ਲੋਕਤੰਤਰ ਸਿਰਫ਼ ਇਮਾਰਤਾਂ ਨਾਲ ਨਹੀਂ, ਲੋਕਾਂ ਦੀ ਆਵਾਜ਼ ਨਾਲ ਚਲਦਾ ਹੈ : ਮੱਲਿਕਾਰਜੁਨ ਖੜਗੇ

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ; ਸੱਤਾਧਾਰੀ ਭਾਜਪਾ-ਆਰ.ਐਸ.ਐਸ. ਦੇ 3 ਝੂਠ ਹੁਣ ਦੇਸ਼ ਦੇ ਸਾਹਮਣੇ ਬੇਨਕਾਬ ਹੋ ਗਏ ਹਨ 

Mallikarjun Kharge

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਵੀਂ ਸੰਸਦ ਭਵਨ ਦਾ ਉਦਘਾਟਨ ਕਰਨ ਤੋਂ ਬਾਅਦ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ (ਪ੍ਰਧਾਨ ਮੰਤਰੀ) ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਲੋਕਤੰਤਰ ਸਿਰਫ਼ ਇਮਾਰਤਾਂ ਨਾਲ ਨਹੀਂ, ਸਗੋਂ ਲੋਕਾਂ ਦੀ ਆਵਾਜ਼ ਨਾਲ ਚਲਦਾ ਹੈ।

ਇਹ ਵੀ ਪੜ੍ਹੋ: 'ਹੰਕਾਰੀ ਰਾਜਾ' ਸੜਕਾਂ 'ਤੇ ਲੋਕਾਂ ਦੀ ਆਵਾਜ਼ ਨੂੰ ਕੁਚਲ ਰਿਹਾ ਹੈ : ਰਾਹੁਲ ਗਾਂਧੀ 

ਉਨ੍ਹਾਂ ਟਵੀਟ ਕੀਤਾ, ''ਰਾਸ਼ਟਰਪਤੀ ਤੋਂ ਨਵੀਂ ਸੰਸਦ ਦੇ ਉਦਘਾਟਨ ਦਾ ਅਧਿਕਾਰ ਖੋਹ ਲਿਆ ਗਿਆ, ਮਹਿਲਾ ਖਿਡਾਰੀਆਂ ਨੂੰ ਤਾਨਾਸ਼ਾਹੀ ਤਾਕਤ ਨਾਲ ਸੜਕਾਂ 'ਤੇ ਕੁੱਟਿਆ ਗਿਆ। ਸੱਤਾਧਾਰੀ ਭਾਜਪਾ-ਆਰ.ਐਸ.ਐਸ. ਦੇ 3 ਝੂਠ ਹੁਣ ਦੇਸ਼ ਦੇ ਸਾਹਮਣੇ ਬੇਨਕਾਬ ਹੋ ਗਏ ਹਨ।’’ ਖੜਗੇ ਨੇ ਕਿਹਾ, "ਲੋਕਤੰਤਰ, ਰਾਸ਼ਟਰਵਾਦ, ਬੇਟੀ ਬਚਾਉ; ਯਾਦ ਰਹੇ ਮੋਦੀ ਜੀ, ਲੋਕਤੰਤਰ ਸਿਰਫ਼ ਇਮਾਰਤਾਂ ਨਾਲ ਨਹੀਂ, ਲੋਕਾਂ ਦੀ ਆਵਾਜ਼ ਨਾਲ ਚੱਲਦਾ ਹੈ।"

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਅਤੇ ਲੋਕ ਸਭਾ ਸਪੀਕਰ ਦੀ ਸੀਟ ਨੇੜੇ ਇਤਿਹਾਸਕ ਰਾਜਦੰਡ 'ਸੇਂਗੋਲ' ਸਥਾਪਿਤ ਕੀਤਾ।