ਕੈਪਟਨ-ਕਾਂਗਰਸ ਟਵਿੱਟਰ ਵਾਰ : ਅਰੂਸਾ ਆਲਮ ਦੀਆਂ ਤਸਵੀਰਾਂ ਸਾਂਝੀਆਂ ਕਰ ਮੁਸਤਫ਼ਾ ਨੂੰ ਕੀਤਾ ਸਵਾਲ 

ਏਜੰਸੀ

ਖ਼ਬਰਾਂ, ਰਾਜਨੀਤੀ

ਸਿਆਸਤ ਨੂੰ ਦੋਸਤੀ ਨਾਲ ਰਲਾ ਰਹੇ ਹੋ! : ਕੈਪਟਨ

Captain Amarinder Singh

ਚੰਡੀਗੜ੍ਹ : ਕਾਂਗਰਸ ਨਾਲੋਂ ਵੱਖ ਹੋਣ ਮਗਰੋਂ ਕੈਪਟਨ ਅਤੇ ਪਾਰਟੀ ਨੇ ਇੱਕ ਦੂਜੇ ਵਿਰੁਧ ਮੋਰਚਾ ਖੋਲ੍ਹਿਆ ਹੋਇਆ ਹੈ। ਬੀਤੇ ਕੱਲ੍ਹ ਤੋਂ ਚਲ ਰਹੀ ਟਵਿੱਟਰ ਵਾਰ ਰੁਕਣ ਦਾ ਨਾਮ ਨਹੀਂ ਲੈ ਰਹੀ।

ਦੱਸ ਦਈਏ ਕਿ ਇਕ ਵਾਰ ਫਿਰ ਕੈਪਟਨ ਨੇ ਅੱਜ ਮੁਹੰਮਦ ਮੁਸਤਫ਼ਾ 'ਤੇ ਨਿਸ਼ਾਨਾ ਸਾਧਿਆ ਹੈ।

ਉਨ੍ਹਾਂ ਅਰੂਸਾ ਆਲਮ ਨਾਲ ਮੁਹੰਮਦ ਮੁਸਤਫ਼ਾ ਦੀ ਪਤਨੀ ਤੇ ਨੂੰਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਮੁਸਤਫ਼ਾ ਤੋਂ ਪੁੱਛਿਆ ਹੈ ਕਿ, ''ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕੀ ਤੁਹਾਡੀ ਪਤਨੀ ਅਤੇ ਨੂੰਹ ਇੱਕੋ ਔਰਤ ਨਾਲ ਨਹੀਂ ਹਨ? ਤੁਸੀਂ ਇੰਨਾ ਕਿਵੇਂ ਗਿਰ ਸਕਦੇ ਹੋ? ਸਿਆਸਤ ਨੂੰ ਦੋਸਤੀ ਨਾਲ ਰਲਾ ਰਹੇ ਹੋ! ਅਰੂਸਾ ਆਲਮ ਨੇ ਕਈ ਖੁਸ਼ੀ ਭਰੇ ਪਲ ਤੁਹਾਡੇ ਪਰਿਵਾਰ ਨਾਲ ਵੀ ਬਿਤਾਏ ਹਨ।''