ਸਤੰਬਰ ਵਿਚ ਯੂਰਪ ਦਾ ਦੌਰਾ ਕਰਨਗੇ ਰਾਹੁਲ ਗਾਂਧੀ
ਰਾਹੁਲ ਦਾ ਇਹ ਦੌਰਾ ਅਜਿਹੇ ਸਮੇਂ ਹੋਣ ਦੀ ਸੰਭਾਵਨਾ ਹੈ ਜਦੋਂ 9 ਅਤੇ 10 ਸਤੰਬਰ ਨੂੰ ਰਾਸ਼ਟਰੀ ਰਾਜਧਾਨੀ 'ਚ ਜੀ-20 ਦੀ ਬੈਠਕ ਹੋਣੀ ਹੈ।
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਅਗਲੇ ਮਹੀਨੇ ਯੂਰਪ ਦੌਰੇ 'ਤੇ ਜਾ ਸਕਦੇ ਹਨ, ਇਸ ਦੌਰਾਨ ਉਹ ਬੈਲਜੀਅਮ 'ਚ ਯੂਰਪੀ ਕਮਿਸ਼ਨ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰ ਸਕਦੇ ਹਨ। ਉਨ੍ਹਾਂ ਵਲੋਂ ਪੈਰਿਸ ਦੀ ਇਕ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਦੀ ਵੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਕਾਂਗਰਸ ਆਗੂ ਵਲੋਂ ਸਤੰਬਰ ਦੀ ਸ਼ੁਰੂਆਤ ਵਿਚ ਓਸਲੋ ਵਿਚ ਇਕ ਸਮਾਗਮ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨ ਦੀ ਵੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਡੀਸੀ ਦਫ਼ਤਰ-ਤਹਿਸੀਲਾਂ 'ਚ ਕੰਮ ਠੱਪ, ਮੁਲਾਜ਼ਮ 11 ਸਤੰਬਰ ਤੋਂ ਕਰਨਗੇ ਹੜਤਾਲ
ਰਾਹੁਲ ਦਾ ਇਹ ਦੌਰਾ ਅਜਿਹੇ ਸਮੇਂ ਹੋਣ ਦੀ ਸੰਭਾਵਨਾ ਹੈ ਜਦੋਂ 9 ਅਤੇ 10 ਸਤੰਬਰ ਨੂੰ ਰਾਸ਼ਟਰੀ ਰਾਜਧਾਨੀ 'ਚ ਜੀ-20 ਦੀ ਬੈਠਕ ਹੋਣੀ ਹੈ। ਸੂਤਰਾਂ ਨੇ ਦਸਿਆ ਕਿ ਰਾਹੁਲ ਦੇ ਸਤੰਬਰ ਦੇ ਪਹਿਲੇ ਹਫਤੇ ਪੈਰਿਸ ਲਈ ਰਵਾਨਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦਾ ਇਹ ਦੌਰਾ ਪੰਜ ਦਿਨਾਂ ਦਾ ਹੋਵੇਗਾ। ਉਹ 7 ਸਤੰਬਰ ਨੂੰ ਬਰੱਸਲਜ਼ ਵਿਚ ਯੂਰਪੀ ਸੰਘ ਦੇ ਮੈਂਬਰਾਂ ਨਾਲ ਹੋਣ ਵਾਲੀ ਮੀਟਿੰਗ ਵਿਚ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ: ਮਲਕੀਤ ਦਾਸ ਦੀ ਗਊਸ਼ਾਲਾ 'ਚ 20 ਲੱਖ ਰਿਸ਼ਵਤ ਲੈਣ ਦੇ ਮਾਮਲੇ ਵਿਚ ਤਤਕਾਲੀ IG ਦੀ ਭੂਮਿਕਾ
ਸੂਤਰਾਂ ਮੁਤਾਬਕ ਕਾਂਗਰਸ ਆਗੂ 8 ਸਤੰਬਰ ਨੂੰ ਪੈਰਿਸ ਦੀ ਇਕ ਯੂਨੀਵਰਸਿਟੀ 'ਚ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ ਅਤੇ ਉਥੇ ਲੈਕਚਰ ਦੇਣਗੇ। ਇਸ ਤੋਂ ਬਾਅਦ ਉਹ 9 ਸਤੰਬਰ ਨੂੰ ਪੈਰਿਸ ਵਿਚ ਫਰਾਂਸ ਦੀ ਮਜ਼ਦੂਰ ਯੂਨੀਅਨ ਦੀ ਮੀਟਿੰਗ ਵਿਚ ਵੀ ਹਿੱਸਾ ਲੈਣ ਵਾਲੇ ਹਨ। ਸੂਤਰਾਂ ਨੇ ਦਸਿਆ ਕਿ ਰਾਹੁਲ ਫਿਰ ਨਾਰਵੇ ਜਾਣਗੇ, ਜਿਥੇ ਉਹ 10 ਸਤੰਬਰ ਨੂੰ ਭਾਰਤੀ ਭਾਈਚਾਰੇ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ।