ਦਲਿਤਾਂ ਨੂੰ ਜਾਤੀਵਾਦੀ ਹਿੰਸਾ ਦਾ ਸ਼ਿਕਾਰ ਬਣਾ ਰਹੀਆਂ ਹਨ ਹਿੰਦੂਤਵੀ ਤਾਕਤਾਂ : ਮਾਇਆਵਤੀ
ਬਸਪਾ ਮੁਖੀ ਮਾਇਆਵਤੀ ਨੇ ਅੱਜ ਦੋਸ਼ ਲਾਇਆ ਕਿ ਹਿੰਦੂਤਵੀ ਤਾਕਤਾਂ ਸਰਕਾਰੀ ਸ਼ਹਿ ਅਤੇ ਸਰਪ੍ਰਸਤੀ ਕਾਰਨ ਧਾਰਮਕ ਘੱਟਗਿਣਤੀਆਂ ਅਤੇ ਦਲਿਤਾਂ ਨੂੰ ਜਾਤੀਵਾਦੀ....
ਲਖਨਊ, 6 ਜਨਵਰੀ : ਬਸਪਾ ਮੁਖੀ ਮਾਇਆਵਤੀ ਨੇ ਅੱਜ ਦੋਸ਼ ਲਾਇਆ ਕਿ ਹਿੰਦੂਤਵੀ ਤਾਕਤਾਂ ਸਰਕਾਰੀ ਸ਼ਹਿ ਅਤੇ ਸਰਪ੍ਰਸਤੀ ਕਾਰਨ ਧਾਰਮਕ ਘੱਟਗਿਣਤੀਆਂ ਅਤੇ ਦਲਿਤਾਂ ਨੂੰ ਜਾਤੀਵਾਦੀ ਹਿੰਸਾ ਦਾ ਸ਼ਿਕਾਰ ਬਣਾ ਰਹੀਆਂ ਹਨ। ਬਸਪਾ ਨੇ ਇਥੇ ਬਿਆਨ ਜਾਰੀ ਕਰ ਕੇ ਕਿਹਾ ਕਿ ਮਾਇਆਵਤੀ ਦਾ ਇਹ ਦੋਸ਼ ਭਾਜਪਾ ਸ਼ਾਸਤ ਮਹਾਰਾਸ਼ਟਰ ਦੇ ਪੁਦੇ ਵਿਚ ਵਾਪਰੀ ਤਾਜ਼ਾ ਜਾਤੀਗਤ ਹਿੰਸਾ ਦੇ ਸੰਦਰਭ ਵਿਚ ਹੈ। ਇਸ ਮਾਮਲੇ ਵਿਚ ਸੈਂਕੜੇ ਲੋਕਾਂ ਵਿਰੁਧ ਪਰਚੇ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਾਇਆਵਤੀ ਨੇ ਇਸ ਗੰਭੀਰ ਵਿਸ਼ੇ 'ਤੇ ਸੰਸਦ ਵਿਚ ਚਰਚਾ ਲਈ ਤਿਆਰ ਨਾ ਹੋਣ 'ਤੇ ਸੱਤਾਧਾਰੀ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ
ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, 'ਕੱਟੜਪੰਥੀ ਭਗਵਾਂ ਹਿੰਦੂਤਵੀ ਸ਼ਕਤੀਆਂ ਸਰਕਾਰੀ ਸ਼ਹਿ 'ਤੇ ਜ਼ੁਲਮ ਢਾਹ ਰਹੀਆਂ ਹਨ। ਅਜਿਹੀਆਂ ਘਟਨਾਵਾਂ ਜ਼ਰੀਏ ਭਾਜਪਾ ਸਰਕਾਰ ਅਪਣੀਆਂ ਲੋਕ ਵਿਰੋਧੀ ਨੀਤੀਆਂ ਅਤੇ ਕਮੀਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨਾ ਚਾਹੁੰਦੀ ਹੈ। ਮਾਇਆਵਤੀ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਦਲਿਤਾਂ ਦੀ ਰਾਖੀ ਕਰਨ ਵਿਚ ਨਾਕਾਮ ਰਹੀ ਹੈ ਜਦਕਿ ਮੋਦੀ ਸਰਕਾਰ ਇਸ ਸਬੰਧ ਵਿਚ ਜ਼ਿੰਮੇਵਾਰੀ ਤੈਅ ਕਰਨ ਅਤੇ ਦੇਸ਼ ਨੂੰ ਭਰੋਸਾ ਦੇਣ ਵਿਚ ਅਸਫ਼ਲ ਰਹੀ ਹੈ। (ਏਜੰਸੀ)