ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਉ 'ਤੇ ਚੋਣ ਪ੍ਰਚਾਰ ਲਈ ਆਨਲਾਈਨ ਹੋਵੇਗੀ ਸਮੇਂ ਦੀ ਵੰਡ : ਚੋਣ ਕਮਿਸ਼ਨ

ਏਜੰਸੀ

ਖ਼ਬਰਾਂ, ਰਾਜਨੀਤੀ

ਏਅਰ ਟਾਈਮ ਵਾਊਚਰ ਲੈਣ ਲਈ ਦਫ਼ਤਰਾਂ ਵਿਚ ਸਰੀਰਕ ਤੌਰ 'ਤੇ ਜਾਣਾ ਲਾਜ਼ਮੀ ਨਹੀਂ ਹੋਵੇਗਾ 

representational Image

ਨਵੀਂ ਦਿੱਲੀ : ਸਿਆਸੀ ਪਾਰਟੀਆਂ ਨੂੰ ਆਲ ਇੰਡੀਆ ਰੇਡੀਉ ਅਤੇ ਦੂਰਦਰਸ਼ਨ 'ਤੇ ਚੋਣ ਪ੍ਰਚਾਰ ਲਈ ਸਮੇਂ ਦੀ ਵੰਡ ਹੁਣ ਆਨਲਾਈਨ ਕੀਤੀ ਜਾਵੇਗੀ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਚੋਣ ਕਮਿਸ਼ਨ ਨੇ ਰਾਜਨੀਤਕ ਪਾਰਟੀਆਂ ਦੁਆਰਾ ਸਰਕਾਰੀ ਮਾਲਕੀ ਵਾਲੇ ਇਲੈਕਟ੍ਰਾਨਿਕ ਮੀਡੀਆ ਦੀ ਵਰਤੋਂ ਦੀ ਮੌਜੂਦਾ ਪ੍ਰਣਾਲੀ ਵਿਚ ਸੋਧ ਕੀਤੀ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਇਹ ਸੂਚਨਾ ਤਕਨਾਲੋਜੀ ਪਲੇਟਫਾਰਮ ਰਾਹੀਂ 'ਡਿਜੀਟਲ ਏਅਰ ਟਾਈਮ ਵਾਊਚਰ' ਜਾਰੀ ਕਰਨ ਦੀ ਵਿਵਸਥਾ ਸ਼ੁਰੂ ਕਰ ਕੇ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਦਿੱਲੀ-ਹੁਸ਼ਿਆਰਪੁਰ ਐਕਸਪ੍ਰੈਸ 'ਚ ਗੂੰਜੀਆਂ ਕਿਲਕਾਰੀਆਂ, ਔਰਤ ਨੇ ਚਲਦੀ ਰੇਲਗੱਡੀ 'ਚ ਦਿਤਾ ਬੱਚੀ ਨੂੰ ਜਨਮ

ਹੁਣ, ਸਿਆਸੀ ਪਾਰਟੀਆਂ ਨੂੰ ਚੋਣਾਂ ਦੌਰਾਨ ਏਅਰ ਟਾਈਮ ਵਾਊਚਰ ਫਿਜ਼ੀਕਲ ਤੌਰ 'ਤੇ ਇਕੱਠੇ ਕਰਨ ਲਈ ਚੋਣ ਕਮਿਸ਼ਨ ਜਾਂ ਸੂਬੇ ਦੇ ਮੁੱਖ ਚੋਣ ਅਧਿਕਾਰੀਆਂ ਦੇ ਦਫਤਰਾਂ ਵਿਚ ਅਪਣੇ ਪ੍ਰਤੀਨਿਧ ਭੇਜਣ ਦੀ ਲੋੜ ਨਹੀਂ ਹੋਵੇਗੀ। ਮੁਫ਼ਤ 'ਏਅਰ ਟਾਈਮ' ਦੀ ਯੋਜਨਾ ਸ਼ੁਰੂ ਵਿਚ ਜਨਵਰੀ 1998 ਵਿਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਦਾ ਮਕਸਦ ਚੋਣਾਂ ਦੌਰਾਨ ਪ੍ਰਚਾਰ ਲਈ ਸਰਕਾਰੀ ਮਾਲਕੀ ਵਾਲੇ ਇਲੈਕਟ੍ਰਾਨਿਕ ਮੀਡੀਆ ਤਕ ਬਰਾਬਰ ਪਹੁੰਚ ਨੂੰ ਯਕੀਨੀ ਬਣਾਉਣਾ ਹੈ।

ਇਸ ਯੋਜਨਾ ਦੇ ਤਹਿਤ, ਹਰੇਕ ਮਾਨਤਾ ਪ੍ਰਾਪਤ ਰਾਸ਼ਟਰੀ ਪਾਰਟੀ ਅਤੇ ਮਾਨਤਾ ਪ੍ਰਾਪਤ ਖੇਤਰੀ ਪਾਰਟੀ ਨੂੰ ਆਲ ਇੰਡੀਆ ਰੇਡੀਉ ਅਤੇ ਦੂਰਦਰਸ਼ਨ 'ਤੇ ਬਰਾਬਰ ਅਧਾਰ ਸਮਾਂ ਦਿਤਾ ਜਾਂਦਾ ਹੈ। ਪਾਰਟੀਆਂ ਨੂੰ ਸਬੰਧਤ ਸੂਬਿਆਂ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਜਾਂ ਪਿਛਲੀਆਂ ਲੋਕ ਸਭਾ ਚੋਣਾਂ, ਜਿਵੇਂ ਵੀ ਹੋਵੇ, ਉਨ੍ਹਾਂ ਦੇ ਚੋਣ ਪ੍ਰਦਰਸ਼ਨ ਦੇ ਆਧਾਰ 'ਤੇ ਵਾਧੂ ਸਮਾਂ ਦਿਤਾ ਜਾਂਦਾ ਹੈ।