ਼ਤ ਵਿਰੋਧ ਕੀਤਾ। ਇਹਨਾਂ ਵਿਚ ਏਆਈਸੀਸੀ ਵਿਚ ਸ਼ਾਮਲ ਕਾਂਗਰਸੀ ਆਗੂ ਏਕੇ ਐਂਟਨੀ, ਮੁਕੂਲ ਵਾਸਨਿਕ ਤੋਂ ਇਲਾਵਾ ਸਾਬਕਾ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਵੀ ਸ਼ਾਮਲ ਹਨ।

ਇਹ ਹੋਰ ਅੰਗਰੇਜ਼ੀ ਅਖ਼ਬਾਰ ਨੇ ਅਪਣੀ ਇਕ ਖ਼ਬਰ ਵਿਚ ਲਿਖਿਆ ਹੈ ਕਿ ਇਨ੍ਹਾਂ ਨੇਤਾਵਾਂ ਨੇ ਸ਼ਿਵ ਸੈਨਾ ਦੇ ਕੱਟੜ ਹਿੰਦੂਤਵ ਦਾ ਅਕਸ ਵੇਖਦਿਆਂ ਗਠਜੋੜ ਵਿਰੁੱਧ ਆਪਣੇ ਸੁਝਾਅ ਦਿੱਤੇ ਸਨ। ਇਸ ਦੌਰਾਨ ਕੇਸੀ ਵੇਣੂਗੋਪਾਲ ਨੇ ਕਰਨਾਟਕ ਵਿਚ ਜੇਡੀ (ਐਸ) ਦੇ ਨਾਲ ਗਠਜੋੜ ਦੀ ਅਸਫ਼ਤਾ ਦਾ ਹਵਾਲਾ ਦਿੱਤਾ ਅਤੇ ਮਹਾਰਾਸ਼ਟਰ ਪ੍ਰਸਤਾਵ ‘ਤੇ ਸਵਾਲ ਚੁੱਕੇ। ਇਸ ਵਿਚ ਸਭ ਤੋਂ ਜ਼ਰੂਰੀ ਇਹ ਹੈ ਕਿ ਮਹਾਰਾਸ਼ਟਰ ਮੁੱਦੇ ‘ਤੇ ਏਕੇ ਐਂਟਨੀ ਅਤੇ ਵੇਣੂਗੋਪਾਲ ਮੰਗਲਵਾਰ ਸਵੇਰੇ ਸੋਨੀਆਂ ਗਾਂਧੀ ਨੂੰ ਇਕ ਵਾਰ ਫਿਰ ਮਿਲੇ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।