"ਭਾਜਪਾ 'ਚ ਆ ਜਾਓ, ਨਹੀਂ ਤਾਂ ਬੁਲਡੋਜ਼ਰ ਤਿਆਰ ਹਨ" - ਭਾਜਪਾ ਮੰਤਰੀ ਦੀ ਕਾਂਗਰਸੀਆਂ ਨੂੰ ਚਿਤਾਵਨੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਛਿੜਿਆ ਵਿਵਾਦ 

Image

 

ਗੁਨਾ - ਮੱਧ ਪ੍ਰਦੇਸ਼ ਦੇ ਪੰਚਾਇਤ ਮੰਤਰੀ ਮਹਿੰਦਰ ਸਿੰਘ ਸਿਸੋਦੀਆ ਨੇ ਕਾਂਗਰਸੀ ਵਰਕਰਾਂ ਨੂੰ ਚਿਤਾਵਨੀ ਦੇ ਕੇ ਵਿਵਾਦ ਛੇੜ ਦਿੱਤਾ ਹੈ, ਜਿਸ 'ਚ ਉਨ੍ਹਾਂ ਕਿਹਾ ਹੈ ਕਿ ਜੇਕਰ ਉਹ (ਕਾਂਗਰਸੀ ਵਰਕਰ) ਭਾਜਪਾ 'ਚ ਸ਼ਾਮਲ ਨਾ ਹੋਏ, ਤਾਂ 'ਮਾਮਾ (ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ) ਦੇ ਬੁਲਡੋਜ਼ਰ ਤਿਆਰ ਹਨ। 

ਇਸ ਦਾ ਇੱਕ ਵੀਡੀਓ ਵੀਰਵਾਰ ਰਾਤ ਵਾਇਰਲ ਹੋਇਆ ਸੀ। ਸਿਸੋਦੀਆ ਨੇ ਮਾਰਚ 2020 ਵਿੱਚ ਜੋਤੀਰਾਦਿੱਤਿਆ ਸਿੰਧੀਆ ਨਾਲ ਕਾਂਗਰਸ ਛੱਡ ਦਿੱਤੀ ਸੀ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ। 

ਵੀਡੀਓ ਗੁਨਾ ਜ਼ਿਲ੍ਹੇ ਦੇ ਰਾਘੋਗੜ੍ਹ ਨੇੜੇ ਰੁਥਿਆਈ ਕਸਬੇ ਵਿੱਚ ਇੱਕ ਜਨਤਕ ਬੈਠਕ ਦਾ ਹੈ, ਜਿੱਥੇ ਮੰਤਰੀ ਬੁੱਧਵਾਰ ਨੂੰ ਚੋਣਾਂ ਲਈ ਪ੍ਰਚਾਰ ਕਰ ਰਹੇ ਸਨ। ਸੀਨੀਅਰ ਕਾਂਗਰਸੀ ਆਗੂ ਦਿਗਵਿਜੇ ਸਿੰਘ ਦੇ ਜੱਦੀ ਸ਼ਹਿਰ ਰਾਘੋਗੜ੍ਹ ਸਮੇਤ 19 ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਸ਼ੁੱਕਰਵਾਰ ਨੂੰ ਹੋਣੀਆਂ ਹਨ, ਅਤੇ ਵਿਧਾਨ ਸਭਾ ਚੋਣਾਂ ਇਸ ਸਾਲ ਨਵੰਬਰ ਵਿੱਚ ਹੋਣੀਆਂ ਹਨ।