ਜੋ ਵੰਦੇ ਮਾਤਰਮ ਨੂੰ ਸਵੀਕਾਰ ਨਹੀਂ ਕਰਦੇ ਉਨ੍ਹਾਂ ਨੂੰ ਦੇਸ਼ ‘ਚ ਰਹਿਣ ਦਾ ਹੱਕ ਨਹੀਂ- ਪ੍ਰਤਾਪ ਸਾਰੰਗੀ

ਏਜੰਸੀ

ਖ਼ਬਰਾਂ, ਰਾਜਨੀਤੀ

ਧਾਰਾ 370 ਖਤਮ ਕਰਨ ਦਾ ਵਿਰੋਧ ਕਰਨ ‘ਤੇ ਕੇਂਦਰੀ ਮੰਤਰੀ ਪ੍ਰਤਾਪ ਚੰਦਰ ਸਾਰੰਗੀ ਨੇ ਕਾਂਗਰਸ ‘ਤੇ ਤਿੱਖਾ ਹਮਲਾ ਕੀਤਾ ਹੈ।

Pratap Chandra Sarangi

ਨਵੀਂ ਦਿੱਲੀ: ਧਾਰਾ 370 ਖਤਮ ਕਰਨ ਦਾ ਵਿਰੋਧ ਕਰਨ ‘ਤੇ ਕੇਂਦਰੀ ਮੰਤਰੀ ਪ੍ਰਤਾਪ ਚੰਦਰ ਸਾਰੰਗੀ ਨੇ ਕਾਂਗਰਸ ‘ਤੇ ਤਿੱਖਾ ਹਮਲਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜੋ ਲੋਕ ਵੰਦੇ ਮਾਤਰਮ ਬੋਲਣਾ ਸਵੀਕਾਰ ਨਹੀਂ ਕਰ ਸਕਦੇ, ਉਹਨਾਂ ਨੂੰ ਦੇਸ਼ ਵੀ ਰਹਿਣ ਦਾ ਅਧਿਕਾਰ ਨਹੀਂ ਹੈ। ਭੁਵਨੇਸ਼ਵਰ ਵਿਚ ਸ਼ਨੀਵਾਰ ਨੂੰ ਅਯੋਜਿਤ ਇਕ ਸਭਾ ਦੌਰਾਨ ਉਹਨਾਂ ਕਿਹਾ ਕਿ ਭਾਜਪਾ ਦੀਆ ਕੱਟੜ ਵਿਰੋਧੀ ਪਾਰਟੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਦਮ ਦੀ ਸ਼ਲਾਘਾ ਕਰ ਰਹੀਆਂ ਹਨ ਤਾਂ ਕਾਂਗਰਸ ਇਸ ਦਾ ਵਿਰੋਧ ਕਰ ਰਹੀ ਹੈ।

ਉਹਨਾਂ ਕਿਹਾ ਕਿ ਅਮਿਤ ਸ਼ਾਹ ਨੇ ਕਾਂਗਰਸ ਪਾਰਟੀ ਨੂੰ ਸਾਫ਼ ਕਰ ਦਿੱਤਾ ਹੈ ਕਿ ਪੀਓਕੇ ਅਤੇ ਸਿਆਚੀਨ ਵੀ ਭਾਰਤ ਦਾ ਹਿੱਸਾ ਹਨ। ਓਡੀਸ਼ਾ ਦੇ ਬਾਲਾਸੋਰ ਤੋਂ ਪਹਿਲੀ ਵਾਰ ਚੁਣੇ ਗਏ ਪ੍ਰਤਾਪ ਸਾਰੰਗੀ ਨੇ ਕਿਹਾ ਕਿ ਧਾਰਾ 370 ਖਤਮ ਕਰਨ ਲਈ 72 ਸਾਲ ਪਹਿਲਾਂ ਫੈਸਲਾ ਲਿਆ ਗਿਆ ਸੀ। ਇਹ ਮੋਦੀ ਸਰਕਾਰ ਹੀ ਹੈ, ਜਿਸ ਨੇ 72 ਸਾਲ ਬਾਅਦ ਕਸ਼ਮੀਰੀਆਂ ਨੂੰ ਪੂਰੇ ਅਧਿਕਾਰ ਦਿੱਤੇ।

ਕੇਂਦਰੀ ਪਸ਼ੂਧਨ, ਡੇਅਰੀ ਅਤੇ ਮੱਛੀ ਪਾਲਣ ਰਾਜ ਮੰਤਰੀ ਸ਼੍ਰੀ ਸਾਰੰਗੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਪ੍ਰੋਗਰਾਮ ਵਿਚ ਪਹੁੰਚੇ ਸਨ। ਉਹਨਾਂ ਨੇ ਕਿਹਾ ਜੰਮੂ-ਕਸ਼ਮੀਰ ਵਿਚ ਹੁਣ ਮਾਹੌਲ ਸ਼ਾਂਤੀਪੂਰਨ ਹੈ। ਉਹਨਾਂ ਕਿਹਾ ਕਿ ਉੱਥੋਂ ਦੀ ਜ਼ਮੀਨ ਦੀ ਖਰੀਦਦਾਰੀ ਸ਼ੁਰੂ ਹੋ ਗਈ ਹੈ ਅਤੇ ਹੁਣ ਉੱਥੋਂ ਦੀਆਂ ਲੜਕੀਆਂ ਅਰਾਮ ਨਾਲ ਕਿਤੇ ਵੀ ਵਿਆਹ ਕਰ ਸਕਦੀਆਂ ਹਨ ਅਤੇ ਰਹਿ ਸਕਦੀਆਂ ਹਨ। ਉਹਨਾਂ ਕਿਹਾ ਕਿ ਪੂਰੀ ਦੁਨੀਆ ਕਸ਼ਮੀਰ ਤੋਂ ਧਾਰਾ 370 ਹਟਾਉਣ ਦੀ ਸ਼ਲਾਘਾ ਕਰ ਰਹੀ ਹੈ ਜਦਕਿ ਦੇਸ਼ ਦੀਆਂ ਕੁਝ ਪਾਰਟੀਆਂ ਅਤੇ ਆਗੂ ਇਸ ਨੂੰ ਹਟਾਉਣ ਦੇ ਤਰੀਕੇ ਦੇ ਵਿਰੋਧ ਵਿਚ ਲੱਗੇ ਹੋਏ ਹਨ।

ਮਨੁੱਖੀ ਅਧਿਕਾਰ ਦੇ ਮੁੱਦੇ ‘ਤੇ ਜ਼ੋਰ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਧਾਰਾ 370 ਹਟਾਉਣ ਤੋਂ ਬਾਅਦ ਕੁੱਝ ਲੋਕ ਮਨੁੱਖੀ ਅਧਿਕਾਰਾਂ ਦਾ ਨਾਂਅ ਲੈ ਰਹੇ ਹਨ ਪਰ ਅਤਿਵਾਦ ਦੇ ਸਮਰਥਕ ਉਸ ਸਮੇਂ ਪਰੇਸ਼ਾਨ ਨਹੀਂ ਹੋਏ ਜਦੋਂ ਸਾਡੇ ਫੌਜੀ ਮਾਰੇ ਗਏ। ਜਲ ਸ਼ਕਤੀ ਮੰਤਰੀ ਸ਼ੇਖਾਵਤ ਨੇ ਵੀ ਧਾਰਾ 370 ਨੂੰ ਹਟਾਉਣ ਦੇ ਫੈਸਲੇ ਨੂੰ ਇਤਿਹਾਸਕ ਕਦਮ ਦੱਸਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।