ਕਾਂਗਰਸ ਦੀ ‘ਭਾਰਤ ਜੋੜੋ’ ਅਤੇ ਭਾਜਪਾ ਦੀ ‘ਭਾਰਤ ਤੋੜੋ’ ਵਿਚਾਰਧਾਰਾ ਵਿਚਾਲੇ ਲੜਾਈ ਜਾਰੀ: ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ, ਭਾਜਪਾ ਨੂੰ ਇਕਜੁੱਟ ਹੋ ਕੇ ਹਰਾਉਣਗੀਆਂ ਵਿਰੋਧੀ ਧਿਰਾਂ

Rahul Gandhi

 

ਪਟਨਾ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਿਰੋਧੀ ਪਾਰਟੀਆਂ ਦੀ ਬੈਠਕ ਤੋਂ ਪਹਿਲਾਂ ਸ਼ੁਕਰਵਾਰ ਨੂੰ ਕਿਹਾ ਕਿ ਦੇਸ਼ ਦੀਆਂ ਵਿਰੋਧੀ ਪਾਰਟੀਆਂ ਇਕਜੁੱਟ ਹੋ ਕੇ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਵਿਚ ਕਾਂਗਰਸ ਦੀ ‘ਭਾਰਤ ਜੋੜੋ’ ਵਿਚਾਰਧਾਰਾ ਅਤੇ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੀ ‘ਭਾਰਤ ਤੋੜੋ’ ਵਿਚਾਰਧਾਰਾ ਦਰਮਿਆਨ ਲੜਾਈ ਚੱਲ ਰਹੀ ਹੈ।

ਇਹ ਵੀ ਪੜ੍ਹੋ: ਅਬੋਹਰ 'ਚ ਬ੍ਰੇਕ ਨਾ ਲੱਗਣ ਕਾਰਨ ਪਲਟਿਆ ਟਰੈਕਟਰ, ਨੌਜਵਾਨ ਦੀ ਹੋਈ ਮੌਤ

ਇਥੇ ਕਾਂਗਰਸ ਵਰਕਰਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ''ਭਾਰਤ ਵਿਚ ਵਿਚਾਰਧਾਰਾ ਦੀ ਲੜਾਈ ਚੱਲ ਰਹੀ ਹੈ। ਇਕ ਪਾਸੇ ਕਾਂਗਰਸ ਦੀ ‘ਭਾਰਤ ਜੋੜੋ’ ਦੀ ਵਿਚਾਰਧਾਰਾ ਹੈ ਅਤੇ ਦੂਜੇ ਪਾਸੇ ਭਾਜਪਾ ਅਤੇ ਆਰ.ਐਸ.ਐਸ. ਦੀ ‘ਭਾਰਤ ਤੋੜੋ’ ਦੀ ਵਿਚਾਰਧਾਰਾ ਹੈ। ਇਸੇ ਲਈ ਅਸੀਂ ਬਿਹਾਰ ਆਏ ਹਾਂ। ਕਾਂਗਰਸ ਪਾਰਟੀ ਦਾ ਡੀ.ਐਨ.ਏ. ਬਿਹਾਰ ਵਿਚ ਹੈ।''

ਇਹ ਵੀ ਪੜ੍ਹੋ: ਭਲਕੇ ਚੰਡੀਗੜ੍ਹ ਆਉਣਗੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਪੁਲਿਸ ਵਲੋਂ ਟਰੈਫਿਕ ਐਡਵਾਈਜ਼ਰੀ ਜਾਰੀ 

ਉਨ੍ਹਾਂ ਨੇ 'ਭਾਰਤ ਜੋੜੋ ਯਾਤਰਾ' ਵਿਚ ਮਦਦ ਕਰਨ ਲਈ ਬਿਹਾਰ ਦੇ ਲੋਕਾਂ ਦਾ ਧੰਨਵਾਦ ਕੀਤਾ। ਰਾਹੁਲ ਗਾਂਧੀ ਨੇ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ''ਭਾਜਪਾ ਭਾਰਤ ਨੂੰ ਤੋੜਨ, ਹਿੰਸਾ ਅਤੇ ਨਫ਼ਰਤ ਫੈਲਾਉਣ ਦਾ ਕੰਮ ਕਰ ਰਹੀ ਹੈ। ਕਾਂਗਰਸ ਪਾਰਟੀ ਦੇਸ਼ ਨੂੰ ਇਕਜੁੱਟ ਕਰਨ ਅਤੇ ਪਿਆਰ ਫੈਲਾਉਣ ਦਾ ਕੰਮ ਕਰ ਰਹੀ ਹੈ। ਤੁਸੀਂ ਜਾਣਦੇ ਹੋ ਕਿ ਨਫ਼ਰਤ ਨਫ਼ਰਤ ਨਾਲ ਖ਼ਤਮ ਨਹੀਂ ਹੋ ਸਕਦੀ। ਨਫਰਤ ਨੂੰ ਪਿਆਰ ਨਾਲ ਹੀ ਖ਼ਤਮ ਕੀਤਾ ਜਾ ਸਕਦਾ ਹੈ।''

