Indira Gandhi Death: ਇੰਦਰਾ ਗਾਂਧੀ ਨੇ ਆਪਣੀ ਮੌਤ ਸੰਬੰਧੀ ਪਹਿਲਾਂ ਹੀ ਦੇ ਦਿੱਤੇ ਸਨ ਸੰਕੇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

- ਮੌਤ ਤੋਂ ਪਹਿਲਾਂ ਦੀ ਉਹ ਰਾਤ ਜਦੋਂ ਇੰਦਰਾ ਗਾਂਧੀ ਨੇ ਬੈਚੇਨੀ ਨਾਲ ਗੁਜਾਰੀ

Indra Gandhi

ਨਵੀਂ ਦਿੱਲੀ :31 ਅਕਤੂਬਰ ਦੀ ਤਾਰੀਖ ਭਾਰਤ ਦੇ ਇਤਿਹਾਸ ਵਿਚ ਅਹਿਮ ਸਥਾਨ ਹੈ, ਇਸ ਦਿਨ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਸਦੇ ਸਰੱਖਿਆ ਗਾਰਡਾਂ ਦੁਆਰਾ ਹੱਤਿਆ ਕਰ ਦਿੱਤੀ ਸੀ । ਇਥੇ ਜ਼ਿਕਰਯੋਗ ਹੈ ਕਿ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਇਸ ਦਿਨ ਦੀ ਸਵੇਰੇ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਵੱਲੋਂ ਹੱਤਿਆ ਕਰ ਦਿੱਤੀ ਸੀ। ਸੁਰੱਖਿਆ ਗਾਰਡ ਜੋ ਪੰਜਾਬੀ ਸਿੱਖ ਪਰਿਵਾਰ ਨਾਲ ਸੰਬੰਧਿਤ ਸਨ, ਜਿੰਨਾਂ ਨੇ ਸ਼੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ‘ਤੇ ਕੀਤੇ ਗਏ ਫੌਜ਼ੀ ਹਮਲੇ ਦੇ ਵਿਰੋਧ ਵਿਚ  ਇੰਦਰਾ ਗਾਂਧੀ ‘ਤੇ ਹਮਲਾ ਕੀਤਾ ਗਿਆ , ਜਿਸ ਹਮਲੇ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ । ਜਿਸ ਤੋਂ ਬਆਦ ਤੋਂ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਸਿੱਖਾਂ ਦਾ ਕਤਲੇਆਮ ਹੋਇਆ ਸੀ । ਇੰਦਰਾ ਗਾਂਧੀ 1966 ਤੋਂ 1977 ਵਿੱਚ ਲਗਾਤਾਰ ਤਿੰਨ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਅਤੇ ਉਸ ਤੋਂ ਬਾਅਦ 1980 ਵਿੱਚ ਦੁਬਾਰਾ ਇਸ ਪਦ ਉੱਤੇ ਪਹੁੰਚੀ ਅਤੇ 31 ਅਕਤੂਬਰ 1984 ਨੂੰ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ

ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਹੀ ਆਪਣਾ ਰੈਲੀ ਵਿਚ ਕੀਤਾ ਜਾਣ ਵਾਲਾ ਭਾਸ਼ਣ ਬਦਲ ਦਿੱਤਾ ਅਤੇ ਜਨਤਾ ਦੇ ਸਾਹਮਣੇ ਅਜਿਹਾ ਕੁੱਝ ਕਹਿ ਦਿੱਤਾ । ਮੌਤ ਤੋਂ ਇੱਕ ਦਿਨ ਪਹਿਲਾਂ ਇੰਦਰਾ ਗਾਂਧੀ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਦੁਪਹਿਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨਾ ਸੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਨੂੰ ਭਾਸ਼ਣ ਲਿਖ ਕੇ ਤਿਆਰ ਕੀਤਾ ਗਿਆ ਸੀ । ਇੰਦਰਾ ਗਾਂਧੀ ਹਮੇਸ਼ਾ ਦੀ ਤਰ੍ਹਾਂ ਉਸੇ ਭਾਸ਼ਣ ਨੂੰ ਜਨਤਾ ਦੇ ਸਾਹਮਣੇ ਪੜ੍ਹਦੀ ਪਰ ਉਸ ਦਿਨ ਅਜਿਹਾ ਨਹੀਂ ਹੋਇਆ। ਇੰਦਰਾ ਗਾਂਧੀ ਨੇ ਉਸ ਲਿਖੇ ਭਾਸ਼ਣ ਨੂੰ ਖੋਲਿਆ ਤੱਕ ਨਹੀਂ ਅਤੇ ਜਨਤਾ ਨੂੰ ਇਵੇਂ ਹੀ ਮੁਖਾਤਬ ਹੋਣ ਲੱਗੀ ।

Related Stories