ਰਾਹੁਲ ਗਾਂਧੀ ਨੇ ‘ਭਾਰਤ ਜੋੜੋ’ ਕੀਤਾ, ਪ੍ਰਧਾਨ ਮੰਤਰੀ ‘ਭਾਰਤ ਤੋੜੋ’ ਕਰ ਰਹੇ ਨੇ : ਮੱਲਿਕਾਰਜੁਨ ਖੜਗੇ
ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ, “ਰਾਹੁਲ ਗਾਂਧੀ ਜੀ 4000 ਕਿਲੋਮੀਟਰ ਪੈਦਲ ਚੱਲੇ। ਉਨ੍ਹਾਂ ਨੇ 'ਭਾਰਤ ਜੋੜੋ' ਕੀਤਾ, ਪਰ ਮੋਦੀ ਜੀ 'ਭਾਰਤ ਤੋੜੋ' ਦਾ ਕੰਮ ਕਰਦੇ ਹਨ"।
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਵੀਰਵਾਰ ਨੂੰ ਹਿੰਸਾ ਪ੍ਰਭਾਵਤ ਮਨੀਪੁਰ ਦਾ ਦੌਰਾ ਨਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਜੇਕਰ ਰਾਹੁਲ ਗਾਂਧੀ 'ਭਾਰਤ ਜੋੜੋ' ਦਾ ਕੰਮ ਕਰਦੇ ਨੇ ਤਾਂ ਪ੍ਰਧਾਨ ਮੰਤਰੀ ਮੋਦੀ 'ਭਾਰਤ ਤੋੜੋ' ਦਾ ਕੰਮ ਕਰ ਰਹੇ ਹਨ।ਇਥੋਂ ਦੇ ਤਾਲਕਟੋਰਾ ਸਟੇਡੀਅਮ ਵਿਚ ਮਹਿਲਾ ਕਾਂਗਰਸ ਦੀ ਕੌਮੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸਰਕਾਰ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਕੇ ਵਿਰੋਧੀ ਧਿਰ ਦੇ ਆਗੂਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਵਿਰੋਧੀ ਧਿਰ ਅਤੇ ਕਾਂਗਰਸੀ ਆਗੂ ਡਰਨ ਵਾਲੇ ਨਹੀਂ।
ਇਹ ਵੀ ਪੜ੍ਹੋ: ਘਰ ਜਵਾਈ ਹੀ ਨਿਕਲਿਆ ਮਾਂ-ਧੀ ਦਾ ਕਾਤਲ; 5 ਏਕੜ ਜ਼ਮੀਨ ਪਿਛੇ ਦਿਤਾ ਵਾਰਦਾਤ ਨੂੰ ਅੰਜਾਮ
15 ਅਗਸਤ ਨੂੰ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਦਾ ਜ਼ਿਕਰ ਕਰਦਿਆਂ ਖੜਗੇ ਨੇ ਵਿਅੰਗਮਈ ਢੰਗ ਨਾਲ ਕਿਹਾ, ''ਹੁਣ ਉਨ੍ਹਾਂ ਨੇ ਭਰਾਵੋਂ-ਭੈਣੋ ਕਹਿਣਾ ਬੰਦ ਕਰ ਦਿਤਾ ਹੈ। ਉਹ ਹੁਣ ‘ਪ੍ਰਵਾਰ ਦੇ ਮੈਂਬਰ' ਕਹਿ ਰਹੇ ਹਨ”। ਉਨ੍ਹਾਂ ਕਿਹਾ ਕਿ ਤੁਸੀਂ (ਸਰਕਾਰ) ਸੀ.ਬੀ.ਆਈ., ਈ.ਡੀ. ਦੀ ਵਰਤੋਂ ਕਰ ਰਹੇ ਹੋ ਅਤੇ ਵਿਰੋਧੀ ਧਿਰ ਨੂੰ ਪ੍ਰੇਸ਼ਾਨ ਕਰ ਰਹੇ ਹੋ, ਕਾਂਗਰਸ ਨੂੰ ਪ੍ਰੇਸ਼ਾਨ ਕਰ ਰਹੇ ਹੋ। ਕਾਂਗਰਸ ਪਾਰਟੀ ਝੁਕਣ ਵਾਲੀ ਨਹੀਂ ਹੈ।'' ਖੜਗੇ ਨੇ ਕਿਹਾ, ''ਅਸੀਂ ਪ੍ਰਧਾਨ ਮੰਤਰੀ ਨੂੰ ਸੰਸਦ 'ਚ ਮਨੀਪੁਰ ਬਾਰੇ ਬੋਲਣ ਲਈ ਵਾਰ-ਵਾਰ ਬੇਨਤੀ ਕੀਤੀ ਹੈ। ਜਦੋਂ ਉਹ ਨਹੀਂ ਬੋਲੇ ਤਾਂ ਸਾਨੂੰ ਲੋਕ ਸਭਾ ਵਿਚ ਬੇਭਰੋਸਗੀ ਮਤਾ ਲਿਆਉਣਾ ਪਿਆ।”
ਇਹ ਵੀ ਪੜ੍ਹੋ: ਅਮਰੀਕਾ ਕੋਲ ਹੈ ਭਾਰਤ ਨਾਲੋਂ 10 ਗੁਣਾ ਵੱਡਾ ਸੋਨੇ ਦਾ ਭੰਡਾਰ, ਜਾਣੋ ਕਿਸ ਦੇਸ਼ ਕੋਲ ਹੈ ਕਿੰਨਾ ਸੋਨਾ?