ਇਹ ਵੀ ਪੜ੍ਹੋ: YouTube ਤੋਂ ਡਿਜ਼ਾਇਨਿੰਗ ਸਿੱਖਣ ਵਾਲੇ ਨੇ ਟੀਮ-ਇੰਡੀਆ ਦੀ ਲਈ ਬਣਾਈ ਜਰਸੀ, ਸਕੂਲ 'ਚ 2 ਵਾਰ ਹੋਏ ਫੇਲ੍ਹ

ਵਿਰੋਧੀ ਆਗੂਆਂ ਦੀ ਬੈਠਕ ਦਾ ਜ਼ਿਕਰ ਕਰਦੇ ਹੋਏ ਕਾਂਗਰਸ ਆਗੂ ਨੇ ਕਿਹਾ,''ਦੇਸ਼ ਦੀਆਂ ਵਿਰੋਧੀ ਪਾਰਟੀਆਂ ਇਥੇ ਆਈਆਂ ਹਨ। ਅਸੀਂ ਮਿਲ ਕੇ ਭਾਜਪਾ ਨੂੰ ਹਰਾਉਣ ਜਾ ਰਹੇ ਹਾਂ।'' ਉਨ੍ਹਾਂ ਕਿਹਾ, ''ਭਾਜਪਾ ਨੇਤਾਵਾਂ ਨੇ ਕਰਨਾਟਕ 'ਚ ਲੰਬੇ ਭਾਸ਼ਣ ਦਿਤੇ, ਪਰ ਤੁਸੀਂ ਦੇਖਿਆ ਹੈ ਕਿ ਨਤੀਜਾ ਕੀ ਨਿਕਲਿਆ। ਜਿਵੇਂ ਹੀ ਕਾਂਗਰਸ ਇਕੱਠੀ ਖੜ੍ਹੀ ਹੋਈ, ਭਾਜਪਾ ਗ਼ਾਇਬ ਹੋ ਗਈ। ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਤੇਲੰਗਾਨਾ ਵਿਚ ਭਾਜਪਾ ਕਿਤੇ ਵੀ ਨਜ਼ਰ ਨਹੀਂ ਆਵੇਗੀ, ਕਾਂਗਰਸ ਦੀ ਜਿੱਤ ਹੋਵੇਗੀ”।

ਸਦਕਤ ਆਸ਼ਰਮ 'ਚ ਰਾਹੁਲ ਗਾਂਧੀ ਦਾ ਅੱਧਾ ਘੰਟਾ ਪ੍ਰੋਗਰਾਮ ਹੋਇਆ। ਸਦਕਤ ਆਸ਼ਰਮ ਵਿਖੇ ਉਨ੍ਹਾਂ ਭਾਰਤ ਜੋੜੋ ਯਾਤਰਾ ਦੌਰਾਨ ਜ਼ਖ਼ਮੀ ਹੋਏ ਮਜ਼ਦੂਰ ਚੰਦਨ ਕੁਮਾਰ ਨੂੰ ਘਰ ਦੀਆਂ ਚਾਬੀਆਂ ਸੌਂਪੀਆਂ। ਯੂਥ ਕਾਂਗਰਸ ਨੇ 8 ਲੱਖ ਰੁਪਏ ਵਿੱਚ ਉਨ੍ਹਾਂ ਦਾ ਘਰ ਬਣਵਾਇਆ ਹੈ। ਰਾਹੁਲ ਗਾਂਧੀ ਨੇ ਸਦਕਤ ਆਸ਼ਰਮ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਮੂਰਤੀ ਦਾ ਵੀ ਉਦਘਾਟਨ ਕੀਤਾ।