ਉਨ੍ਹਾਂ ਕਿਹਾ, “ਪ੍ਰਧਾਨ ਮੰਤਰੀ ਕੋਲ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਪ੍ਰਚਾਰ ਕਰਨ ਦਾ ਸਮਾਂ ਹੈ, ਪਰ ਮਨੀਪੁਰ ਜਾਣ ਦਾ ਸਮਾਂ ਨਹੀਂ ਹੈ। ਇਹ ਲੋਕ ਮਨੀਪੁਰ ਨੂੰ ਜੋੜਨ ਦਾ ਕੰਮ ਨਹੀਂ ਕਰਦੇ, ਸਗੋਂ ਤੋੜਨ ਦਾ ਕੰਮ ਕਰਦੇ ਹਨ।” ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ, “ਰਾਹੁਲ ਗਾਂਧੀ ਜੀ 4000 ਕਿਲੋਮੀਟਰ ਪੈਦਲ ਚੱਲੇ। ਉਨ੍ਹਾਂ ਨੇ 'ਭਾਰਤ ਜੋੜੋ' ਕੀਤਾ, ਪਰ ਮੋਦੀ ਜੀ 'ਭਾਰਤ ਤੋੜੋ' ਦਾ ਕੰਮ ਕਰਦੇ ਹਨ"।
ਇਹ ਵੀ ਪੜ੍ਹੋ: ਬਰਸਾਤੀ ਨਾਲੇ ਵਿਚ ਡੁੱਬੇ ਦੋ ਬੱਚੇ, ਦੋਹਾਂ ਦੀਆਂ ਲਾਸ਼ਾਂ ਬਰਾਮਦ
ਉਨ੍ਹਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਸੰਸਦ 'ਚ ਲੰਬੇ ਭਾਸ਼ਣ ਵਿਚ ਗਾਂਧੀ, ਨਹਿਰੂ, ਪਟੇਲ ਅਤੇ ਅੰਬੇਡਕਰ ਦਾ ਨਾਂਅ ਨਹੀਂ ਲਿਆ, ਸਿਰਫ 'ਮੈਂ ਹੀ ਮੈਂ' ਦੀ ਗੱਲ ਕੀਤੀ। ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਖੜਗੇ ਨੇ ਕਿਹਾ, 'ਮੋਦੀ ਜੀ ਵਰਗੇ ਕਈ ਅਖੌਤੀ ਗਰੀਬ ਲੋਕ ਹਨ। ਜੇਕਰ ਕੋਈ ਰੋਜ਼ਾਨਾ 10 ਲੱਖ ਰੁਪਏ ਦਾ ਸੂਟ ਪਾਉਣ ਲੱਗ ਜਾਵੇ ਤਾਂ ਉਹ ਗਰੀਬ ਕਿਥੇ ਹੈ? ਪ੍ਰਧਾਨ ਮੰਤਰੀ ਹਮਦਰਦੀ ਲਈ ਅਪਣੇ ਆਪ ਨੂੰ ਗਰੀਬ ਦੱਸਦੇ ਹਨ। ਘੱਟੋ-ਘੱਟ ਗਰੀਬਾਂ ਲਈ ਕੰਮ ਤਾਂ ਕਰੋ।''